ਕਰਜ਼ ਦੀ ਬਲੀ ਚੜਿਆ ਨੌਜਵਾਨ ਕਿਸਾਨ ਅਮਰੀਕ

ss1

ਕਰਜ਼ ਦੀ ਬਲੀ ਚੜਿਆ ਨੌਜਵਾਨ ਕਿਸਾਨ ਅਮਰੀਕ

ਫਰੀਦਕੋਟ: ਕਰਜ ਦਾ ਦੈਂਤ ਲਗਾਤਾਰ ਕਿਸਾਨਾਂ ਨੂੰ ਨਿਗਲਦਾ ਜਾ ਰਿਹਾ ਹੈ। ਹਰ ਰੋਜ਼ ਕਰਜ਼ ਦੇ ਸਤਾਏ ਕਿਸਾਨਾਂ ਵੱਲੋਂ ਖੁਕੁਸ਼ੀਆਂ ਕਰਨ ਦਾ ਸਿਲਸਲਾ ਜਾਰੀ ਹੈ। ਇਸ ਨਵਾਰ ਸ਼ਿਕਾਰ ਬਣਿਆ ਫਰੀਦਰੋਟ ਦੇ ਪਿੰਡ ਡੋਡ ਦਾ ਇੱਕ ਨੌਜਵਾਨ ਕਿਸਾਨ। ਇਸ ਕਿਸਾਨ ਦੇ ਸਿਰ ਕਰਜ ਦਾ ਬੋਝ ਇੰਨਾ ਜਿਆਦਾ ਸੀ ਕਿ ਉਹ ਚੁਕਾਉਣ ਦੇ ਅਸਮਰੱਥ ਹੋ ਚੁੱਕਾ ਸੀ। ਲਗਾਤਾਰ ਪ੍ਰੇਸ਼ਾਨ ਚੱਲ ਰਹੇ ਕਿਸਾਨ ਨੇ ਆਖਰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।

ਜਾਣਕਾਰੀ ਮੁਤਾਬਕ 35 ਸਾਲਾ ਕਿਸਾਨ ਅਮਰੀਕ ਸਿੰਘ ਉਰਫ ਮੀਕਾ ਕੋਲ ਜਮੀਨ ਕਾਫੀ ਘੱਟ ਸੀ। ਪਰਿਵਾਰ ਦਾ ਗੁਜ਼ਾਰਾ ਕਰਨ ਲਈ ਉਹ ਜ਼ਮੀਨ ਠੇਕੇ ‘ਤੇ ਲੈ ਕੇ ਵਾਹੀ ਕਰਦਾ ਸੀ। ਪਰ ਫਸਲ ਦੀ ਪੈਦਾਵਾਰ ਘੱਟ ਹੋਣ ਕਾਰਨ ਉਸ ਦੇ ਸਿਰ ਕਾਫੀ ਕਰਜ ਚੜ ਗਿਆ। ਇੱਕ ਵਾਰ ਚੜਿਆ ਕਰਜ ਉਤਰਨ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਸੀ। ਅਜਿਹੇ ‘ਚ ਉਹ ਮਾਨਸਿਕ ਪ੍ਰੇਸ਼ਾਨ ਰਹਿਣ ਲੱਗ ਪਿਆ। ਆਖਰ ਅਮਰੀਕ ਨੇ ਆਪਣੇ ਖੇਤ ‘ਚ ਲੱਗੇ ਜਾਮਣ ਦੇ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।

Share Button

Leave a Reply

Your email address will not be published. Required fields are marked *