ਕਰਜ਼ੇ ਤੋਂ ਦੁਖੀ 22 ਸਾਲਾ ਨੋਜਵਾਨ ਨੇ ਨਿਗਲਿਆ ਜ਼ਹਿਰ

ss1

ਕਰਜ਼ੇ ਤੋਂ ਦੁਖੀ 22 ਸਾਲਾ ਨੋਜਵਾਨ ਨੇ ਨਿਗਲਿਆ ਜ਼ਹਿਰ

ਐਤਵਾਰ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਾਂਗੇਵਾਲ ਦੇ ਕਿਸਾਨ ਜੰਗ ਸਿੰਘ ਤੇ ਮਾਤਾ ਕਰਮਜੀਤ ਕੌਰ ਦੇ ਪੁੱਤਰ ਅਵਤਾਰ ਸਿੰਘ ਗੋਲੂ (22) ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੀੜਤ ਪਰਿਵਾਰ ਦੇ ਘਰ ਮ੍ਰਿਤਕ ਦੇ ਭਰਾ ਬਲਦੇਵ ਸਿੰਘ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਾ ਕਿ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਅਵਤਾਰ ਸਿੰਘ ਦਿਮਾਗ਼ੀ ਤੌਰ ‘ਤੇ ਪਰੇਸ਼ਾਨੀ ਵਿਚ ਰਹਿੰਦਾ ਸੀ। ਉਸਨੇ 27 ਜੁਲਾਈ ਸ਼ਾਮ ਨੂੰ ਕਿਸੇ ਦੁਕਾਨ ਤੋਂ ਜ਼ਹਿਰੀਲੀ ਦਵਾਈ ਖਰੀਦ ਕੇ ਨਿਗਲ ਲਈ। ਜਦੋਂ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਉਸ ਨੂੰ ਬਰਨਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ, ਜਿੱਥੇ ਡਾਕਟਰਾਂ ਨੇ 2 ਦਿਨ ਰੱਖਣ ਤੋਂ ਬਾਅਦ ਡੀਐੱਮਸੀ ਲੁਧਿਆਣਾ ਰੈਫਰ ਕਰ ਦਿੱਤਾ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਡੀਐੱਮਸੀ ਡਾਕਟਰਾਂ ਅਨੁਸਾਰ ਰਾਊਂਡਅੱਪ ਦਵਾਈ ‘ਚ ਜੋ ਪੈਰਾਕਾਟ ਡੈਕਲੋਰਾਇਡ ਸਾਲਟ ਹੈ, ਜੋ ਅਤਿ ਖ਼ਤਰਨਾਕ ਹੈ। ਇਹ ਦਵਾਈ ਨਿਗਲਣ ਵਾਲੇ ਵਿਅਕਤੀ ਨੂੰ ਕੁਝ ਦਿਨ ਆਕਸੀਜਨ ‘ਤੇ ਜਿਉਂਦਾ ਤਾਂ ਰੱਖਿਆ ਜਾ ਸਕਦਾ ਹੈ, ਪਰ ਬਚਾਇਆ ਨਹੀਂ ਜਾ ਸਕਦਾ।
ਇਸ ਮੌਕੇ ਪਿੰਡ ਦੇ ਸਰਪੰਚ ਜਗੂਰਪ ਸਿੰਘ ਨੇ ਦੱਸਿਆ ਕਿ ਮਿ੫ਤਕ ਦੇ ਪਿਤਾ ਕੋਲ ਜੋ ਤਿੰਨ ਏਕੜ ਜ਼ਮੀਨ ਸੀ, ਉਹ ਵਿਕ ਗਈ ਤੇ ਹੁਣ ਪਰਿਵਾਰ ਮਜ਼ਦੂਰੀ ਕਰ ਕੇ ਘਰ ਚਲਾ ਰਿਹਾ ਸੀ ਪਰ ਜੋ ਸਿਰ ਕਰਜ਼ਾ ਚੜਿ੍ਹਆ ਹੋਇਆ ਹੈ, ਉਹ ਇਸ ਪਰਿਵਾਰ ਦੇ ਪੁੱਤਰ ਦੀ ਜਾਨ ਦਾ ਕਾਰਨ ਬਣਿਆ।

Share Button

Leave a Reply

Your email address will not be published. Required fields are marked *