Thu. Jul 18th, 2019

ਕਰ ਭਲਾ ਹੋ ਭਲਾ ਪ੍ਰੈਸ ਕਲੱਬ ਪੰਜਾਬ ਨੇ ਗਰੀਬ ਪਰਿਵਾਰ ਦੀ ਕੀਤੀ ਆਰਥਕ ਮਦਦ

ਕਰ ਭਲਾ ਹੋ ਭਲਾ ਪ੍ਰੈਸ ਕਲੱਬ ਪੰਜਾਬ ਨੇ ਗਰੀਬ ਪਰਿਵਾਰ ਦੀ ਕੀਤੀ ਆਰਥਕ ਮਦਦ

ਕੋਟਕਪੂਰਾ (ਰੋਹਿਤ ਆਜ਼ਾਦ) ਸਥਾਨਕ ਸ਼ਹਿਰ ਦੀ ਪੱਤਰਕਾਰਾਂ ਦੀ ਸਮਾਜਸੇਵੀ ਸੰਸਥਾ ਦੇ ਨਾਂ ਨਾਲ ਮਸ਼ਹੂਰ ਕਰ ਭਲਾ ਹੋ ਭਲਾ ਪ੍ਰੈਸ ਕਲੱਬ ਦੇ ਸਰਪ੍ਰਸਤ ਰੋਹਿਤ ਆਜ਼ਾਦ ਅਤੇ ਪ੍ਰਧਾਨ ਗੁਰਪ੍ਰੀਤ ਔਲਖ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਜਿਵੇਂ ਕੀ ਸਾਡੇ ਕਲੱਬ ਦਾ ਮੇਨ ਮਕਸਦ ਬੂਟੇ ਲਾਕੇ ਹਰਿਆਲੀ ਨੂੰ ਬਣਾਏ ਰੱਖਣਾ,ਗਰੀਬ ਪਰਿਵਾਰਾਂ ਦੀ ਮਦਦ ਕਰਨਾ, ਗਰੀਬ ਬੱਚਿਆਂ ਦੀ ਪੜਾਈ ਬਾਰੇ ਸੋਚਣਾ,ਅਤੇ ਦੂਜਿਆਂ ਸਮਾਜਸੇਵੀ ਸੰਸਥਾਂਵਾਂ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣਾ ਅਤੇ ਅਨਿਆਏ ਨਾਲ ਪੀੜਤ ਨੂੰ ਇੰਸਾਫ ਦਿਵਾਉਣਾ ਆਦਿ ਹਨ। ਇਸੇ ਦੇ ਤਹਿਤ ਸਥਾਨਕ ਸ਼ਹਿਰ ਦੇ ਬਾਬਾ ਜੀਵਨ ਸਿੰਘ ਨਗਰ ਦੇ ਇੱਕ ਪਰਿਵਾਰ ਵੱਲੋਂ ਆਪਣੀ ਲੜਕੀ ਦੇ ਵਿਆਹ ਲਈ ਸਾਡੀ ਸੰਸਥਾ ਦੇ ਜਨਰਲ ਸੈਕਟਰੀ ਚੰਦਰ ਗਰਗ ਨੂੰ ਸੰਪਰਕ ਕੀਤਾ ਗਿਆ ਤਾਂ ਉਨਾਂ ਨੇ ਇਸਦੀ ਸੂਚਨਾ ਤੁਰੰਤ ਕਲੱਬ ਦੇ ਸਰਪ੍ਰਸਤ ਰੋਹਿਤ ਆਜ਼ਾਦ ਨੂੰ ਦਿੱਤੀ। ਜਿਸ ਸਬੰਧ ਵਿੱਚ ਕਲੱਬ ਦੀ ਇੱਕ ਐਮਰਜੈੰਸੀ ਮੀਟਿੰਗ ਸਰਪ੍ਰਸਤ ਰੋਹਿਤ ਆਜ਼ਾਦ ਦੀ ਸਰਪ੍ਰਸਤੀ ਹੇਠ ਕਲੱਬ ਦੇ ਜਨਰਲ ਸੈਕਟਰੀ ਚੰਦਰ ਗਰਗ ਦੇ ਦਫਤਰ ਵਿਖੇ ਹੋਈ। ਜਿਸ ਵਿੱਚ ਕਲੱਬ ਦੇ ਸਰਪ੍ਰਸਤ,ਚੇਅਰਮੈਨ,ਪ੍ਰਧਾਨ,ਜਨਰਲ ਸੈਕਟਰੀ,ਪੀ.ਆਰ.ਓ. ਆਦਿ ਹਾਜ਼ਰ ਸਨ। ਇਸ ਵਿੱਚ ਸਾਰੇਆਂ ਦੀ ਸਹਿਮਤੀ ਨਾਲ ਗਰੀਬ ਪਰਿਵਾਰ ਦੀ ਮਦਦ ਅਤੇ ਫੰਡ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਸਮੇਂ ਕਲੱਬ ਦੇ ਸਰਪ੍ਰਸਤ ਅਤੇ ਪ੍ਰਧਾਨ ਦੀ ਅਗਵਾਈ ਹੇਠ ਗਰੀਬ ਪਰਿਵਾਰ ਦੇ ਮੁਤਾਬਕ ਉਨਾਂ ਨੂੰ ਵਿਆਹ ਦੇ ਖਾਣੇ ਦੇ ਸਾਮਾਨ ਦਾ ਖਰਚਾ ਕਲੱਬ ਵੱਲੋਂ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਹੋਰਾਂ ਮੈਂਬਰਾਂ ਨੇ ਵੀ ਆਪਣੇ ਲੈਵਲ ਤੇ ਗਰੀਬ ਪਰਿਵਾਰ ਨੂੰ ਕੋਈ ਹੋਰ ਸਾਮਾਨ ਦੇਕੇ ਮਦਦ ਕੀਤੀ ਗਈ। ਇਸ ਸਮੇਂ ਹਾਜ਼ਰ ਕਲੱਬ ਦੇ ਸਰਪ੍ਰਸਤ ਰੋਹਿਤ ਆਜ਼ਾਦ,ਚੇਅਰਮੈਨ ਸੁਭਾਸ਼ ਮਹਿਤਾ,ਪ੍ਰਧਾਨ ਗੁਰਪ੍ਰੀਤ ਔਲਖ ਨੇ ਆਖਿਆ ਕਿ ਗਰੀਬ ਪਰਿਵਾਰਾਂ ਦੀ ਮਦਦ ਕਰਨੀ ਅਤੇ ਭਲਾਈ ਬਾਰੇ ਸੋਚਣਾ ਆਦਿ ਸਾਡੇ ਕਲੱਬ ਦੇ ਮੁੱਖ ਕੰਮਾਂ ਵਿੱਚੋਂ ਹੀ ਇੱਕ ਹਨ। ਜੋ ਕਿ ਸਾਡੇ ਵੱਲੋਂ ਸਦਾ ਹੀ ਕੀਤੇ ਜਾਣਗੇ। ਇਸ ਕਲੱਬ ਦੀ ਸ਼ੁਰੂਆਤ ਹੀ ਹਰ ਕਿਸੇ ਦੀ ਮਦਦ ਕਰਨ ਲਈ ਹੋਈ ਹੈ। ਖਾਸ ਕਰ ਅਨਿਆਏ ਤੋਂ ਲੋਕਾਂ ਨੂੰ ਇੰਸਾਫ ਦਿਵਾਉਣ ਲਈ ਇਹ ਪੱਤਰਕਾਰਾਂ ਦੀ ਸਮਾਜਸੇਵੀ ਸੰਸਥਾ ਖੜੀ ਕੀਤੀ ਗਈ ਹੈ। ਜੋ ਕਿ ਸਦਾ ਹੀ ਚੰਗੇ ਕੰਮਾਂ ਵੱਲ ਅੱਗੇ ਵਧੇਗੀ ਤੇ ਲੋਕਾਂ ਦੀ ਭਲਾਈ ਦੇ ਕੰਮ ਕਰੇਗੀ। ਇਸ ਸਮੇਂ ਕਲੱਬ ਦੇ ਮੀਤ ਪ੍ਰਧਾਨ ਚਰਨ ਦਾਸ ਗਰਗ, ਜਨਰਲ ਸਕੱਤਰ ਚੰਦਰ ਗਰਗ, ਜੋਆਇੰਟ ਸਕੱਤਰ ਮੱਖਣ ਸਿੰਘ, ਕਨਵੀਨਰ ਜਗਦੀਸ਼ ਕਪੂਰ, ਕੋ- ਕਨਵੀਨਰ ਚੰਦਰ ਅਰੋੜਾ,ਮੁੱਖ ਸਲਾਹਕਾਰ ਕੇ.ਸੀ. ਸੰਜੇ, ਸਹਾਇਕ ਸਲਾਹਕਾਰ ਡਾ. ਸਤੱਪਾਲ, ਪੀ.ਆਰ.ਓ. ਸਤਨਾਮ ਸਿੰਘ, ਅਤੇ ਕਲੱਬ ਦੇ ਹੋਰ ਮੈਂਬਰਾਂ ਵਿੱਚ ਹਿੰਮਾਸ਼ੂ ਗਰਗ, ਵੀਰਪਾਲ ਸਿੰਘ, ਵਿਨੋਦ ਕੁਮਾਰ, ਰਾਣਾ ਜਿੰਦਲ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: