ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 21, 2020

ਕਰੋਨਾ ਬੀਮਾਰੀ ਤੋਂ ਬਚਾਉਣ ਲਈ ਇਮਊਨਿਟੀ ਬੂਸਟਰ ਹੋਮਿਓਪੈਥੀ ਦਵਾਈ ਵੰਡੀ

ਕਰੋਨਾ ਬੀਮਾਰੀ ਤੋਂ ਬਚਾਉਣ ਲਈ ਇਮਊਨਿਟੀ ਬੂਸਟਰ ਹੋਮਿਓਪੈਥੀ ਦਵਾਈ ਵੰਡੀ

ਸਰਦੂਲਗੜ੍ਹ, 5 ਜੂਨ (ਔਲਖ) ਅੱਜ ਜਦੋਂ ਕਰੋਨਾ ਵਾਇਰਸ ਮਹਾਂਮਾਰੀ ਦਾ ਦੌਰ ਚਾਰੇ ਪਾਸੇ ਚੱਲ ਰਿਹਾ ਹੈ। ਹਰ ਕੋਈ ਇਸ ਬੀਮਾਰੀ ਨੂੰ ਖਤਮ ਕਰਨ ਲਈ ਅਪਣਾ ਯੋਗਦਾਨ ਪਾ ਰਿਹਾ ਹੈ।ਸਭ ਤੋਂ ਵੱਧ ਯੋਗਦਾਨ ਸਰਕਾਰੀ ਹਸਪਤਾਲਾਂ ਦੇ ਸਟਾਫ ਦਾ ਹੈ।ਜੋ ਕਿ ਚਾਹੁੰਦੇ ਹਨ ਕਿ ਇਸ ਬੀਮਾਰੀ ਦਾ ਖਾਤਮਾ ਜਲਦੀ ਤੋਂ ਜਲਦੀ ਹੋਵੇ।

ਮੈਡੀਕਲ ਦੀ ਹੋਮਿਓਪੈਥਿਕ ਪ੍ਰਣਾਲੀ ਦੇ ਡਾਕਟਰ,ਸਟਾਫ ਵੀ ਇਸ ਬੀਮਾਰੀ ਨੂੰ ਕੰਟਰੋਲ ਕਰਨ ਅਤੇ ਬਚਾਉਣ ਵਾਲੇ ਪਾਸੇ ਦਿਨ ਰਾਤ ਲੱਗੇ ਹੋਏ ਹਨ। ਜ਼ਿਲਾ ਹੋਮਿਓਪੈਥਿਕ ਅਫਸਰ ਸੁਰਿੰਦਰ ਕੌਰ ਦੀ ਅਗਵਾਈ ਹੋਮਿਓਪੈਥੀ ਮੈਡੀਕਲ ਅਫਸਰ ਗੁਰਤੇਜ ਸਿੰਘ ਅਤੇ ਹੋਮਿਓਪੈਥੀ ਡਿਸਪੈਂਸਰ ਨਰਿੰਦਰਪਾਲ ਸਿੰਘ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਇਮਊਨਿਟੀ ਬੂਸਟਰ ਹੋਮਿਓਪੈਥੀ ਦਵਾਈ ਆਰਸੈਨਿਕ ਵੰਡ ਰਹੇ ਹਨ। ਹੁਣ ਤੱਕ ਇਹ ਟੀਮ ਜ਼ਿਲ੍ਹਾ ਮਾਨਸਾ ਦੇ ਲਗਭਗ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਇਹ ਦਵਾਈ ਵੰਡ ਚੁੱਕੀ ਹੈ।

ਇਸੇ ਲੜੀ ਵਿੱਚ ਇਸ ਟੀਮ ਨੇ ਡੀ ਐੱਸ ਪੀ ਦਫਤਰ ਸਰਦੂਲਗੜ੍ਹ, ਪੁਲਿਸ ਸਟੇਸ਼ਨ ਸਰਦੂਲਗੜ੍ਹ, ਪੁਲਿਸ ਸਟੇਸ਼ਨ ਝੁਨੀਰ, ਤਹਿਸੀਲ ਕੰਪਲੈਕਸ ਝੁਨੀਰ,ਸਟੇਟ ਬੈਂਕ ਆਫ ਇੰਡੀਆ ਝੁਨੀਰ ਦੇ ਮੁਲਾਜ਼ਮਾਂ ਨੂੰ ਕਰੋਨਾ ਤੋਂ ਬਚਾਉਣ ਲਈ ਇਹ ਦਵਾਈ ਵੰਡੀ। ਡਾਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਇਹ ਦਵਾਈ ਬੀਮਾਰੀਆਂ ਨਾਲ ਲੜਨ ਵਾਲੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ। ਜਿਸ ਨਾਲ ਬੀਮਾਰੀ ਤੋਂ ਵਿਅਕਤੀ ਬਚਿਆ ਰਹਿੰਦਾ ਹੈ। ਅੱਜ ਕੱਲ ਦੇ ਗਲਤ ਖਾਣ-ਪੀਣ ਨਾਲ ਤਰਾਂ ਤਰਾਂ ਦੇ ਰੋਗ ਪੈਦਾ ਹੋ ਰਹੇ ਹਨ। ਇਹਨਾਂ ਨੂੰ ਰੋਗਾਂ ਨੂੰ ਖਤਮ ਕਰਨ ਲਈ ਹੋਮਿਓਪੈਥੀ ਦਵਾਈ ਦਾ ਬਹੁਤ ਵੱਡਾ ਰੋਲ ਹੈ। ਡਿਸਪੈਂਸਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਇਹ ਦਵਾਈ ਵੱਡੇ ਪੱਧਰ ਤੇ ਵੰਡੀ ਗਈ ਹੈ।ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਕੈਂਪ ਲਗਾ ਕੇ ਇਹ ਦਵਾਈ ਵੰਡੀ ਜਾ ਰਹੀ ਹੈ। ਅਗਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: