ਕਰੋੜਾ ਰੁਪਏ ਖਰਚ ਕਰਨ ਤੇ ਵੀ ਪੰਜਾਬ ਵਿਕਾਸ ਪਖੋਂ ਪਛੜਿਆ

ss1

ਕਰੋੜਾ ਰੁਪਏ ਖਰਚ ਕਰਨ ਤੇ ਵੀ ਪੰਜਾਬ ਵਿਕਾਸ ਪਖੋਂ ਪਛੜਿਆ

31-16
ਬਰਨਾਲਾ, ਤਪਾ (ਨਰੇਸ਼ ਗਰਗ, ਸੋਮ ਸ਼ਰਮਾ) ਪੰਜਾਬ ਅੰਦਰ ਰਾਜ ਕਰ ਰਹੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਾਲ 2016-17 ਨੂੰ ਵਿਕਾਸ ਵਰੇ ਵਜੋਂ ਮਨਾਇਆ ਜਾ ਰਿਹਾ ਹੈ। ਹਰ ਵਿਧਾਨ ਸਭਾ ਹਲਕੇ ਵਿੱਚ 25 ਕਰੋੜ ਤੋਂ ਲੈਕੇ 50 ਕਰੋੜ ਰੁਪਏ ਤੱਕ ਵਿਕਾਸ ਕੰਮਾਂ ਤੇ ਖਰਚ ਕੀਤੇ ਜਾ ਰਹੇ ਹਨ। ਪਰ ਐਨੇ ਵੱਡੇ ਪੱਧਰ ਤੇ ਪੈਸਾ ਖਰਚ ਕਰਨ ਦੇ ਬਾਵਜੂਦ ਵੀ ਜ਼ਮੀਨੀ ਪੱਧਰ ਤੇ ਕੋਈ ਵਿਕਾਸ ਹੋਇਆ ਵਿਖਾਈ ਨਹੀਂ ਦੇ ਰਿਹਾ। ਵਿਕਾਸ ਦੇ ਨਾਮ ਤੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਸਿਰਫ ਗਲੀਆਂ-ਮੁਹੱਲਿਆ ਵਿੱਚ ਇੰਟਰਲਾਕ ਟਾਈਲਾਂ ਦੇ ਫਰਸ ਤਾਂ ਜਰੂਰ ਲਾਏ ਜਾ ਰਹੇ ਹਨ, ਪਰ ਕਿਸੇ ਕੰਮ ਦਾ ਵਿਕਾਸ ਵਿਖਾਈ ਨਹੀਂ ਦੇ ਰਿਹਾ। ਆਜ਼ਾਦੀ ਦੇ 68 ਸਾਲ ਬੀਤ ਜਾਣ ਤੇ ਵੀ ਅਗਰ ਗਲੀਆਂ-ਨਾਲੀਆਂ ਬਣਾਉਣਾ ਹੀ ਵਿਕਾਸ ਕਾਰਜ ਹਨ ਤਾਂ ਵੱਖਰੀ ਗੱਲ ਹੈ, ਨਹੀਂ ਤਾਂ ਲੋਕਾਂ ਦੀਆਂ ਮੁੱਢਲੀਆਂ ਜਰੂਰਤਾਂ ਨੂੰ ਵੇਖਦੇ ਹੋਏ ਚੰਗੀਆਂ ਸਿਹਤ ਸੇਵਾਵਾਂ, ਬੱਚਿਆਂ ਦੀ ਪੜਾਈ ਲਈ ਚੰਗੇ ਸਕੂਲ-ਕਾਲਜ ਖੋਲਣੇ, ਹਰ ਹਲਕੇ ਵਿੱਚ ਵੱਡੇ ਉਦਯੋਗ ਲਗਾਉਂਣੇ ਜਿਸ ਨਾਲ ਬੇਰੁਜ਼ਗਾਰੀ ਦੂਰ ਹੋ ਸਕੇ, ਬੱਚਿਆਂ ਦੇ ਸਰੀਰਕ ਵਿਕਾਸ ਲਈ ਖੇਡ ਸਟੇਡੀਅਮ ਬਣਾਉਣੇ ਆਦਿ ਕੰਮਾਂ ਨੂੰ ਤਾਂ ਵਿਕਾਸ ਦੇ ਕੰਮ ਕਹੇ ਜਾ ਸਕਦੇ ਹਨ। ਪਰ ਗਲੀਆਂ-ਨਾਲੀਆਂ ਬਣਾਉਣਾ ਵਿਕਾਸ ਦੇ ਕੰਮ ਨਹੀਂ ਹਨ।
ਤਪਾ ਮੰਡੀ ਅੰਦਰ ਵਿਕਾਸ ਦੇ ਕੰਮਾਂ ਦੀ ਮੂੰਹ ਚਿੜਾਉਂਦਾ ਅਧੂਰਾ ਪਿਆ ਤਹਿਸੀਲ ਕੰਪਲੈਕਸ਼ ਜੋ ਕਿ ਨਸ਼ੇੜੀਆਂ ਅਤੇ ਬੇ-ਸਹਾਰਾ ਪਸ਼ੂਆਂ ਲਈ ਪਨਾਹਗਾਰ ਬਣ ਚੁੱਕਾ ਹੈ ਅਤੇ ਤਪੇ ਦਾ ਅਧੂਰਾ ਪਿਆ 50 ਲੱਖ ਰੁਪਿਆ ਖਰਚ ਕਰਕੇ ਬਣਾਇਆ ਗਿਆ ਬੱਸ ਸਟੈਂਡ ਵੀ ਕੂੜਾ ਸੁੱਟਣ ਦਾ ਡੰਪ ਬਣ ਗਿਆ ਹੈ। ਜਿੱਥੇ ਨਗਰ ਕੌਂਸਲ ਵੱਲੋਂ ਸ਼ਹਿਰ ਦਾ ਸਾਰਾ ਕੂੜਾ-ਕਰਕਟ ਇਕੱਠਾ ਕਰਕੇ ਉਥੇ ਸੁੱਟਿਆ ਜਾਂਦਾ ਹੈ। ਹਰ ਆਉਣ-ਜਾਣ ਵਾਲਾ ਵਿਅਕਤੀ ਜਦ ਇਸ ਬੱਸ ਸਟੈਂਡ ਦੀ ਖੰਡਰ ਬਣੀ ਇਮਾਰਤ ਕੋਲ ਦੀ ਲੰਘਦਾ ਹੈ ਤਾਂ ਉਸ ਦੇ ਮੂੰਹੋਂ ਆਪਣੇ ਆਪ ਨਿਕਲਦਾ ਹੈ ‘ ਵਾਹ ਪੰਜਾਬ ਸਰਕਾਰੇ ਤੇਰੇ ਵਿਕਾਸ ਕੰਮ’। ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਅਗਰ ਪੰਜਾਬ ਸਰਕਾਰ ਨੇ ਇਹਨਾਂ ਦੋਨੋਂ ਇਮਾਰਤਾਂ ਦੀ ਉਸਾਰੀ ਮੁਕੰਮਲ ਨਾ ਕੀਤੀ ਤਾਂ ਮਜ਼ਬੂਰੀ ਵੱਸ ਮੰਡੀ ਨਿਵਾਸੀਆਂ ਨੂੰ ਅਕਾਲੀ-ਭਾਜਪਾ ਉਮੀਦਵਾਰ ਦੀ ਅਣਦੇਖੀ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

Share Button

Leave a Reply

Your email address will not be published. Required fields are marked *