Sun. Jun 16th, 2019

ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਤਲਵੰਡੀ ਸਾਬੋ: ਪਿੰਡ ਰਾਜਗੜ੍ਹ ਕੁੱਬੇ ਵਿਚ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੇ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ ਜਿਸ ਦੀ ਲਾਸ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਦੇ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤੀ ਹੈ। ਭਾਕਿਯੂ ਆਗੂ ਗੰਗਾ ਸਿੰਘ ਨੇ ਦੱਸਿਆ ਕਿ ਉਕਤ ਕਿਸਾਨ ਜਗਵਿੰਦਰ ਸਿੰਘ (50) ਪੁੱਤਰ ਸੁਰਜੀਤ ਸਿੰਘ ਦੇ ਸਿਰ ‘ਤੇ 3.5 ਲੱਖ ਦਾ ਕਰਜ਼ਾ ਸੀ ਤੇ 3.5 ਕਿੱਲੇ ਜ਼ਮੀਨ ਦੇ ਮਾਲਕ ਕਿਸਾਨ ਸਿਰ 3 ਲੱਖ ਪੀ.ਐਨ.ਬੀ ਤੇ ਬਾਕੀ ਆੜ੍ਹਤੀਆਂ ਦਾ ਕਰਜ਼ਾ ਸੀ ਤੇ ਬੈਂਕ ਮੈਨੇਜਰ ਕਰਜ਼ਾ ਵਾਪਸ ਕਰਨ ਲਈ ਨੋਟਸ ਭੇਜ ਕੇ ਕਰਜ਼ਾ ਵਾਪਸ ਕਰਨ ਲਈ ਦਬਾਅ ਪਾ ਰਿਹਾ ਸੀ, ਜਿਸ ਤੋਂ ਮਾਨਸਿਕ ਪ੍ਰੇਸ਼ਾਨੀ ਤੇ ਚੱਲਦਿਆਂ ਆਪਣੇ ਘਰ ਵਿਚ ਹੀ ਰਾਤ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ।

Leave a Reply

Your email address will not be published. Required fields are marked *

%d bloggers like this: