Sun. Aug 18th, 2019

ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

 ਗਿੱਦੜਬਾਹਾ, 30 ਸਤੰਬਰ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਬ ਡਵੀਜ਼ਨ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਭਾਰੂ ਵਿਖੇ 21 ਸਾਲਾਂ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਪ੍ਰਗਟ ਸਿੰਘ ਨਾਂਅ ਦੇ ਮ੍ਰਿਤਕ 21 ਸਾਲਾ ਕਿਸਾਨ ਕੋਲ ਸਿਰਫ਼ 4 ਕਨਾਲ਼ਾਂ ਜ਼ਮੀਨ ਹੀ ਸੀ ਤੇ ਪਿਛਲੇ ਸਾਲਾਂ ਵਿਚ ਫ਼ਸਲਾਂ ਨਾ ਹੋਣ ਕਾਰਨ ਉਸ ਦੇ ਸਿਰ ‘ਤੇ 3 ਲੱਖ ਰੁਪਏ ਦੇ ਲਗਭਗ ਕਰਜ਼ਾ ਚੜ ਗਿਆ ਜਿਸ ‘ਚ ਆੜ੍ਹਤੀਆਂ ਤੇ ਆਮ ਲੋਕਾਂ ਦਾ ਦੇਣ ਲੈਣ ਸੀ। ਕਰਜ਼ੇ ਕਾਰਨ ਇਹ ਨੌਜਵਾਨ ਕਿਸਾਨ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਨੌਜਵਾਨ ਦਾ 2 ਕੁ ਸਾਲ ਪਹਿਲਾ ਵਿਆਹ ਹੋਇਆ ਸੀ ਤੇ ਇਸ ਦੇ ਘਰ ਇਕ 1 ਸਾਲ ਦਾ ਪੁੱਤਰ ਹੈ। ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਘਰ ‘ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।

Leave a Reply

Your email address will not be published. Required fields are marked *

%d bloggers like this: