Thu. Jul 18th, 2019

ਕਰਜ਼ ਮੁਆਫੀ ਲਿਸਟ ‘ਚ ਮੁਲਾਜ਼ਮਾਂ ਨੇ 13 ਜਿਊਂਦੇ ਕਿਸਾਨਾਂ ਨੂੰ ਐਲਾਨਿਆ ਮ੍ਰਿਤਕ

ਕਰਜ਼ ਮੁਆਫੀ ਲਿਸਟ ‘ਚ ਮੁਲਾਜ਼ਮਾਂ ਨੇ 13 ਜਿਊਂਦੇ ਕਿਸਾਨਾਂ ਨੂੰ ਐਲਾਨਿਆ ਮ੍ਰਿਤਕ

ਪੰਜਾਬ ਸਰਕਾਰ ਵੱਲੋਂ ਪੰਜ ਕੀਲਿਆਂ ਤੱਕ ਕਿਸਾਨਾਂ ਦਾ ਕਰਜ਼ ਮੁਆਫ ਕਰਨ ਦਾ ਐਲਾਨ ਕੀਤਾ ਹੋਇਆ ਹੈ। ਅਜਿਹੇ ‘ਚ ਬਰਨਾਲਾ ਦੇ ਪਿੰਡ ਬਡਬਰ ਦੇ ਕਈ ਕਿਸਾਨਾਂ ਦਾ ਕਰਜ਼ਾ ਹਾਲੇ ਤੱਕ ਮੁਆਫ਼ ਨਹੀਂ ਹੋਇਆ। ਅਜਿਹੇ ‘ਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਇੱਕ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ ਜਿਸ ‘ਚ ਕਰਜ਼ ਮੁਆਫੀ ਲਈ ਕਿਸਾਨਾਂ ਦੀ ਜਾਰੀ ਕੀਤੀ ਗਈ ਲਿਸਟ ‘ਚ 13 ਜਿਉਂਦੇ ਕਰਜ਼ਦਾਰ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਅਜਿਹੇ ‘ਚ ਹਿਣ ਇਹ ਕਿਸਾਨ ਆਪਣਾ ਕਰਜ਼ ਮੁਆਫ ਕਰਵਾਉਣ ਦੀ ਥਾਂ ਹੁਣ ਆਪਣੇ ਆਪ ਨੂੰ ਜਿਊਂਦਾ ਸਾਬਿਤ ਕਰਨ ‘ਚ ਲੱਗੇ ਹੋਏ ਹਨ।

ਬਰਨਾਲਾ ਦੇ ਪਿੰਡ ਬਡਬਰ ਦੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਹ 4 ਏਕੜ ਜ਼ਮੀਨ ਦੇ ਮਾਲਕ ਹਨ ਤੇ ਉਨ੍ਹਾਂ ਨੇ 55 ਹਜ਼ਾਰ ਦਾ ਕਰਜ਼ਾ ਦੇਣਾ ਹੈ ਪਰ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਰਜ਼ਾ ਮੁਆਫ਼ੀ ਦੀ ਲਿਸਟ ਵਿੱਚ ਮ੍ਰਿਤਕ ਐਲਾਨ ਦਿੱਤਾ ਹੈ। ਉਹ ਅਧਿਕਾਰੀਆਂ ਨੂੰ ਕਈ ਵਾਰ ਆਪਣੇ ਜਿਉਂਦੇ ਹੋਣ ਦੇ ਸਬੂਤ ਪੇਸ਼ ਕਰ ਚੁੱਕੁ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਪੂਰੇ ਮਾਮਲੇ ਸਬੰਧੀ ਐਸਡੀਐਮ ਬਰਨਾਲਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਜਾਂਚ ‘ਚ ਪਤਾ ਲੱਗਿਆ ਹੈ ਕਿ ਕਿਸਾਨਾਂ ਨੇ ਆਪਣੇ ਆਧਾਰ ਕਾਰਡ ਜਮ੍ਹਾ ਨਹੀਂ ਕਰਵਾਏ ਸੀ ਜਿਸ ਕਾਰਨ ਇਹ ਗਲਤੀ ਹੋਈ ਹੈ। ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਕਰਨ ਵਾਲੇ ਮੁਲਾਜ਼ਮਾਂ ‘ਤੇ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: