ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ss1

ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਦਿੜਬਾ ਹਲਕੇ ਦੇ ਛਾਜਲਾ ਦੇ ਇੱਕ ਕਿਸਾਨ ਜਗਰੂਪ ਸਿੰਘ (68 ਸਾਲ) ਰਾਹੀਂ ਕਰਜ ਦੇ ਚਲਦੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਮ੍ਰਿਤਕ ਦੇ ਬੇਟੇ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜਗਰੂਪ ਸਿੰਘ ਕੋਲ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਸੀ ਅਤੇ ਉਸ ਦੀਆਂ ਤਿੰਨ ਭੈਣਾਂ ਹਨ ਜਿੰਨ੍ਹਾਂ ਦੇ ਵਿਆਹ ਲਈ ਖਰਚੇ ਲਈ ਉਨ੍ਹਾਂ ਦੇ ਪਿਤਾ ਦੇ ਸਿਰ ‘ਤੇ ਕਰਜ ਸੀ ।ਜਿਸ ਲਈ ਉਨ੍ਹਾਂ ਨੂੰ ਆਪਣਾ ਘਰ ਅਤੇ ਜ਼ਮੀਨ ਵੇਚਣ ਲਈ ਮਜਬੂਰ ਹੋਣਾ ਪਿਆ ਸੀ ।ਉਨ੍ਹਾਂ ਦੇ ਕੋਲ ਹੁਣ ਵੀ ਥੋੜ੍ਹੀ ਜਿਹੀ ਜ਼ਮੀਨ ਦਾ ਟੁਕੜਾ ਹੀ ਬਚਿਆ ਸੀ ।
ਬੇਟੇ ਜਸਬੀਰ ਦਾ ਕਹਿਣਾ ਹੈ ਕਿ ਉਸਦੇ ਪਿਤਾ ਦੇ ਸਿਰ ‘ਤੇ 3 ਲੱਖ ਦਾ ਪ੍ਰਾਈਵੇਟ ਬੈਂਕਾਂ ਦਾ ਕਰਜ ਬਾਕੀ ਸੀ। ਇੱਕ ਪਾਸੇ ਤਾਂ ਉਹ ਕਰਜੇ ਦੇ ਬੋਝ ਦੇ ਥੱਲੇ ਦੱਬਿਆ ਹੋਇਆ ਸੀ ਉਥੇ ਹੀ ਦੂਜੇ ਪਾਸੇ ਪੰਜ-ਛੇ ਸਾਲਾਂ ਤੋਂ ਕਿਸੇ ਰੋਗ ਨਾਲ ਵੀ ਜੂਝ ਰਿਹਾ ਸੀ ਜਿਸ ਦੇ ਚਲਦੇ ਉਹ ਕਰਜ ਵਾਪਸੀ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ ਅਤੇ ਉਸ ਨੇ ਦਰੱਖਤ ‘ਤੇ ਰੱਸੀ ਦਾ ਫੰਦਾ ਲਾ ਕੇ ਆਪਣੀ ਜਾਨ ਦੇ ਦਿੱਤੀ।
ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਆਪਣੇ ਕਰਜ ਮੁਆਫੀ ਦੀ ਮੰਗ ਕੀਤੀ ਹੈ ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਵੀ ਆਖੀ।

Share Button

Leave a Reply

Your email address will not be published. Required fields are marked *