Sat. Apr 4th, 2020

ਕਰੋਨਾ ਵਾਇਰਸ ਕਰਕੇ ਭੀੜ ਬੰਦ – ਹੁਣ ਸਾਡੀ ਆਦਤ ਬਣ ਜਾਵੇ

ਕਰੋਨਾ ਵਾਇਰਸ ਕਰਕੇ ਭੀੜ ਬੰਦ – ਹੁਣ ਸਾਡੀ ਆਦਤ ਬਣ ਜਾਵੇ

ਦਲੀਪ ਸਿੰਘ ਵਾਸਨ, ਐਡਵੋਕੇਟ

ਅੱਜ ਦੁਨੀਆਂ ਭਰ ਵਿੱਚ ਇਹ ਕਰੋਨਾ ਵਾਇਰਸ ਇੱਕ ਭਿਆਨਕ ਬਿਮਾਰੀ ਬਣਕੇ ਆ ਗਈ ਹੈ ਅਤੇ ਹਰ ਮੁਲਕ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸਲਾਹ ਦਿਤੀ ਹੈ ਕਿ ਉਹ ਭੀੜ ਦਾ ਪਾਤਰ ਨਾ ਬਣਨ। ਅਰਥਾਤ ਇਹ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਇਹ ਬਿਮਾਰੀ ਆਦਮੀ ਤੋਂ ਆਦਮੀ ਤਕ ਚਲ ਰਹੀ ਹੈ। ਇਕ ਦੂੁਜੇ ਨਾਲ ਹੱਥ ਮਿਲਾਉਣਾ ਵੀ ਠੀਕ ਨਹੀਂ ਸਮਝਿਆ ਗਿਆ ਅਤੇ ਸਰਕਾਰਾਂ ਦਾ ਹੁਕਮ ਅਜ ਸਲਾਹ ਮਨਿਆ ਜਾ ਰਿਹਾ ਹੈ ਅਤੇ ਤੁਰੰਤ ਪਰਵਾਨ ਕੀਤਾ ਜਾ ਰਿਹਾ ਹੈ। ਸਾਡੇ ਮੁਲਕ ਵਿੱਚ ਬਸਾਂ ਗਡੀਆਂ ਵੀ ਬੰਦ ਕਰ ਦਿਤੀਆਂ ਗਈਆਂ ਹਨ ਅਤੇ ਹੋਟਲਾਂ, ਕਲਬਾਂ, ਜਿਮ ਖਾਨਿਆ, ਵਿਆਹ ਸ਼ਾਦੀਆਂ ਦੇ ਇਕਠ ਉਤੇ ਵੀ ਰੋਕ ਲਗਾ ਦਿਤੀ ਗਈ ਹੈ। ਇਸਦਾ ਅਸਰ ਧਾਰਮਿਕ ਅਸਥਾਨਾ ਉਤੇ ਵੀ ਪੈ ਰਿਹਾ ਹੈ ਅਤੇ ਇਸਦਾ ਸਿਧਾ ਸਾਦਾ ਜਿਹਾ ਮਤਲਬ ਇਹ ਵੀ ਨਿਲਦਾ ਹੈ ਕਿ ਇਹ ਰਾਜਸੀ ਲੋਕੀਂ ਜਿਹੜੇ ਜਲਸੇ, ਜਲੂਸ, ਰੈਲੀਆਂ ਅਤੇ ਹੋਰ ਮੀਟਿੰਗਾ ਕਰਦੇ ਸਨ ਇਹ ਵੀ ਬੰਦ ਕਰ ਦਿਤੀਆਂ ਗਈਆਂ ਹਨ। ਇਹ ਗਲਾਂ ਸਰਕਾਰ ਨੇ ਇਹ ਕਰੋਨਾ ਬਿਮਾਰੀ ਦੇ ਫੈਲਣ ਦੇ ਡਰ ਕਾਰਨ ਕੀਤੀਆਂ ਹਨ, ਪਰ ਇਸ ਨਾਲ ਮੁਲਕ ਵਿੱਚ ਸ਼ਾਂਤੀ ਜਿਹੀ ਆ ਗਈ ਹੈ।

ਸਾਡੇ ਮੁਲਕ ਵਿੱਚ ਵੈਸੇ ਹੀ ਆਬਾਦੀ ਬਹੁਤ ਜ਼ਿਆਦਾ ਹੈ ਅਤੇ ਇਹ ਆਬਾਦੀ ਬਹੁਤ ਹੀ ਤੇਜ਼ ਰਫਤਾਰ ਨਾਲ ਵਧ ਰਹੀ ਹੈ। ਇਸ ਮੁਲਕ ਵਿੱਚ ਵੈਸੇ ਹੀ ਚਲਣ ਨੂੰ ਰਾਹ ਨਹੀਂ ਮਿਲਦਾ। ਇਹ ਕਰੋਨਾਂ ਵਾਲੀ ਬਿਮਾਰੀ ਤਾਂ ਬਹੁਤ ਹੀ ਭਿਆਨਕ ਹੈ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਕਈ ਹੋਰ ਬਿਮਾਰੀਆਂ ਵੀ ਐਸੀਆਂ ਹੀ ਹਨ ਜਿਹੜੀਆਂ ਲੋਕਾਂ ਤੋਂ ਲੋਕਾਂ ਤ਼ਕ ਫੈਲਦੀਆਂ ਹਨ ਅਤੇ ਘਟ ਫੈਲਦੀਆਂ ਹੋਣਗੀਆਂ, ਪਰ ਇਹ ਤਾਂ ਨਹੀਂ ਆਖਿਆ ਜਾ ਸਕਦਾ ਕਿ ਫੈਲਦੀਆਂ ਹੀ ਨਹੀਂ ਹਨ। ਸਾਡੇ ਮੁਲਕ ਵਿੱਚ ਮਜਬੂਰੀ ਕਰਨ ਅਸੀਂ ਕਈ ਕਿਸਮ ਦੇ ਮਰੀਜ਼ਾ ਪਾਸ ਜਾਂਦੇ ਹੀ ਨਹੀਂ ਹਾਂ।

ਅਸੀਂ ਇਹ ਵੀ ਦੇਖਿਆ ਹੈ ਕਿ ਸਾਡੇ ਇਹ ਇਕਠ ਕੋਈ ਬਹੁਤੇ ਵਧੀਆਂ ਨਹੀਂ ਹਨ ਅਤੇ ਅਗਰ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤਾਂ ਇਹ ਅਤਵਾਦ, ਇਹ ਦੰਗੇ ਫਸਾਦ, ਇਹ ਕਟੜਪਣਾ, ਇਹ ਧਾਰਮਿਕ ਲੋਕਾਂ ਦੀ ਫਿਰਕਾਪਰਸਤੀ ਆਦਿ ਭੀੜਾਂ ਵਿਚੋਂ ਹੀ ਪੈਦਾ ਹੋਣ ਵਾਲੀਆਂ ਐਸੀਆਂ ਬਿਮਾਰੀਆਂ ਹਨ ਜਿਹੜੀਆਂ ਇਸ ਕਰੋਨਾ ਵਾਇਰਸ ਤੋਂ ਵੀ ਭਿਆਨਕ ਹਨ ਅਤੇ ਅਗਰ ਗਿਣਤੀ ਕੀਤੀ ਜਾਵੇ ਤਾਂ ਇਹ ਇਕਠਾ ਵਿਚੋਂ ਇਹ ਪੈਦਾ ਹੋਈਆਂ ਬਿਮਾਰੀਆਂ ਨੇ ਅਜ ਤਕ ਸਾਡੇ ਕਿਤਨੇ ਹੀ ਲੋਕਾਂ ਦੇ ਕਤਲ ਕਰਵਾ ਦਿਤੇ ਹਨ ਅਤੇ ਇਹ ਵਾਲਾ ਸਿਲਸਿਲਾ ਅਜ ਤਕ ਵਧਦਾ ਹੀ ਆ ਰਿਹਾ ਹੈ, ਘਟਣ ਦਾ ਨਾਮ ਤਕ ਨਹੀਂ ਲੈ ਰਿਾਹਾ।

ਸਾਡੇ ਮੁਲਕ ਵਿੱਚ ਸਦੀਆਂ ਪਹਿਲਾਂ ਹੀ ਸਿਅਣਿਆ ਨੇ ਇਹ ਆਖ ਦਿਤਾ ਸੀ-ਭੋਜਨ, ਭਜਨ ਅਰ ਨਾਰੀ ਤੀਨੋ ਪਰਦੇ ਕੇ ਅਧਿਕਾਰੀ- ਅਤੇ ਜਿਉਂ ਜਿਉਂ ਅਸੀਂ ਆਪਣੇ ਹੀ ਵਡੇਰਿਆਂ ਦੀ ਦਿਤੀ ਇਹ ਸਲਾਹ ਦਾ ਉਲੰਘਣ ਕਰਦੇ ਆ ਰਹੇ ਹਾਂ ਸਾਡੀਆਂ ਕਿਤਨੀਆਂ ਹੀ ਨਵੀਂਆ ਸਮਸਿਆਵਾ ਜਲਮ ਲੈ ਬੈਠੀਆ ਹਨ। ਇਹ ਭੋਜਨ ਵੀ ਅਜ ਇਕਠਾ ਵਿੱਚ ਜਾਕੇ ਖਾਣ ਉਤੇ ਪਾਬੰਦੀ ਲਗਾਉਣੀ ਪਈ ਹੈ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਵੀ ਲੋਕੀਂ ਘਰਾਂ ਵਿੱਚ ਬੈਠਕੇ ਖਾਣਾ ਨਹੀਂ ਖਾਂਦੇ ਉਹ ਬਿਮਾਰ ਠਿਮਾਰ ਹੀ ਰਹਿੰਦੇ ਹਨ । ਇਹ ਵੀ ਸਾਡੀ ਸਮਠ ਵਿੱਚ ਆ ਰਿਹਾ ਹੈ ਕਿ ਇਕਠ ਦਾ ਭੋਜਨ ਜਦ ਤਿਆਰ ਕੀਤਾ ਜਾਂਦਾ ਹੈ ਤਾਂ ਠੀਕ ਢੰਗ ਦੀ ਸਫਾਈ ਨਹੀਂ ਕੀਤੀ ਜਾਂਦੀ ਅਤੇਸ ਨਾ ਹੀ ਖਾਣਾ ਖਾਣ ਵਾਲੇ ਬਰਤਨ ਹੀ ਠੀਕ ਢੰਗ ਨਾਲ ਸਾਫ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਇਹ ਭਜਨ ਵੀ ਅਗਰ ਇਕਾਂਤ ਵਿੱਚ ਬੈਠਕੇ ਕੀਤਾ ਜਾਵੇ ਤਾਂ ਆਦਮੀ ਆਪਣਾ ਸਵੈਨਿਰੀਖਣ ਵੀ ਕਰ ਸਕਦਾ ਹੈ ਅਤੇ ਰਬ ਨਾਲ ਚਾਰ ਗਲਾਂ ਵੀ ਸਾਂਝੀਆਂ ਕਰ ਸਕਦਾ ਹੈ।

ਅਸੀਂ ਇਹ ਵੀ ਦੇਖ ਲਿਆ ਹੈ ਕਿ ਅਸੀਂ ਜਦ ਕਿਸੇ ਧਾਰਮਿਕ ਅਸਥਾਨ ਵਿੱਚ ਭੀੜ ਵਿੱਚ ਜਾ ਬੈਠਦੇ ਹਾਂ ਤਾਂ ਸਾਡੇ ਪਲੇ ਕੁਝ ਵੀ ਨਹੀਂ ਪੈਂਦਾ ਅਤੇ ਘਰ ਆਕੇ ਬਹੁਤ ਹੀ ਘਟ ਯਾਤਰੀ ਇਹ ਦਸ ਸਕਦੇ ਹਨ ਕਿ ਉਹ ਕੀ ਕੀ ਧਾਰਮਿਕ3 ਗਲਾਂ ਸੁਣਕੇ ਆਇਆ ਹੈ। ਕੀ ਕੀ ਉਸਨੇ ਗਲਾਂ ਅਪਨਾ ਲੈਣੀਆਂ ਹਨ। ਇਸੇ ਤਰ੍ਹਾਂ ਅਜ ਔਰਤ ਪੜਦੇ ਤੋ·· ਬਾਹਰ ਹੋ ਗਈ ਹੈ ਅਤੇ ਅਜ ਇਹ ਬਲਾਤਕਾਰ ਦੀਆਂ ਘਟਨਾਵਾਂ ਇਹ ਦਸਦੀਆਂ ਪਈਆਂ ਹਨ ਕਿ ਇਸ ਨਾਲ ਔਰਤਾਂ ਦੀ ਇਜ਼ਤ ਹੀ ਜਾ ਰਹੀ ਹੈ। ਸੋ ਇਹ ਇਕਠ ਵਾਲੀਆਂ ਗਲਾਂ ਕਿਸੇ ਨਾ ਕਿਸੇ ਬਹਾਨੇਸ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ ਬੰਦ ਕਰ ਰਖੀਆਂ ਸਨ ਅਤੇ ਇਸ ਲਈ ਅਗਰ ਕਲ ਸਰਕਾਰ ਇਹ ਕਰੋਨਾ ਵਾਇਰਸ ਘਟਣ ਅਤੇ ਖਤਮ ਹੋਣ ਨਾਲ ਅਗਰ ਇਹ ਵਾਲਾ ਬੰਦ ਕੀਤੇ ਇਕਠ ਖੋਲ੍ਹ ਵੀ ਦਿੰਦੀ ਹੈ ਤਾਂ ਵੀ ਆਪਣੀ ਹੀ ਭਲਾਈ ਲਈ ਸਾਨੂੰ ਇਹ ਵਾਲੀ ਬਣ ਆਈ ਆਦਤ ਜੀਵਨ ਦਾ ਹਿਸਾ ਹੀ ਬਣਾ ਲੈਣੀ ਚਾਹੀਦੀ ਹੈ। ਇਹ ਇਕਠ ਸਾਡੇ ਲਈ ਕਿਸੇ ਤਰ੍ਹਾਂ ਵੀ ਠੀਕ ਠਾਕ ਨਹੀਂ ਹਨ। ਇੰਨ੍ਹਾਂ ਇਕਠਾਂ ਵਿੱਚ ਜੋ ਵੀ ਬੋਲਿਆ ਜਾਂਦਾ ਹੈ, ਸਾਰੇ ਦਾ ਸਾਰਾ ਠੀਕ ਅਤੇ ਸਹੀ ਨਹੀਂ ਹੁੰਦਾ। ਇਕਠਾਂ ਵਿੱਚ ਬੋਲਣ ਵਾਲਿਆਂ ਦੀ ਯੋਗਤਾ ਅਤੇ ਸਿਆਣਪ ਵੀ ਸਰੋਤਿਆਂ ਤੋਂ ਕਿਧਰੇ ਨੀਵੇਂ ਦਰਜੇ ਦੀ ਹੁੰਦੀ ਹੈ। ਇਕਠਾਂ ਵਿੱਚ ਜੋ ਵੀ ਅਸੀਂ ਸੁਣਦੇ ਹਾਂ ਸਾਡਾ ਗਿਆਨ ਵਧਾਉਂਦੇ ਨਹੀਂ ਹਨ ਬਲਕਿ ਸਾਨੂੰ ਕਈ ਵਾਰੀਂ ਆਪ ਹੀ ਇਹ ਸੋਚਣਾ ਪੈਂਦਾ ਹੈ ਅਤੇ ਅਸੀਂ ਪਛੁਤਾਉਂਦੇ ਵੀ ਹਾਂ ਕਿ ਅਸੀਂ ਇਸ ਭੀੜ ਵਿੱਚ ਕਰਨ ਕੀ ਆਏ ਸਾਂ।

ਸਾਡੇ ਮੁਲਕ ਵਿੱਚ ਤਾਂ ਕਈ ਵਾਰੀਂ ਇਹ ਇਕਠ ਕਿਰਾਏ ਅਰਥਾਤ ਦਿਹਾੜੀਆਂ ਦੇਕੇ ਲਿਆਂਦੇ ਬੰਦਿਆਂ ਦੇ ਹੁੰਦੇ ਹਨ ਅਤੇ ਬਹੁਤੇ ਬੰਦਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਅਸੀਂ ਇਸ ਭੀੜ ਵਿੱਚ ਆਏ ਕਿਉਂ ਹਾਂ ਅਤੇ ਇਹ ਜਿਹੜੇ ਨਾਹਰੇ ਜ਼ਿੰਦਾ ਬਾਦ ਮੁਰਦਾ ਬਾਦ ਲਗਾਏ ਜਾ ਰਹੇ ਹਨ ਇਹ ਹਨ ਕਾਸ ਲਈ। ਅਤੇ ਸਾਡੇ ਮੁਲਕ ਵਿੱਚ ਇਹ ਇਕਠ ਕਈ ਵਾਰੀਂ ਦੰਗਾ ਫਸਾਦੀ ਵੀ ਬਣ ਜਾਂਦੇ ਹਨ, ਕਈ ਜਾਨਾ ਚਲੀਆਂ ਜਾਂਦੀਆ ਹਨ ਅਤੇ ਕਈ ਵਾਰੀਂ ਪੁਲਿਸ ਗੋਲੀਆਂ ਵੀ ਚਲਾ ਦਿੰਦੀ ਹੈ ਅਤੇ ਕਈ ਮਾਰੇ ਵੀ ਜਾਂਦੇ ਹਨ। ਸਾਡੇ ਮੁਲਕ ਵਿੱਚ ਜਦ ਘਰ ਦਾ ਕੋਈ ਆਦਮੀ ਕਿਸੇ ਜਲਸੇ ਜਲੂਸ ਵਿੱਚ ਜਾਂਦਾ ਹੈ ਤਾਂ ਜਦ ਤਕ ਉਹ ਘਰ ਨਹੀਂ ਪਰਤਦਾ ਘਰ ਦੇ ਸਾਰੇ ਜੀਅ ਫਿਕਰ ਵਿੱਚ ਰਹਿੰਦੇ ਹਨ ਕਿਉਂਕਿ ਸਾਡਾ ਆਦਮੀ ਮਾਰਿਆ ਵੀ ਜਾ ਸਕਦਾ ਹੈ। ਅਤੇ ਅਜ ਕਲ ਸਾਡੇ ਪਾਸ ਇਤਨਾ ਸਮਾਂ ਹੀ ਨਹੀਂ ਹੈ ਕਿ ਅਸੀਂ ਆਪਣੇ ਕੰਮ ਕਾਰ ਛਡਕੇ ਇੰਨ੍ਹਾਂ ਭੀੜਾ ਵਿੱਚ ਸ਼ਾਮਲ ਹੁੰਦੇ ਫਿਰੀਏ ਅਤੇ ਬਾਹਰ ਦੀਆਂ ਬਿਮਾਰੀਆਂ ਲਿਆਕੇ ਘਰ ਵਿੱਚ ਕਿਸੇ ਹੋਰ ਜੀਅ ਲਈ ਖਤਰਾ ਬਣ ਜਾਈਏ। ਇਸ ਲਈ ਸਾਡੇ ਮੁਲਕ ਦੀ ਇਸ ਭੀੜ ਨੂੰ ਅਗਰ ਨਾ ਹੀ ਗਲਤ ਵਰਤਿਆ ਜਾਵੇ ਤਾਂ ਠੀਕ ਹੈ। ਸਿਰਫ ਕੋਈ ਜ਼ਰੂਰਤ ਪੂਰੀ ਕਰਨ ਲਈ ਹੀ ਘਰ ਚੋਂ ਬਾਹਰ ਨਿਕਿਲਆ ਜਾਵੇ। ਇਹ ਸਾਡੀ ਆਦਮੀ ਹੀ ਬਣ ਜਾਣੀ ਚਾਹੀਦੀ ਹੈ। ਅਤੇ ਅਗਰ ਅਸੀਂ ਇਹ ਭੀੜਾ ਘਟਾ ਦਈਏ ਤਾਂ ਸਾਡੀਆਂ ਬਹੁਤ ਸਾਰੀਆਂ ਸਮਸਿਆਵਾ ਆਪ ਹੀਹਲ ਹੋ ਜਾਣਗੀਆਂ।

101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: