Mon. Sep 23rd, 2019

ਕਰਜ਼ੇ ਦੀ ਬਲੀ ਚੜ੍ਹਿਆ ਪਰਿਵਾਰ ਦਾ ਪੰਜਵਾਂ ਜੀਅ, 22 ਸਾਲ ਦੇ ਨੌਜਾਵਨ ਨੇ ਕੀਤੀ ਖੁਦਕੁਸ਼ੀ

ਕਰਜ਼ੇ ਦੀ ਬਲੀ ਚੜ੍ਹਿਆ ਪਰਿਵਾਰ ਦਾ ਪੰਜਵਾਂ ਜੀਅ, 22 ਸਾਲ ਦੇ ਨੌਜਾਵਨ ਨੇ ਕੀਤੀ ਖੁਦਕੁਸ਼ੀ

ਬਰਨਾਲਾ ਦੇ ਪਿੰਡ ਭੋਤਨਾ ਵਿਖੇ ਕਰਜ਼ੇ ਤੋਂ ਪਰੇਸ਼ਾਨ 22 ਸਾਲ ਦੇ ਨੌਜਾਵਨ ਨੇ ਕੀਟਨਾਸ਼ਕ ਦਵਾਈ ਪੀ ਕੇ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਨੌਜਾਵਨ ਦੀ ਪਹਿਚਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦਾ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਪਰਿਵਾਰ ਦੇ ਚਾਰ ਮੈਂਬਰ ਪਹਿਲਾਂ ਹੀ ਕਰਜ਼ੇ ਕਾਰਨ ਖੁਦਕੁਸ਼ੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਲਵਪ੍ਰੀਤ ਦੇ ਦਾਦੇ, ਦਾਦੇ ਦੇ ਭਰਾ ਅਤੇ ਪੜਦਾਦੇ ਅਤੇ ਪਿਛਲੇ ਸਾਲ ਜਨਵਰੀ ਮਹੀਨੇ ਲਵਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ ਵੀ ਘਰ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਪਿਤਾ ਦੀ ਮੌਤ ਤੋਂ ਬਾਅਦ ਲਵਪ੍ਰੀਤ ਦੀ ਪੜਾਈ ਛੁੱਟ ਗਈ ਤੇ ਉਸ ਜ਼ੁੰਮੇ ਘਰ ਦਾ ਸਾਰਾ ਬੋਝ ਪੈ ਗਿਆ ਸੀ। ਸਿਰ ‘ਤੇ ਛੋਟੀ ਉਮਰੇ ਕਰਜ਼ੇ ਦਾ ਬੋਝ ਵਧ ਗਿਆ ਤੇ ਲਵਪ੍ਰੀਤ ਸਿੰਘ ਨੇ ਆਪਣੇ ਘਰ ਅੰਦਰ ਹੀ ਕੀਟਨਾਸ਼ਕ ਦਵਾਈ ਪੀ ਲਈ। ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਹਸਪਤਾਲ ‘ਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

Leave a Reply

Your email address will not be published. Required fields are marked *

%d bloggers like this: