ਕਰਜ਼ਾ ਚੁਕਾਉਣਾ ਜਾਣਦੇ ਹਾਂ ਅਸੀਂ

ss1

ਕਰਜ਼ਾ ਚੁਕਾਉਣਾ ਜਾਣਦੇ ਹਾਂ ਅਸੀਂ

ਦੇਸ਼ ਕੌਮ ਲਈ ਤੱਤੀ ਤਵੀ ਤੇ ਬੈਠ
ਆਰਿਆ ਹੇਠ ਵੀ ਹਸਣਾ ਜਾਣਦੇ ਹਾਂ ਅਸੀਂ

ਦਰ ਤੇ ਆਏ ਫੁਰਿਆਦੀ ਲਈ
ਚਾਂਦਨੀ ਚੌੰਕ ਵਿਚ ਸਹੀਦੀ ਪਾਉਣਾ ਜਾਣਦੇ ਹਾਂ ਅਸੀਂ

ਪਿਆਰ ਨਾਲ ਕਰੀਏ ਗੁਲਾਮੀ
ਪਰ ਕਿਸੇ ਤੇ ਵੀ ਜ਼ੁਲਮ ਸਹਾਰਦੇ ਨਹੀਂ ਅਸੀਂ

ਨਿਰਦੋਸਾਂ ਲਈ ਪਰਿਵਾਰ ਵਾਰਨਾ
ਹਕੂਮਤਾਂ ਨਾਲ ਟਕਰ ਲੈਣਾ ਜਾਣਦੇ ਹਾਂ ਅਸੀਂ

ਕਲਾ ਕਲਾ ਲੜੀਏ ਸਵਾ ਸਵਾ ਲੱਖ ਨਾਲ
ਫੌਜਾਂ ਦਸਮੇਸ ਦੀਆ ਅਖਵਾਉਣਾ ਜਾਣਦੇ ਹਾਂ ਅਸੀਂ

ਪੱਗ ਬਾਪੂ ਦੀ ਨੂੰ ਨਾ ਦਾਗ ਲਗੇ
ਅਲੜ ਉਮਰੇ ਨੀਂਹਾ ਵਿਚ ਵੀ ਹਸਦੇ ਹਾਂ ਅਸੀਂ

ਸਾਨੂੰ ਮਾਣ ਹੈ ਲਹੂ ਨਾਲ ਲਿਖੇ ਸਾਡੇ ਇਤਿਹਾਸ ਉਤੇ
ਇਕ ਇਕ ਜ਼ੁਲਮ ਦਾ ਕਰਜ਼ਾ ਚੁਕਾਉਣਾ ਜਾਣਦੇ ਹਾਂ ਅਸੀਂ ।

ਗੁਰਸੇਵਕ “ਚੁੱਘੇ ਖੁਰਦ”
94632 59716

Share Button

Leave a Reply

Your email address will not be published. Required fields are marked *