ਕਰਜ਼ੇ ਦੇ ਦੈਤ ਨੇ ਕਿਸਾਨ ਨਿੱਗਲਿਆ,ਰੇਲ ਗੱਡੀ ਹੇਠ ਆਕੇ ਕੀਤੀ ਆਤਮ ਹੱਤਿਆ

ss1

ਕਰਜ਼ੇ ਦੇ ਦੈਤ ਨੇ ਕਿਸਾਨ ਨਿੱਗਲਿਆ,ਰੇਲ ਗੱਡੀ ਹੇਠ ਆਕੇ ਕੀਤੀ ਆਤਮ ਹੱਤਿਆ

ਰਾਮਪੁਰਾ ਫੂਲ 17 ਮਈ (ਦਲਜੀਤ ਸਿੰਘ ਸਿਧਾਣਾ ) ਪੰਜਾਬ ਦਾ ਰਾਜ ਭਾਗ ਬਦਲਿਆ ਪਾਰਟੀਆ ਬਦਲੀਆ ਨੇਤਾ ਬਦਲੇ ਪਰ ਪੰਜਾਬ ਦੇ ਕਿਸਾਨਾ ਦੇ ਨਸੀਬਾ ਚ ਮੌਤ ਲਕੀਰਾ ਨਹੀ ਬਦਲੀਆ ਤੇ ਹਰੀ ਕ੍ਰਾਤੀ ਦਾ ਬਾਦਸਾਹ ਪੰਜਾਬ ਦਾ ਕਿਸਾਨ ਹੁਣ ਆਤਮ ਹੱਤਿਆ ਕਰਨ ਦਾ ਬਾਦਸਾਹ ਬਣਦਾ ਜਾ ਰਿਹਾ ਹੈ । ਸਥਾਨਕ ਸਹਿਰ ਚ ਬੀਤੀ ਰਾਤ ਇੱਕ ਨੋਜਵਾਨ ਵੱਲੋ ਕਰਜੇ ਤੋ ਤੰਗ ਆ ਕੇ ਰੇਲ ਗੱਡੀ ਨਾਲ ਟਕਰਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਹਨਾਂ ਨੂੰ ਰੇਲਵੇ ਪੁਲਿਸ ਦੇ ਏ ਐਸ ਆਈ ਬਲਕਾਰ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਇੱਕ ਨੋਜਵਾਨ ਦੀ ਬੀਤੀ ਰਾਤ ਇੱਕ ਰੇਲ ਗੱਡੀ ਨਾਲ ਟੱਕਰ ਹੋਣ ਜਾਣ ਕਾਰਨ ਅੱਧ ਕੱਟੀ ਲਾਸ਼ ਰੇਲਵੇ ਟ੍ਰੈਕ ਤੇ ਪਈ ਹੈ ਇਹ ਸੂਚਨਾਂ ਮਿਲਣ ਤੇ ਉਹ ਆਪਣੇ ਸਾਥੀ ਭਿੰਦੀ ਲਹਿਰਾ, ਗੁਰਮੇਲ ਸਿੰਘ, ਇਕਬਾਲ ਸਿੰਘ, ਰਾਜੂ ਗਿਰੀ , ਰਾਹੂਲ ਗਰਗ ਨਾਲ ਮੋਕੇ ਤੇ ਪਹੁੰਚੇ ਤੇ ਸਹਾਰਾ ਦੀ ਐਬੂਲੈਸ਼ ਰਾਹੀ ਮ੍ਰਿਤਕ ਦੇ ਸਰੀਰ ਦੇ ਟੁੱਕੜੇ ਚੁੱਕ ਕੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਮੁੱਰਦਾ ਘਰ ਚ ਰਖਵਾ ਦਿੱਤੇ । ਮ੍ਰਿਤਕ ਦੀ ਪਹਿਚਾਣ ਪਿੰਡ ਲਹਿਰਾ ਖਾਨਾ ਵਾਸੀ ਜਗਜੀਤ ਸਿੰਘ ਪੁੱਤਰ ਜ਼ਸਕਰਨ ਸਿੰਘ ਵੱਜੋ ਹੋਈ ਹੈ । ਮ੍ਰਿਤਕ ਦੋ ਭੈਣਾ ਦਾ ਇਕਲੋਤਾ ਭਰਾ ਸੀ ਤੇ ਉਸਦੇ ਪਿਤਾ ਦੀ ਮੋਤ ਹੋ ਚੁੱਕੀ ਹੈ । ਭੈਣਾ ਦੇ ਵਿਆਹ ਤੋ ਬਾਦ ਮ੍ਰਿਤਕ ਪਿੰਡ ਲਹਿਰਾ ਖਾਨਾ ਵਿਖੇ ਆਪਣੀ ਮਾਂ ਨਾਲ ਰਹਿੰਦਾ ਸੀ ਤੇ ਉਸ ਪਾਸ ਤਿੰਨ ਏਕੜ ਜ਼ਮੀਨ ਹੈ । ਉਹਨਾਂ ਦੱਸਿਆ ਕਿ ਮ੍ਰਿਤਕ ਦੇ ਚਾਚਾ ਗੁਰਤੇਜ਼ ਸਿੰਘ ਦੇ ਬਿਆਨਾ ਤੇ 174 ਦੀ ਕਾਰਵਾਈ ਕਰਵਾਈ ਗਈ ਹੈ।

Share Button

Leave a Reply

Your email address will not be published. Required fields are marked *