ਕਰਜ਼ੇ ਨੇ ਲਈ ਮਾਂ-ਪੁੱਤਰ ਦੀ ਜਾਨ

ss1

ਕਰਜ਼ੇ ਨੇ ਲਈ ਮਾਂ-ਪੁੱਤਰ ਦੀ ਜਾਨ

12-34

ਸਮਾਣਾ, 11 ਜੂਨ (ਪ.ਪ.): ਸਮਾਣਾ ਦੇ ਪਿੰਡ ਬੀਬੀਪੁਰ ਵਿੱਚ ਇੱਕ ਕਿਸਾਨ ਦੀ ਪਤਨੀ ਤੇ ਉਸ ਦੇ ਪੁੱਤਰ ਨੇ ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਦੁਖੀ ਹੋ ਕੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਰਾਮਕਰਨ ਸਿੰਘ ਨੇ ਆਪਣੀ ਧੀ ਦੇ ਵਿਆਹ ਲਈ ਸਵਾ ਏਕੜ ਜ਼ਮੀਨ ਗਿਰਵੀ ਰੱਖ ਕੇ ਬੈਂਕਾਂ ਤੋਂ ਕਰਜ਼ਾ ਲਿਆ ਸੀ ਪਰ ਖ਼ਰਾਬ ਹੁੰਦੀ ਫ਼ਸਲ ਕਾਰਨ ਇਹ ਕਰਜ਼ਾ ਦਿਨੋਂ-ਦਿਨ ਵਧਦਾ ਜਾ ਰਿਹਾ ਸੀ।
ਪਿੰਡ ਵਾਸੀਆਂ ਅਨੁਸਾਰ ਇਸੇ ਗੱਲ ਨੂੰ ਲੈ ਕੇ ਕਿਸਾਨ ਰਾਮਕਰਨ ਸਿੰਘ ਦੀ ਪਤਨੀ ਸਲੋਚਨਾ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸੀ। ਇਸ ਦੀ ਚੱਲਦੇ ਅੱਜ ਕਿਸਾਨ ਦੀ ਪਤਨੀ ਨੇ ਆਪਣੇ ਦਸਵੀਂ ਵਿੱਚ ਪੜ੍ਹਦੇ ਬੇਟੇ ਨੂੰ ਲੈ ਕੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ।
ਹਾਲਾਂਕਿ ਕੁਝ ਰਾਹਗੀਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਲੋਚਨਾ ਦੀ ਲਾਸ਼ ਤਾਂ ਬਾਹਰ ਕੱਢ ਲਈ ਪਰ ਉਸ ਦੇ ਪੁੱਤਰ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਰਿਹਾ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਪੂਰੇ ਬੀਬੀਪੁਰ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਤੁਰੰਤ ਸਰਕਾਰ ਨੂੰ ਇਸ ਗ਼ਰੀਬ ਕਿਸਾਨ ਦੀ ਸਾਰ ਲੈਣ ਦੀ ਅਪੀਲ ਕੀਤੀ ਹੈ।

Share Button

Leave a Reply

Your email address will not be published. Required fields are marked *