ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jul 3rd, 2020

ਕਰੋਨਾ ਬਨਾਮ ਲੋਕਾਈ ਦਾ ਦਰਦ

ਕਰੋਨਾ ਬਨਾਮ ਲੋਕਾਈ ਦਾ ਦਰਦ

ਕਰੋਨਾ ਦੀ ਭਿਆਨਕ ਬਿਮਾਰੀ ਜੋ ਚੀਨ ਤੋਂ ਸ਼ੁਰੂ ਹੋਈ ਸੀ। ਇਸ ਬਿਮਾਰੀ ਨੇ ਅੱਜ ਸਮੁੱਚੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਬਿਮਾਰੀ ਦਿਨੋਂ-ਦਿਨ ਵਧ ਰਹੀ ਹੈ ਤੇ ਹਰ ਰੋਜ਼ ਮੌਤਾਂ ਦੀ ਗਿਣਤੀ ਵਧ ਰਹੀ ਹੈ । ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਲਾਕਡਾਊਨ ਕੀਤਾ ਸੀ ਪਰ ਅਨਪੜਤਾ ਤੇ ਅਗਿਆਨਤਾ ਕਾਰਨ ਲੋਕਾਂ ਨੇ ਇਸ ਗੱਲ ਨੂੰ ਬਹੁਤ ਹੀ ਹਲਕੀ ਗੱਲ ਮਹਿਸੂਸ ਕੀਤਾ ਸੀ ਜਿਸ ਕਰਕੇ ਕੈਪਟਨ ਸਰਕਾਰ ਵਲੋਂ ਕਰਫਿਊ ਦੇ ਹੁਕਮ ਦਿੱਤੇ ਗਏ ਸਨ। ਬਾਅਦ ਵਿੱਚ ਪ੍ਰਧਾਨ ਮੰਤਰੀ ਵੱਲੋ ਪੂਰੇ ਦੇਸ਼ ਵਿੱਚ ਲਾਕਡਾਊਨ ਕੀਤਾ ਤੇ ਕਰਫਿਊ ਦੇ ਹੁਕਮ ਦਿੱਤੇ ਹਨ।

ਮਨੁੱਖ ਦੀਆਂ ਚਾਰ ਮੁਢਲੀਆਂ ਲੋੜਾਂ ਕੀ ਹਨ ?
ਪਹਿਲਾਂ ਮਨੁੱਖ ਦੀਆਂ ਤਿੰਨ ਮੁਢਲੀਆਂ ਲੋੜਾਂ ਸਨ ਕੁੱਲੀ ਗੁੱਲੀ ਤੇ ਜੁੱਲੀ ਭਾਵ ਕਿ ਰੋਟੀ ਕੱਪੜਾ ਤੇ ਮਕਾਨ। ਪਰ ਅਜੋਕੇ ਯੁੱਗ ਵਿੱਚ ਹਰ ਘਰ ਵਿੱਚ ਲਗਭਗ ਕੋਈ ਨਾ ਕੋਈ ਮਨੁੱਖ ਦਿਲ ਦੀ ਬਿਮਾਰੀ ਬੀ.ਪੀ. ਸ਼ੂਗਰ ਸਰਵਾਇਕਲ ਗੈਸ ਤੇਜ਼ਾਬ ਤੇ ਯੂਰਿਕ ਐਸਿਡ ਆਦਿ ਬਿਮਾਰੀਆਂ ਤੋਂ ਪੀੜਿਤ ਹੈ। ਸੋ ਇਹ ਮਨੁੱਖ ਦੀ ਚੌਥੀ ਮੁਢਲੀ ਲੋੜ ਬਣ ਚੁੱਕੀ ਹੈ।
ਪ੍ਰਸ਼ਾਸ਼ਨ ਨੇ ਕੁਝ ਕੈਮਿਸਟਾਂ ਨੂੰ ਦਵਾਈਆਂ ਦੀ ਹੋਮ ਡਿਲੀਵਰੀ ਕਰਨ ਵਾਸਤੇ ਆਗਿਆ ਦਿੱਤੀ ਹੈ ਪਰ ਉਹ ਸ਼ਹਿਰੀ ਪੱਧਰ ਉਪਰ ਹੀ ਕਾਰਜ਼ ਪੂਰਾ ਕਰ ਲੈਣ ਏਨਾ ਹੀ ਬਹੁਤ ਹੈ । ਪਿੰਡ ਪੱਧਰ ‘ਤੇ ਦਵਾਈਆਂ ਪਹੁੰਚਣਗੀਆਂ ? ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ।
ਰੱਬ ਦੀ ਮਿਹਰ ਨਾਲ਼ ਪੰਜਾਬ ਵਿੱਚ ਕੁੱਲੀ ਸਭਨਾਂ ਕੋਲ਼ ਹੈ ਓਹ ਭਾਂਵੇਂ ਕੱਚੀ ਹੈ ਜਾਂ ਪੱਕੀ ਹੈ ਉਹ ਗੱਲ ਵੱਖਰੀ ਹੈ। ਜੁੱਲੀ ਵੀ ਲਗਭਗ ਸਭਨਾਂ ਕੋਲ ਹੈ । ਸ਼ਾਇਦ ਹੀ ਕੋਈ ਵਿਅਕਤੀ ਸਾਡੇ ਪੰਜਾਬ ਵਿਚ ਨੰਗਾ ਹੋਵੇ। ਪਰ ਰੌਲ਼ਾ ਗੁੱਲੀ ਭਾਵ ਰੋਟੀ ਦਾ ਹੈ ।ਇਹ ਮਸਲਾ ਕਿਰਤੀ ਸ਼੍ਰੇਣੀ ਤੇ ਦਲਿਤ ਲੋਕਾਂ ਨਾਲ਼ ਬਹੁਤਾ ਜੁੜਿਆ ਹੋਇਆ ਹੈ। ਰੋਜ ਦਾ ਕਮਾ ਕੇ ਖਾਣ ਵਾਸਤੇ ਲੋਕ ਵੱਡੀ ਮੁਸੀਬਤ ਵਿੱਚ ਹਨ। ਤਿੰਨ-ਚਾਰ ਦਿਨ ਬੀਤ ਜਾਣ ਦੇ ਬਾਅਦ ਵੀ ਪਿੰਡਾਂ ਤੱਕ ਸਬਜ਼ੀਆਂ ਹਾਲ਼ੇ ਤੱਕ ਮੁਫਤ ਤਾਂ ਕੀ ਮੁੱਲ ਵੀ ਵਿਕਣ ਨਹੀਂ ਆਈਆਂ। ਕੋਈ ਆਦਮੀ ਚਟਣੀ ਨਾਲ਼ ਡੰਗ ਸਾਰ ਸਕਦਾ ਹੈ ਪਰ ਚਟਣੀ ਵਾਸਤੇ ਗੰਡਾ ਵੀ ਚਾਹੀਦਾ ਹੈ। ਪਿੰਡਾਂ ਵਿੱਚ ਲੋਕ ਅੰਬ ਦਾ ਅਚਾਰ ਪਾ ਲੈਂਦੇ ਹਨ ਪਰ ਅਚਾਰ ਦਾ ਕੀ ਕਰਨਗੇ ਜੇਕਰ ਪਕਾਉਣ ਲਈ ਘਰ ਆਟਾ ਹੀ ਨਾ ਹੋਵੇ। ਪਿੰਡ ਦੇ ਕਰਿਆਨਾ ਸਟੋਰ ਵੀ ਬੰਦ ਕਰਾਏ ਜਾ ਰਹੇ ਹਨ ਤੇ ਸ਼ਹਿਰਾਂ ਦੇ ਕਰਿਆਨਾ ਸਟੋਰਾਂ ਦੇ ਮਾਲਕ ਪਿੰਡਾਂ ਚ ਹੋਮ ਡਿਲੀਵਰੀ ਕਰਨਗੇ ? ਇਸ ਗੱਲ ਦੀ ਕੋਈ ਗਰੰਟੀ ਨਹੀ ਹੈ।

ਪੁਲਿਸ ਦੀ ਭੂਮਿਕਾ ਕੀ ਹੈ ?
ਪੁਲਿਸ ਨਿੱਤ ਲੰਬੀ ਡਿਊਟੀ ਕਾਰਨ ਅੱਕੀ ਪਈ ਹੈ। ਉਹ ਆਪਣੀ ਡਿਊਟੀ ਕਰ ਰਹੀ ਹੈ । ਸਾਡੇ ਭਲੇ ਲਈ ਕਰ ਰਹੀ ਹੈ। ਸਾਨੂੰ ਸਰਕਾਰ ਦਾ ਤੇ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਪਰ ਸਾਡੇ ਤੱਕ ਬਹੁਤ ਸਾਰੀਆਂ ਅਣਮਨੁਖੀ- ਵਰਤਾਰੇ ਦੀਆਂ ਵੀਡਿਓ ਸ਼ੋਸ਼ਲ ਮੀਡੀਆ ਰਾਹੀਂ ਪਹੁੰਚ ਰਹੀਆਂ ਹਨ ਜਿਸ ਵਿੱਚ ਪੁਲਿਸ ਲੋਕਾਂ ਉਪਰ ਡਾਂਗ-ਸੋਟਾ ਵਰਸਾ ਰਹੀ ਹੈ । ਕੰਨ ਫੜਾ ਕੇ ਡੰਡ ਮਰਵਾ ਰਹੀ ਹੈ ਜਾਂ ਨਾਗਿਨ-ਡਾਂਸ ਕਰਵਾ ਰਹੀ ਹੈ। ਪਰ ਇਹ ਸਭ ਗੱਲਾਂ ਸੋਭਾ ਦੇਣ ਵਾਲੀਆਂ ਨਹੀਂ ਹਨ। ਪੁਲਿਸ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਵਿਅਕਤੀ ਨੂੰ ਘਰੋਂ ਬਾਹਰ ਨਿਕਲਣ ਦਾ ਕਾਰਨ ਪੁੱਛੇ। ਜੇਕਰ ਵਿਅਕਤੀ ਯੋਗ ਕਾਰਨ ਨਹੀ ਦੱਸ ਸਕਦਾ ਤਾਂ ਉਸ ਉਪਰ ਮਾਮਲਾ ਦਰਜ ਕਰੇ ਜਾਂ ਵਹੀਕਲ ਦਾ ਚਲਾਨ ਕੱਟ ਸਕਦੀ ਹੈ। ਪਰ ਅਵਾਰਾ ਬਲਦ-ਗਾਂਵਾਂ ਨੂੰ ਕੁੱਟਣ ਵਰਗਾ ਵਤੀਰਾ ਨਾ ਅਖਤਿਆਰ ਕਰੇ ਤਾਂ ਵਧੀਆ ਰਹੇਗਾ। ਪਤਾ ਨਹੀ ਕਿ ਕਿਸੇ ਵਿਅਕਤੀ ਦੀ ਕੀ ਮਜ਼ਬੂਰੀ ਹੋ ਸਕਦੀ ਹੈ ਕਿ ਉਹ ਕਰਫਿਊ ਵਰਗੇ ਹਾਲਾਤ ਵਿਚ ਘਰੋਂ ਬਾਹਰ ਨਿਕਲਣ ਲਈ ਮਜ਼ਬੂਰ ਹੋਇਆ ਹੈ। ਕਈ ਵੀਡਿਓ ਏਦਾਂ ਦੀਆਂ ਵੀ ਆ ਰਹੀਆਂ ਹਨ ਜਦ ਅੱਗੋਂ ਲੋਕ ਪੁਲਿਸ ਉਪਰ ਇੱਟ-ਰੋੜਾ ਮਾਰਨ ਨੂੰ ਮਜ਼ਬੂਰ ਹੋਏ ਹਨ।

ਐਮਰਜੈਂਸੀ ਸਹੂਲਤਾਂ ਕਿੱਦਾਂ ਦੀਆਂ ਹੋਣ ?
ਐਮਰਜੈਂਸੀ ਹਾਲਾਤ ਵਿੱਚ ਕਿਸੇ ਵਿਅਕਤੀ ਦੇ ਬਾਹਰ-ਅੰਦਰ ਜਾਣ ਦਾ ਜਿੰਮੇਵਾਰੀ ਪਿੰਡ ਪੱਧਰ ਉਪਰ ਗ੍ਰਾਮ-ਪੰਚਾਇਤ ਨੂੰ ਦੇ ਦੇਣੀ ਚਾਹੀਦੀ ਹੈ ਤੇ ਸ਼ਹਿਰ ਪੱਧਰ ਉਪਰ ਐਮ.ਸੀ ਨੂੰ ਇਹ ਜ਼ਿੰਮੇਵਾਰੀ ਦੇ ਦੇਣੀ ਚਾਹੀਦੀ ਹੈ ਕਿ ਉਹ ਆਪਣੇ ਲੈਟਰ ਪੈਡ ਉਪਰ ਲਿਖਤੀ ਪ੍ਰਵਾਨਗੀ ਦੇਵੇ ਤੇ ਜਿਸ ਨੂੂੰ ਪੁਲਿਸ ਨਾਕਿਆਂ ਉਪਰ ਇੱਕ ਪਾਸ ਦੇ ਤੌਰ ‘ਤੇ ਵਰਤਿਆ ਜਾ ਸਕੇ। ਜੇਕਰ ਬਾਹਰ-ਅੰਦਰ ਜਾਣ ਵਾਲਾ ਵਿਅਕਤੀ ਝੂਠਾ ਜਾਂ ਦੋਸ਼ੀ ਨਿਕਲੇ ਤਾਂ ਉਸ ਉਪਰ ਕਨੂੰਨੀ ਕਾਰਵਾਈ ਕਰਨੀ ਬਣਦੀ ਹੈ। ਇਹ ਜ਼ਿੰਮੇਵਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਕੋਲ਼ ਰਾਖਵੀਂ ਹੈ। ਪਰ ਡੀ.ਸੀ ਸਾਬ ਨੇ ਸਾਰਾ ਜ਼ਿਲਾ ਵੇਖਣਾ ਹੁੰਦਾ ਹੈ। ਚੰਗੀ ਗੱਲ ਹੋਵੇਗੀ ਜੇਕਰ ਇਹ ਜ਼ਿੰਮੇਵਾਰੀਆਂ ਉਪਰੋਕਤ ਲੋਕਾਂ ਨੂੰ ਸੌਂਪ ਦਿਤੀਆਂ ਜਾਣ। ਪਿੰਡ ਪੱਧਰ ਉਪਰ ਇੱਕ ਚਲਦਾ-ਫਿਰਦਾ ਮੈਡੀਕਲ ਸਟੋਰ ਮੁਹਈਆ ਕਰਾਉਣਾ ਚਾਹੀਦਾ ਹੈ ਤੇ ਹਰੇਕ ਪਿੰਡ ਵਿਚ ਇੱਕ-ਦੋ ਐਂਬੂਲੈਂਸ ਦੀ ਸਹੂਲਤ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਲੋੜ ਪੈਣ ‘ਤੇ ਵਰਤੀ ਜਾ ਸਕੇ।

ਐਨ.ਆਰ.ਆਈਜ਼ ਦਾ ਫਰਜ਼ ਕੀ ਹੈ ?
ਬਹੁਤ ਸਾਰੀਆਂ ਫਲਾਈਟਾਂ ਹੁਣ ਬੰਦ ਹੋ ਚੁੱਕੀਆਂ ਹਨ ਪਰ ਜੋ ਵੀ ਲੋਕ ਬਾਹਰਲੇ ਦੇਸ਼ਾਂ ਤੋਂ ਵਾਪਿਸ ਆਏ ਹਨ ਉਹ ਖੁਦ ਆਪ ਜਾ ਕੇ ਆਪਣਾ ਮੈਡੀਕਲ ਟੈਸਟ ਕਰਾਉਣ ਤਾਂ ਜੋ ਮੈਡੀਕਲ ਟੀਮਾਂ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲੱਭਣਾਂ ਨਾ ਪਵੇ। ਇਹ ਉਹਨਾਂ ਵੱਲੋਂ ਇੱਕ ਜ਼ਿੰਮੇਵਾਰੀ ਵਾਲਾ ਕਾਰਜ਼ ਹੋਵੇਗਾ।

ਹੀਰਾ ਸਿੰਘ ਤੂਤ
9872455994

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: