Sun. Jul 21st, 2019

ਕਰਜ਼ਾਈ ਕਿਸਾਨ ਨੇ ਪਤਨੀ ਸਮੇਤ ਬੱਚਿਆਂ ਦਾ ਕੀਤਾ ਕਤਲ

ਕਰਜ਼ਾਈ ਕਿਸਾਨ ਨੇ ਪਤਨੀ ਸਮੇਤ ਬੱਚਿਆਂ ਦਾ ਕੀਤਾ ਕਤਲ

ਫ਼ਿਰੋਜ਼ਪੁਰ ਦੇ ਪਿੰਡ ਅੰਸਾਲ ਵਿਖੇ ਇੱਕ ਕਰਜ਼ਾਈ ਕਿਸਾਨ ਨੇ ਆਪਣੀ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਕਰਜ਼ਾਈ ਕਿਸਾਨ ਪਰਮਜੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕਰਜ਼ਾਈ ਕਿਸਾਨ ਪਰਮਜੀਤ ਸਿੰਘ ਦੇ ਸਿਰ `ਤੇ ਲੱਖਾਂ ਰੁਪਏ ਦਾ ਕਰਜ਼ਾ ਸੀ ਅਤੇ ਇਸ ਨੂੰ ਲੈ ਕੇ ਕੁਝ ਸਮੇਂ ਤੋਂ ਉਹ ਨਸ਼ੇ ਕਰਦਾ ਆ ਰਿਹਾ ਹੈ।
ਜਾਣਕਾਰੀ ਮੁਤਾਬਕ ਕਿਸਾਨ ਪਰਮਜੀਤ ਸਿੰਘ ਪੰਮਾ ਨੇ ਬੀਤੀ ਰਾਤ ਪਹਿਲਾਂ ਆਪਣੀ ਪਤਨੀ ਪਲਵਿੰਦਰ ਕੌਰ (35) ਨੂੰ ਤੇਜ਼ ਹਥਿਆਰਾਂ ਨਾਲ ਵੱਢਿਆ। ਇਸ ਉਪਰੰਤ ਉਸ ਨੇ ਸੁੱਤੇ ਪਏ ਆਪਣੇ ਬੇਟੇ ਪ੍ਰਭਜੋਤ ਸਿੰਘ (9) ਅਤੇ ਧੀ ਮਨਕਿਰਤ ਕੌਰ (11) ਦਾ ਗਲਾ ਘੁੱਟ ਕੇ ਉਨ੍ਹਾਂ ਨੂੰ ਮਾਰ ਦਿੱਤਾ।
ਕਿਹਾ ਜਾ ਰਿਹਾ ਹੈ ਕਿ ਕਰਜ਼ਾਈ ਕਿਸਾਨ ਪਰਮਜੀਤ ਸਿੰਘ ਤੇ 7 ਲੱਖ ਰੁਪਏ ਦਾ ਕਰਜ਼ਾ ਹੈ ਤੇ ਉਹ ਪਿਛਲੇ ਕਾਫੀ ਸਮੇਂ ਤੋਂ ਤਣਾਅ ਚ ਹੈ।

Leave a Reply

Your email address will not be published. Required fields are marked *

%d bloggers like this: