ਕਰਮਾਂ ਵੜੈਚ ਨੂੰ ਜਿਲੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ

ss1

ਕਰਮਾਂ ਵੜੈਚ ਨੂੰ ਜਿਲੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ

29-17

ਦਿੜਬਾ ਮੰਡੀ 28 ਜੂਨ (ਰਣ ਸਿੰਘ ਚੱਠਾ) ਦਿੜ੍ਹਬਾ ਦੇ ਨੇੜਲੇ ਪਿੰਡ ਲਾਡਬਨਜਾਰਾ ਕਲਾਂ ਦੇ ਨੋਜਵਾਨ ਆਗੂ ਸਰਪੰਚ ਕਰਮਜੀਤ ਸਿੰਘ ਕਰਮਾਂ ਵੜੈਚ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਜਿਲ੍ਹਾ ਸੰਗਰੂਰ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਕੇ ਦਿੜਬੇ ਹਲਕੇ ਨੂੰ ਵੱਡਾ ਮਾਣ ਸਨਮਾਨ ਦਿੱਤਾ ਹੈ।ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕਰਨ ਘੁਮਾਣ ਕਨੇਡਾ ਮੈਂਬਰ ਐਨ ਆਰ ਆਈ ਕਮਿਸ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪਾਰਟੀ ਨੇ ਮਿਹਨਤੀ ਅਤੇ ਵਫਾਦਾਰ ਨਿਰਧੜਕ ਨੋਜਵਾਨਾਂ ਨੂੰ ਪਾਰਟੀ ਵਿੱਚ ਵੱਡੀਆਂ ਜਿੰਮੇਵਾਰੀਆਂ ਸੌਪਕੇ ਨੋਜਵਾਨਾਂ ਨੂੰ ਅੱਗੇ ਲਿਆਂਦਾ ਹੈ। ਨਵ ਨਿਯੁਕਤ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਕਰਮਾ ਵੜੈਚ ਸਰਪੰਚ ਲਾਡਬਨਜਾਰਾ ਕਲਾਂ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ,ਸ੍ਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ,ਪ੍ਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਸਰਕਾਰ,ਸੰਤ ਬਲਬੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ,ਕਰਨ ਘੁਮਾਣ ਕਨੇਡਾ ਮੈਂਬਰ ਐਨ ਆਰ ਆਈ ਕਮਿਸ਼ਨ ਅਤੇ ਸਮੁੱਚੀ ਸ੍ਰੋਮਣੀ ਅਕਾਲੀ ਦਲ ਲੀਡਰ ਸਿੱਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਸੱਚੀ ਲਗਨ ਨਾਲ ਨਿਭਾਉਣ ਦਾ ਵਿਸਵਾਸ ਦਿਵਾਇਆ। ਵੜੈਚ ਨੇ ਕਿਹਾ ਕਿ ਉਹ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਪਾਰਟੀ ਦੀ ਹੂੰਝਾ ਫੇਰ ਜਿੱਤ ਲਈ ਦਿਨ ਰਾਤ ਇੱਕ ਕਰਕੇ ਪਾਰਟੀ ਦੀਆਂ ਅਗਾਂਹਵਧੂ ਨੀਤੀਆਂ ਘਰ ਘਰ ਤੱਕ ਪਹਾਂਚਾਉਣ ਗਏ ।

Share Button

Leave a Reply

Your email address will not be published. Required fields are marked *