ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਕਰੋਨਾ ਪਹਿਲਵਾਨ ਦੀ ਤਾਕਤ ਨੂੰ ਨਾ ਪਰਖੋ”

ਕਰੋਨਾ ਪਹਿਲਵਾਨ ਦੀ ਤਾਕਤ ਨੂੰ ਨਾ ਪਰਖੋ”

ਅੱਜ ਪੂਰੀ ਦੁਨੀਆਂ ਅੰਦਰ ਕਰੋਨਾ ਪਹਿਲਵਾਨ ਨੇ ਹਾਹਾਕਾਰ ਮਚਾਈ ਹੋਈ ਹੈ। ਹਰ ਕੋਈ ਇਸ ਤੋਂ ਬਚਣ ਦੇ ਆਪੋ ਆਪਣੇ ਢੰਗ ਅਪਣਾ ਕੇ ਜ਼ੋਰ ਅਜ਼ਮਾਈ ਕਰ ਰਿਹਾ ਹੈ ਪ੍ਰੰਤੂ ਫਿਰ ਵੀ ਮੌਤ ਦੀ ਦਰ ਨਿਰੰਤਰ ਲੰਬੇ ਪੈੜੇ ਤਹਿ ਕਰਨੋ ਰੁਕ ਹੀ ਨਹੀਂ ਰਹੀ। ਸਾਡੇ ਪੰਜਾਬ ਦੇ ਬਾਸ਼ਿੰਦਿਆਂ ਦੀ ਜ਼ਿੰਦਗੀ ਨੂੰ ਇਸ ਦੇ ਧੋਬੀ ਪਟਕੇ ਤੋਂ ਬਚਾਉਣ ਲਈ ਮਾਣਯੋਗ ਮੁੱਖ ਮੰਤਰੀ ਸਾਹਿਬ ਵਲੋਂ ਜੋ ਸ਼ਲਾਘਾਯੋਗ ਕਦਮ ਚੁੱਕੇ ਗਏ ਹਨ ਮੈਂ ਤਹਿਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਕੈਪਟਨ ਸਾਹਿਬ ਦੇ ਦਿਲ ਅੰਦਰ ਪੰਜਾਬੀਆਂ ਪ੍ਰਤੀ ਕਿੰਨੀ ਦਿਲੀ ਹਮਦਰਦੀ ਹੈ। ਉਹਨਾਂ ਵਲੋਂ ਆਪਣੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਸਾਰੇ ਵਿਭਾਗਾਂ ਨੂੰ ਜੋ ਨਿਰਦੇਸ਼ ਜਾਰੀ ਕੀਤੇ ਹਨ ਉਹ ਕਾਬਿਲ ਏ ਗੋਰ ਹਨ।

ਪ੍ਰੰਤੂ ਸਾਡੀ ਅੱਜ ਦੀ ਅਲੜ ਨੌਜ਼ਵਾਨ ਪੀੜ੍ਹੀ ਇਹਨਾਂ ਸਾਰੇ ਦਿਸ਼ਾ ਨਿਰਦੇਸ਼ਾ ਤੇ ਹੁਕਮਾਂ ਨੂੰ ਟਿੱਚ ਜਾਣਦੀ ਹੋਈ ਲਗਾਤਾਰ ਕਰਫ਼ਿਊ ਦੌਰਾਨ ਘਰ ਅੰਦਰ ਟਿਕ ਕੇ ਬੈਠਣ ਦੀ ਬਜ਼ਾਏ ਪਤਾ ਨਹੀਂ ਕਿਹੜੀ ਸ਼ੈਅ ਲੱਭਣ ਲਈ ਬਾਰ – ਬਾਰ ਘਰੋਂ ਬਾਹਰ ਨਿਕਲ ਕੇ ਭੱਜਦੀ ਨਜ਼ਰ ਆ ਰਹੀ ਹੈ। ਜਿੱਥੇ ਪ੍ਰਸ਼ਾਸ਼ਨ ਇਹਨਾਂ ਨੂੰ ਸਮਝਾ ਕੇ ਘਰ ਅੰਦਰ ਰਹਿਣ ਲਈ ਬੇਨਤੀਆਂ ਕਰਨ ਦੇ ਨਾਲ ਨਾਲ ਸਖਤੀ ਵਰਤ ਕੇ ਵੀ ਆਪਣੇ ਢੰਗ ਤਰੀਕੇ ਅਪਣਾ ਰਿਹਾ ਹੈ ਉੱਥੇ ਅੱਜ ਹਰ ਇਕ ਬਾਸ਼ਿੰਦੇ ਨੂੰ ਸਰਕਾਰ ਤੇ ਡਾਕਟਰਾਂ ਦੀਆਂ ਟੀਮਾਂ ਵਲੋਂ ਸਾਰੇ ਸਾਧਨਾਂ ਨਾਲ ਇਸ ਪਹਿਲਵਾਨ ਨਾਲ ਨਜਿੱਠਣ ਦੇ ਤਰੀਕੇ ਲਗਾਤਾਰ ਦੱਸੇ ਜਾ ਰਹੇ ਹਨ।

ਇਸ ਲਈ ਸਾਡਾ ਮੁੱਢਲਾ ਫਰਜ਼ ਬਣਦਾ ਹੈ ਕਿ ਇਸ ਮੁੱਦੇ ਤੇ ਸਰਕਾਰ ਦਾ ਪੂਰਾ ਸਾਥ ਦੇ ਕੇ ਇਸ ਨੂੰ ਚਿੱਤ ਕੀਤਾ ਜਾਵੇ ਸਾਡੇ ਸਾਥ ਤੋਂ ਬਿਨਾਂ ਸਰਕਾਰ ਇਕੱਲਿਆਂ ਕੁਝ ਨਹੀਂ ਕਰ ਸਕਦੀ ਮੇਰੇ ਦੇਸ਼ ਪੰਜਾਬ ਦੇ ਲੋਕੋ ਅਜੇ ਵੀ ਵਕਤ ਹੈ ਪ੍ਰੰਤੂ ਜੇਕਰ ਇੱਕ ਵਾਰ ਅਸੀਂ ਇਸ ਦੇ ਦਾਅ ਥੱਲੇ ਆ ਗਏ ਤਾਂ ਸਾਡੇ ਦੇਸ਼ ਦਾ ਹਾਲ ਇਟਲੀ ਚੀਨ ਤੋਂ ਵੀ ਬਦਤਰ ਹੋ ਜਾਵੇਗਾ। ਇਹ ਕੋਈ ਡਰਾਵਾ ਨਹੀਂ ਸਮਝਣ ਦੀ ਲੋੜ ਹੈ ਅੱਜ ਮਿਤੀ :29-03-2020 ਦੇ 02:04 ਮਿੰਟ ਤਕ “ਕਰੋਨਾ ਵਾਇਰਸ ਨਿਊਜ਼” ਸਾਈਟ ਤੇ ਇਸ ਦੇ ਅੰਕੜਿਆਂ ਅਨੁਸਾਰ ਪੂਰੀ ਦੁਨੀਆਂ ਵਿਚ ਕੁੱਲ 663740 ਮਰੀਜ ਪਾਏ ਗਏ ਹਨ, 30879 ਦੀ ਇਸ ਨਾਲ ਮੌਤ ਹੋ ਗਈ ਹੈ, 465471 ਜ਼ਿੰਦਗੀ ਨਾਲ ਜੂਝ ਰਹੇ ਹਨ ਤੇ 25207ਮਰੀਜ਼ ਬਹੁਤ ਹੀ ਗੰਭੀਰ ਸਥਿਤੀ ਵਿਚ ਹਨ।

ਚੀਨ ਵਿੱਚ ਇਸ ਨਾਲ 29ਮਾਰਚ ਤੱਕ 3300, ਇਟਲੀ ਵਿੱਚ 10023, ਅਮਰੀਕਾ ਵਿੱਚ 2227, ਫਰਾਂਸ ਵਿੱਚ 2314,ਇਰਾਨ ਵਿੱਚ 2517 ਤੇ ਸਪੇਨ ਵਿੱਚ 5982 ਇਨਸਾਨਾਂ ਨੂੰ ਇਸ ਪਹਿਲਵਾਨ ਨੇ ਕਬਰ ਵਿੱਚ ਪਹੁੰਚਾ ਦਿੱਤਾ ਹੈ, ਸੋ ਪੰਜਾਬ ਵਾਸੀਓ ਕਿਰਪਾ ਕਰਕੇ ਆਪਣੇ ਤੇ ਆਪਣੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਲਈ ਘਰਾਂ ਅੰਦਰ ਰਹਿ ਕੇ ਰੱਬ ਦੇ ਭਾਣੇ ਨੂੰ ਮੰਨਦੇ ਹੋਏ ਮਾਲਕ ਦੇ ਚਰਨਾਂ ਵਿਚ ਅਰਦਾਸ ਕਰੀਏ ਕਿ ਰੱਬਾ ਸਾਰੀ ਸ਼੍ਰਿਸ਼ਟੀ ਦੇ ਸਿਰ ਤੇ ਅਪਣਾ ਮਿਹਰ ਭਰਿਆ ਹੱਥ ਰੱਖੀ। ਆਉ ਸਾਰੇ ਸਰਕਾਰ ਦਾ ਮੋਢੇ ਨਾਲ ਮੋਢਾ ਜੋੜਕੇ ਸਾਥ ਦਈਏ। ਸਾਨੂੰ ਲੋਕਾਂ ਨੂੰ ਅੱਜ ਜਾਗਰੂਕ ਹੋਣ ਦੀ ਵੱਡੀ ਲੋੜ ਹੈ ਜਦ ਸਮਾਂ ਲੰਘ ਗਿਆ ਫਿਰ ਅਸੀਂ ਸਰਕਾਰ ਨੂੰ ਕੋਸਾਗੇ ਕਿ ਕਿਸੇ ਨੇ ਕੁੱਝ ਕੀਤਾ ਨਹੀਂ ਇਸ ਪਹਿਲਵਾਨ ਤੋਂ ਬਚਣ ਲਈ ਸੂਬਾ ਸਰਕਾਰ ਨੇ ਆਪਣੀ ਪਹਿਲ ਕਦਮੀ ਕਰਦੇ ਹੋਏ 21 ਦਿਨ ਦਾ ਲੌਕ ਡਾਉਣ/ਕਰਫਿਊ ਵਰਗੇ ਕਰੜੇ ਫੈਸਲੇ ਲੈ ਕੇ ਸਾਡੀ ਜ਼ਿੰਦਗੀ ਨੂੰ ਬਚਾਉਣ ਲਈ ਵਚਨ ਬੱਧ ਹੈ ਇਸ ਲਈ ਪੰਜਾਬ ਸਰਕਾਰ ਵਧਾਈ ਦੀ ਹੱਕਦਾਰ ਹੈ ਬਣਦੀ ਜਿੰਮੇਵਾਰੀ ਪੂਰੀ ਕਰਨ ਦੀ ਭਰਭੂਰ ਕੋਸ਼ਿਸ਼ ਕੀਤੀ ਹੈ।

ਹੁਣ ਅਸੀਂ ਵੀ ਚੰਗੇ ਸ਼ਹਿਰੀ ਹੋਣ ਦਾ ਸਬੂਤ ਦਈਏ ਨਾ ਕਿ ਹੁੱਲੜਬਾਜ਼ ਬਣਕੇ ਆਪਣੀ ਅਤੇ ਪ੍ਰਸ਼ਾਸ਼ਨ ਦੀ ਕਾਰਜ਼ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲਗਵਾ ਕੇ ਵਾਹ – ਵਾਹ ਖੱਟਣ ਲਈ ਫ਼ੋਕੀ ਸੌ਼ਹਰਤ ਲਈ ਇਸ “ਕਰੋਨਾ ਪਹਿਲਵਾਨ” ਦੇ ਹਮਲੇ ਸਾਹਮਣੇ ਸੀਨੇ ਤਾਣ ਕੇ ਘੁੰਮੀਏ ਤੇ ਦੇਸ਼ ਵਾਸੀਆਂ ਨੂੰ ਅਣਚਾਹੀ ਮੌਤ ਵੰਡੀਏ, ਇਥੇ ਮੈ ਤੁਹਾਨੂੰ ਇਹ ਦੱਸਣਾ ਚਾਹਾਂਗਾ ਕੇ ਮੇਰੇ ਸਤਿਕਾਰਯੋਗ ਐਨ, ਆਰ, ਆਈ, ਭਰਾ ਨੇ ਦੱਸਿਆ ਕਿ ਦੁਨੀਆਂ ਦੀ ਨੰਬਰ ਇੱਕ ਤਾਕਤ ਅਮਰੀਕਾ ਕੋਲ ਵੀ ਅੱਜ ਇਸ ਪਹਿਲਵਾਨ ਦੇ ਪ੍ਰਕੋਪ ਤੋਂ ਬਚਣ ਲਈ ਮੂੰਹ ਢਕਣ ਵਾਲੇ ਮਾਸਕਾਂ ਦੀ ਵੱਡੀ ਘਾਟ ਆ ਚੁੱਕੀ ਹੈ ਫਿਰ ਉਸ ਮੁਲਕ ਦੇ ਮੁਕਾਬਲੇ ਅਸੀਂ ਤਾਂ ਕਿਸੇ ਵੀ ਤਰ੍ਹਾਂ ਦੇ ਮਾਪਦੰਡ ਤੇ ਖਰੇ ਨਹੀਂ ਉਤਰਦੇ ਬਚੋ ਮੇਰੇ ਦੇਸ਼ ਪੰਜਾਬ ਦੇ ਬਾਸ਼ਿੰਦਿਉ ਹੁਣ ਤੋਂ ਹੀ ਪ੍ਰਣ ਕਰੋ ਕਿ ਰੁੱਖੀ ਮਿਸੀ ਖਾ ਕੇ ਘਰੇ ਰਹੀਏ ਤੇ ਕੁਝ ਹਿੱਸਾ ਲੋੜਵੰਦ ਗਵਾਂਢੀ ਨੂੰ ਦੇ ਕੇ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣੀਏ। —-ਚਲਦਾ—-

ਜਗਜੀਤ ਸਿੰਘ ਕੰਡਾ
ਕੋਟਕਪੂਰਾ
9646200468

Leave a Reply

Your email address will not be published. Required fields are marked *

%d bloggers like this: