ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ

ss1

ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ

ਮੌੜ ਮੰਡੀ :ਜ਼ਿਲਾਂ ਪਿੰਡ ਦੇ ਪਿੰਡ ਸੰਦੋਹਾ ਦੇ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਸੁਰਜੀਤ ਸਿੰਘ ਪਾਸ 3 ਏਕੜ ਜ਼ਮੀਨ ਸੀ ਅਤੇ ਫਸਲ ਸਹੀ ਨਾਲ ਹੋਣ ਕਾਰਨ ਉਸ ਉਤੇ ਕਰਜ਼ੇ ਦਾ ਭਾਰ ਲਗਾਤਾਰ ਵੱਧ ਰਿਹਾ ਸੀ। ਘਰ ਦੀ ਸਥਿਤੀ ਵੀ ਠੀਕ ਨਾ ਹੋਣ ਕਾਰਨ ਸੁਰਜੀਤ ਸਿੰਘ ਕਾਫੀ ਸਮੇਂ ਤੋਂ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਵੀ ਸੀ।

ਗਰੀਬੀ ਦੇ ਚਲਦੇ ਹੋਏ ਸੁਰਜੀਤ ਸਿੰਘ ਨੇ ਆਪਣੇ ਦੋਵਾਂ ਬੱਚਿਆਂ ਨੂੰ ਵੀ ਸਕੂਲ ਵਿੱਚੋਂ ਹਟਾ ਲਿਆ ਸੀ। ਮ੍ਰਿਤਕ ਕਿਸਾਨ ਦੇ ਸਿਰ ਕਰੀਬ ਚਾਰ ਲੱਖ ਰੁਪਏ ਬੈਂਕ ਦਾ ਅਤੇ ਗ਼ੈਰ-ਸਰਕਾਰੀ ਕਰਜ਼ਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸੁਰਜੀਤ ਸਿੰਘ ਬੀਤੀ ਰਾਤ ਪਸ਼ੂਆਂ ਨੂੰ ਚਾਰੇ ਲਈ ਬਾਹਰ ਲੈ ਗਿਆ ਅਤੇ ਫੋਨ ਕਰਕੇ ਆਪ ਹੀ ਦੱਸ ਦਿੱਤਾ ਕਿ ਉਸ ਨੇ ਕੀਟਨਾਸ਼ਕ ਦਵਾਈ ਨਿਗਲ ਲਈ ਹੈ।

ਘਟਨਾ ਦਾ ਪਤਾ ਲੱਗਣ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹੀ ਤਲਵੰਡੀ ਸਾਬੋ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ।

Share Button

Leave a Reply

Your email address will not be published. Required fields are marked *