ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਕਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦੋਰਾਨ ਗਰੀਬ ਵਿਦਿਆਰਥੀਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਲਈ ਸਿੱਖਿਆ ਵਿਭਾਗ ਪੰਜਾਬ ਵੱਲੋ ਦੂਰਦਰਸ਼ਨ ਤੇ ਪੜਾਈ ਸ਼ੁਰੂ ਕਰਨਾ ਬਹੁਤ ਵੱਡੀ ਪਹਿਲਕਦਮੀ

ਕਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦੋਰਾਨ ਗਰੀਬ ਵਿਦਿਆਰਥੀਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਲਈ ਸਿੱਖਿਆ ਵਿਭਾਗ ਪੰਜਾਬ ਵੱਲੋ ਦੂਰਦਰਸ਼ਨ ਤੇ ਪੜਾਈ ਸ਼ੁਰੂ ਕਰਨਾ ਬਹੁਤ ਵੱਡੀ ਪਹਿਲਕਦਮੀ

ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਸਰਕਾਰੀ ਸਕੂਲਾਂ ਦੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਸਮੇਂ ਦੀ ਲੋੜ ਸੀ। ਕਰਫਿਰਊ ਦੇ ਮੱਦੇਨਜ਼ਰ ਸਕੂਲ/ਕਾਲਜ/ਟਿਊਸ਼ਨ ਸੈਂਟਰ ਆਦਿ ਵਿੱਦਿਅਕ ਅਦਾਰੇ ਬੰਦ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ, ਪਰ ਹੁਣ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਪਹਿਲਕਦਮੀ ਕਰਦੇ ਹੋਏ ਸਰਕਾਰੀ ਸਕੂਲਾਂ ਦੇ ਗਰੀਬ ਵਿਦਿਆਰਥੀਆਂ ਦੀ ਸਮੱਸਿਆਂ ਦੇ ਹੱਲ ਲਈ ਤੀਸਰੀ ਤੋ ਪੰਜਵੀਂ ਅਤੇ ਨੋਵੀ ਤੋ ਦੱਸਵੀ ਕਲਾਸ ਦੇ ਬੱਚਿਆਂ ਨੂੰ ਦੂਰਦਰਸ਼ਨ ਦੇ ਚੈਨਲ ਡੀ ਡੀ ਪੰਜਾਬੀ ਰਾਹੀ ਪੜਾਈ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਹੈ।

ਸ਼ੁਰੂ ਵਿੱਚ ਲੋਕਡਾਊਨ ਅਤੇ ਕਰਫਿਊ ਲੱਗਣ ਤੋ ਬਾਅਦ ਵਿਦਿਆਰਥੀਆਂ ਲਈ ਘਰ ਬੈਠੇ ਪੜਾਈ ਕਰਨ ਲਈ ਆਨਲਾਇਨ ਪੜਾਈ ਦਾ ਪ੍ਰਬੰਧ ਕੀਤਾ ਗਿਆ । ਜਿਲਾ ਸਿਖਿਆ ਅਫਸਰਾਂ, ਉਪ ਜਿਲਾ ਸਿਖਿਆ ਅਫਸਰਾ,ਪ੍ਰਿੰਸੀਪਲ ਅਤੇ ਸਕੂਲ ਮੁਖੀਆਂ ਦੀ ਮਿਹਨਤ ਸਦਕਾ ਸਕੂਲ ਵਿਸ਼ਾ ਮਾਹਿਰ ਅਧਿਆਪਕ ਵਟਸਅਐਪ ਅਤੇ ਯੂ -ਟਿਊਬ ਚੈਨਲਾ ਰਾਹੀ ਵਿਦਿਆਰਥੀਆਂ ਨੂੰ ਲੈਕਚਰ ਦੇ ਕੇ ਵਿਸ਼ੇ ਵਾਇਜ ਹਰ ਰੋਜ ਸਾਰਾ ਕੰਮ ਸਮਝਾਉਂਦੇ ਅਤੇ ਉਸ ਤੋ ਬਾਅਦ ਖੁਦ ਕੰਮ ਕਰਨ ਲਈ ਵੀ ਕਹਿੰਦੇ ।ਵਿਦਿਆਰਥੀਆਂ ਨੂੰ ਆਨਲਾਇਨ ਕਰਵਾਈ ਗਈ ਪੜਾਈ ਦੇ ਟੈਸਟ ਵੀ ਆਨਲਾਇਨ ਹੀ ਲਏ ਜਾਣ ਲੱਗੇ।ਪਰ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ ਸਮਾਰਟ ਫੋਨ ਅਤੇ ਇੰਟਰਨੈੱਟ ਦੀ ਸੁਵਿਧਾ ਨਾ ਹੋਣ ਕਰਕੇ ਸਿੱਖਿਆ ਵਿਭਾਗ ਪੰਜਾਬ ਲਈ ਬਹੁਤ ਵੱਡੀ ਸਿਰਦਰਦੀ ਸੀ।ਇਸ ਮੁਸ਼ਕਿਲ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਪਿਛਲੇ ਸਮੇਂ ਤੋਂ ਬਹੁਤ ਜਿਆਦਾ ਕੋਸ਼ਿਸ਼ ਕਰ ਰਿਹਾ ਸੀ ਕਿ ਟੈਲੀਵਿਜਨ ਤੇ ਦੂਰਦਰਸ਼ਨ ਡੀ ਡੀ ਪੰਜਾਬੀ ਚੈਨਲ ਰਾਹੀ ਵਿਦਿਆਰਥੀਆਂ ਦੀ ਘਰ ਬੈਠੇ ਪੜ੍ਹਾਈ ਕਰਵਾਈ ਜਾ ਸਕੇ ਕਿਉਂਕਿ ਦੂਰਦਰਸ਼ਨ ਲਗਭਗ ਹਰੇਕ ਆਮ ਆਦਮੀ ਦੇ ਘਰ ਵਿੱਚ ਚਲਦਾ ਹੈ ।ਸਿੱਖਿਆ ਵਿਭਾਗ ਪੰਜਾਬ ਦੀ ਇਸ ਦੂਰਦਰਸ਼ਨ ਤੇ ਪੜਾਈ ਕਰਵਾਉਣ ਦੇ ਮੰਤਵ ਨੂੰ ਬੂਰ ਪਿਆ ਹੈ ।

ਦੂਰਦਰਸ਼ਨ ਤੇ ਡੀ ਡੀ ਪੰਜਾਬੀ ਚੈਨਲ ਤੇ ਤੀਸਰੀ ਤੋ ਪੰਜਵੀਂ ਅਤੇ ਨੋਵੀ ਤੋ ਦੱਸਵੀ ਕਲਾਸਾਂ ਦੇ ਵਿਦਿਆਰਥੀ ਆਪਣੀ ਸਿਲੇਬਸ ਅਧਾਰਿਤ ਸਿੱਖਿਆ ਹਾਸਿਲ ਕਰ ਸਕਣਗੇ ।ਸਿੱਖਿਆ ਵਿਭਾਗ ਦੇ ਇਸ ਉਪਰਾਲੇ ਕਾਰਨ ਪੇਂਡੂ ਖੇਤਰ ਦੇ ਵਿਦਿਆਰਥੀ ਬਹੁਤ ਖੁਸ਼ ਨਜਰ ਆ ਰਹੇ ਹਨ ।ਇਸ ਤੋ ਪਹਿਲਾਂ ਸੱਤਵੀਂ, ਅੱਠਵੀਂ ਕਲਾਸਾਂ ਲਈ ਐਨ ਸੀ ਈ ਆਰ ਟੀ ਰਾਹੀ ਡੀ ਟੀ ਐਚ ਚੈਨਲ ਸਵੈਮ ਪ੍ਰਭੂ ਰਾਹੀ ਵਿਭਾਗ ਵੱਲੋਂ ਇਹ ਸਿੱਖਿਆ ਦਿੱਤੀ ਜਾ ਰਹੀ ਹੈ ।ਵੱਖ ਵੱਖ ਟੀ ਵੀ ਚੈਨਲਾਂ ਲਈ ਲੈਕਚਰ ਵਿਸ਼ਾ ਮਾਹਿਰਾਂ ਵੱਲੋਂ ਤਿਆਰ ਕੀਤੇ ਜਾ ਰਹੇ ਹਨ ।ਸਿੱਖਿਆ ਵਿਭਾਗ ਪੰਜਾਬ ਵੱਲੋ ਆਨਲਾਇਨ ਪੜਾਈ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਲਈ ਆਨਲਾਇਨ ਦਾਖਲਾ ਮੁਹਿੰਮ ਨੂੰ ਵੀ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚੋ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾ ਰਹੇ ਹਨ ।ਜਦੋਂ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਨਹੀਂ ਹੋਈ ਸੀ ਤਾਂ ਉਹ ਆਪਣੇ ਘਰਾਂ ਅੰਦਰ ਇੱਕ ਕੈਦੀ ਦੀ ਤਰ੍ਹਾਂ ਕੈਦ ਸਨ ਅਤੇ ਸੋਸ਼ਲ ਮੀਡੀਆ ਅਤੇ ਟੀ.ਵੀ. ਹੀ ਉਹਨਾਂ ਪਾਸ ਮੰਨੋੋਰੰਜਨ ਦਾ ਸਾਧਨ ਸੀ।

ਇਹ ਸਾਧਨ ਉਹਨਾਂ ਦੇ ਮਨ ਅੰਦਰ ਕੋਰੋਨਾ ਵਾਇਰਸ ਦਾ ਡਰ ਹੋਰ ਪੈਦਾ ਕਰ ਰਹੇ ਸੀ, ਪਰ ਹੁਣ ਉਹਨਾਂ ਨੂੰ ਆਪਣੀ ਅਗਲੀ ਕਲਾਸ ਦੀ ਪੜਾਈ ਸ਼ੁਰੂ ਕਰਨ ਨਾਲ ਉਹਨਾਂ ਦਾ ਸਮਾਂ ਵਧੀਆ ਬਤੀਤ ਹੋਵੇਗਾ ਅਤੇ ਉਹਨਾਂ ਦਾ ਮਨ ਕੋਰੋਨਾ ਵਾਇਰਸ ਦੇ ਭੈਅ ਤੋਂ ਨਿੱਕਲ ਕੇ ਤੰਦਰੁਸਤ ਮਹਿਸੂਸ ਕਰੇਗਾ ।

ਸੰਦੀਪ ਕੰਬੋਜ
ਐਲ.ਏ
ਸਰਕਾਰੀ ਹਾਈ ਸਕੂਲ ਪਿੰਡੀ ( ਫਿਰੋਜ਼ਪੁਰ)
ਸੰਪਰਕ ਨੰਬਰ- 98594-00002

Leave a Reply

Your email address will not be published. Required fields are marked *

%d bloggers like this: