‘ ਕਰਾਮਾਤ ’ ਰਾਹੀਂ ਹੋਵੇਗਾ ਹੁਣ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ

ss1

‘ ਕਰਾਮਾਤ ’ ਰਾਹੀਂ ਹੋਵੇਗਾ ਹੁਣ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ
ਪਟਿਆਲਾ ਸ਼ਹਿਰ ਦੇ ਵਸਨੀਕਾਂ ਲਈ ਮੋਬਾਇਲ ਐਪ ਜਾਰੀ
ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਤੇ ਸਟਰੀਟ ਲਾਈਟਾਂ ਸਬੰਧੀ ਦਰਜ਼ ਹੋਵੇਗੀ ਸ਼ਿਕਾਇਤ
ਸ਼ਿਕਾਇਤ ਦੇ ਨਿਪਟਾਰੇ ਵਿੱਚ ਦੇਰੀ ਲਈ ਜਿੰਮੇਵਾਰ ਮੁਲਾਜਮਾਂ ਵਿਰੁਧ ਵੀ ਹੋਵੇਗੀ ਕਾਰਵਾਈ

19-38 (3)

ਪਟਿਆਲਾ, 18 ਮਈ: (ਧਰਮਵੀਰ ਨਾਗਪਾਲ) ਇਤਿਹਾਸਕ ਸ਼ਹਿਰ ਪਟਿਆਲਾ ਦੇ ਵਸਨੀਕਾਂ ਨੂੰ ਸਟਰੀਟ ਲਾਈਟ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਸੜਕਾਂ ਦੀ ਮੁਰੰਮਤ ਵਰਗੀਆਂ ਸ਼ਿਕਾਇਤਾਂ ਲਈ ਹੁਣ ਨਗਰ ਨਿਗਮ ਦੇ ਦਫ਼ਤਰ ਦੇ ਗੇੜੇ ਨਹੀਂ ਮਾਰਨੇ ਪੈਣਗੇ। ਇਹਨਾਂ ਸਮੱਸਿਆਵਾਂ ਦੇ ਢੁਕਵੇਂ ਤੇ ਸਮਾਬੱਧ ਹੱਲ ਲਈ ਪਟਿਆਲਾ ਦੇ ਮੇਅਰ ਸ੍ਰੀ ਅਮਰਿੰਦਰ ਸਿੰਘ ਬਜਾਜ ਅਤੇ ਨਗਰ ਨਿਗਮ ਦੇ ਕਮਿਸ਼ਨਰ ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਅਜਿਹੇ ਮੋਬਾਇਲ ਐਪ ਨੂੰ ਜਾਰੀ ਕੀਤਾ ਹੈ ਜੋ ਘਰ ਬੈਠੇ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਣ ਵਿੱਚ ਸਹਾਈ ਹੋਵੇਗਾ।
ਨਗਰ ਨਿਗਮ ਵਿਖੇ ਸ਼ਹਿਰ ਵਾਸੀਆਂ ਲਈ ਜਾਰੀ ਕੀਤੇ ਇਸ ਮੋਬਾਇਲ ਐਪ ਜਿਸਨੂੰ ਕਰਾਮਾਤ ਦਾ ਨਾਅ ਦਿੱਤਾ ਗਿਆ ਹੈ ਰਾਹੀਂ ਹੁਣ ਕੋਈ ਵੀ ਸ਼ਹਿਰੀ ਆਪਣੇ ਐਨਡਰਾਇਡ ਮੋਬਾਇਲ ਫੋਨ ਤੋਂ ਬੰਦ ਪਏ ਸੀਵਰੇਜ, ਟੁੱਟੀਆਂ ਸੜਕਾਂ, ਸਟਰੀਟ ਲਾਈਟ ਜਾਂ ਪੀਣ ਵਾਲੇ ਪਾਣੀ ਦੀ ਕਿੱਲਤ ਸਬੰਧੀ ਫੋਟੋ ਖਿਚਕੇ ਇਸ ਐਪ ਰਾਹੀਂ ਅੱਪਲੋਡ ਕਰ ਸਕੇਗਾ। ਇਸ ਐਪ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਕਰਾਮਾਤ ਐਪ ਰਾਹੀਂ ਕੀਤੀ ਗਈ ਸ਼ਿਕਾਇਤ ਦਾ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਸਮਾਬੱਧ ਨਿਪਟਾਰਾ ਕਰਨਾ ਲਾਜਮੀ ਹੋਵੇਗਾ। ਉਹਨਾਂ ਦੱਸਿਆ ਕਿ ਇਸ ਐਪ ਰਾਹੀਂ ਭੇਜੀ ਗਈ ਫੋਟੋ ਜਾਂ ਸ਼ਿਕਾਇਤ ਬਾਰੇ ਐਪ ਵੱਲੋਂ ਸੈਟੇਲਾਈਟ ਰਾਹੀਂ ਆਪਣੇ ਆਪ ਲੱਭ ਲਿਆ ਜਾਵੇਗਾ ਕਿ ਸ਼ਿਕਾਇਤ ਕਿਸ ਇਲਾਕੇ ਦੀ ਹੈ ਅਤੇ ਇਸਨੂੰ ਐਪ ਵੱਲੋਂ ਤੁਰੰਤ ਸਬੰਧਤ ਅਧਿਕਾਰੀ ਨੂੰ ਭੇਜ ਦਿੱਤਾ ਜਾਵੇਗਾ ਅਤੇ ਸ਼ਿਕਾਇਤ ਕਰਤਾ ਨੂੰ ਮੋਬਾਇਲ ’ਤੇ ਇਸ ਸਬੰਧੀ ਐਸ.ਐਮ.ਐਸ. ਆ ਜਾਵੇਗਾ। ਉਹਨਾਂ ਦੱਸਿਆ ਕਿ ਸਬੰਧਤ ਅਧਿਕਾਰੀ ਨੂੰ ਇਸ ਸ਼ਿਕਾਇਤ ਦਾ ਨਿਪਟਾਰਾ ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਨਿਰਧਾਰਿਤ ਸਮੇਂ ’ਚ ਕਰਨਾ ਲਾਜ਼ਮੀ ਹੋਵੇਗਾ। ਸ਼ਿਕਾਇਤ ਦਾ ਨਿਪਟਾਰਾ ਨਾ ਕਰਨ ਜਾਂ ਦੇਰੀ ਕਰਨ ਲਈ ਜਿੰਮੇਵਾਰ ਅਧਿਕਾਰੀ/ਕਰਮਚਾਰੀ ਲਈ ਉਸਦੀ ਜਿੰਮੇਵਾਰੀ ਤਹਿ ਕਰਦੇ ਹੋਏ ਸ਼ਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪਟਿਆਲਾ ਦੇ ਮੇਅਰ ਸ. ਅਮਰਿੰਦਰ ਸਿੰਘ ਬਜਾਜ ਨੇ ਦੱਸਿਆ ਕਿ ਐਪ ਨਾਲ ਜਿਥੇ ਲੋਕਾਂ ਦੀਆਂ ਸਮੱਸਿਆਵਾਂ ਦਾ ਛੇਤੀ ਨਿਪਟਾਰਾ ਹੋਵੇਗਾ। ਉਥੇ ਹੀ ਨਗਰ ਨਿਗਮ ਦੇ ਕੰਮਕਾਜ ਵਿੱਚ ਵੀ ਸੁਧਾਰ ਹੋਵੇਗਾ। ਸ੍ਰੀ ਬਜਾਜ ਨੇ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਕਿ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ। ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪਰਮਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਐਪ ਦੀਆਂ ਸੇਵਾਵਾਂ ਲੈਣ ਲਈ ਐਨਡਰਾਇਡ ਮੋਬਾਇਲ ਤੇ ਇੱਕ ਵਾਰ ਗੂਗਲ ਸਟੋਰ ਤੋਂ ਇਸ ਐਪ ਨੂੰ ਡਾਊਨ ਲੋਡ ਕਰਨਾ ਹੋਵੇਗਾ। ਉਸ ਉਪਰੰਤ ਕੋਈ ਵੀ ਨਾਗਰਿਕ ਇਸ ਰਾਹੀਂ ਆਪਣੀ ਸ਼ਿਕਾਇਤ ਦਰਜ਼ ਕਰ ਸਕੇਗਾ। ਉਹਨਾਂ ਦੱਸਿਆ ਕਿ ਲੁਧਿਆਣਾ ਤੇ ਮੁਹਾਲੀ ਦੇ ਨਗਰ ਨਿਗਮ ਵੱਲੋਂ ਵੀ ਇਸ ਐਪ ਦੀਆਂ ਸਫਲਤਾ ਪੂਰਵਕ ਸੇਵਾਵਾਂ ਲਈਆਂ ਜਾਂ ਰਹੀਆਂ ਹਨ।
ਇਸ ਕਰਾਮਾਤ ਐਪ ਨੂੰ ਜਾਰੀ ਕਰਨ ਮੌਕੇ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਜਗਦੀਸ਼ ਰਾਏ ਚੌਧਰੀ, ਡਿਪਟੀ ਮੇਅਰ ਸ੍ਰੀ ਹਰਿੰਦਰ ਕੋਹਲੀ ਅਤੇ ਵੱਡੀ ਗਿਣਤੀ ਵਿੱਚ ਮਿਊਸਪਲ ਕੌਂਸਲਰ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *