ਕਰਮਨ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ‘ਤੇ ਵਿਸ਼ੇਸ਼ ਯਾਦਗਾਰੀ ਸਮਾਗਮ

ਕਰਮਨ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ‘ਤੇ ਵਿਸ਼ੇਸ਼ ਯਾਦਗਾਰੀ ਸਮਾਗਮ

ਫਰਿਜ਼ਨੋ, ਕੈਲੇਫੋਰਨੀਆ 14 ਨਵੰਬਰ (ਰਾਜ ਗੋਗਨਾ)- ਭਾਰਤ ਦੀ ਆਜ਼ਾਦੀ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸੰਸਥਾ ਇੰਡੋ-ਅਮਰੀਕਨ ਹੈਰੀਟੇਜ ਫੋਰਮ ਫਰਿਜ਼ਨੋ, ਕੈਲੇਫੋਰਨੀਆ ਵੱਲੋਂ ਕਰਮਨ ਦੇ ਕਮਿਊਨਿਟੀ ਸੈਂਟਰ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੂੰ ਸਮਰਪਿਤ ਯਾਦਗਾਰੀ ਸਮਾਗਮ ਕਰਵਾਇਆਂ ਗਿਆ। ਜਿਸ ਸ਼ੁਰੂਆਤ ਸੰਸਥਾ ਦੇ ਸਕੱਤਰ ਸੁਰਿੰਦਰ ਸਿੰਘ ਮੰਢਾਲੀ ਨੇ ਸਭ ਨੂੰ ਜੀ ਆਇਆ ਕਹਿਣ ਉਪਰੰਤ ਕੀਤੀ। ੲਸ ਉਪਰੰਤ ਕਰਮਨ ਪੰਜਾਬੀ ਸਕੂਲ ਦੇ ਬੱਚੇ ਦਿਲਜੋਤ, ਗਗਨ ਅਤੇ ਸਿਵਜੀਤ ਨੇ ਸ਼ਬਦ ਗਾਇਣ ਕੀਤੇ। ਇਸ ਉਪਰੰਤ ਸ਼ਹੀਦਾਂ ਨੂੰ ਸਮਰਪਿਤ ਬੋਲਣ ਵਾਲਿਆਂ ਵਿੱਚ ਸੰਸਥਾ ਦੇ ਮੁੱਖ ਮੈਂਬਰ ਗੁਰਦੀਪ ਸਿੰਘ ਅਣਖੀ, ਮਹਿੰਦਰ ਸਿੰਘ ਗਰੇਵਾਲ, ਡਾ. ਮਲਕੀਤ ਸਿੰਘ ਕਿੰਗਰਾ, ਪ੍ਰੋਫੈਸਰ ਕੁਲਦੀਪ ਸਿੰਘ ਬੇਦੀ, ਅਮਰੀਕ ਸਿੰਘ ਵਿਰਕ, ਰਾਜ ਧਾਲੀਵਾਲ ਆਦਿਕ ਨੇ ਹਾਜ਼ਰੀ ਭਰੀ। ਜਦ ਕਿ ਬੱਚਿਆ ਵੱਲੋਂ ਬੁਲਾਰਿਆਂ ਵਿੱਚ ਰਾਜਵੀਰ ਸਿੰਘ, ਜੱਸੀ ਰਾਏ, ਰੂਬਨ ਸਿੰਘ, ਮਨਵੀਰ ਕੌਰ ਧਾਲੀਵਾਲ, ਆਂਚਲ ਹੇਅਰ, ਸੈਮਵੀਰ ਹੇਅਰ, ਜੱਸੀ ਰਾਏ ਆਦਿਕ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕਵਿਤਾਵਾਂ ਅਤੇ ਇਤਿਹਾਸਕ ਸਾਂਝਾ ਪਾਉਂਦੇ ਪਾਉਂਦੇ ਹੋਏ ਸਰਧਾਜ਼ਲੀ ਦਿੱਤੀ।

ਇਸ ਸਮੇਂ ਕਰਮਨ ਪੰਜਾਬੀ ਸਕੂਲ ਦੇ ਬੱਚਿਆ ਵੱਲੋਂ ੲਕ ਕੋਰੀਉਗਰਾਫ਼ੀ ਅਤੇ ਇਕ ਸ਼ਹੀਦੀ ਨਾਟਕ ਗੁਰਪ੍ਰੀਤ ਸਿੰਘ ਗਿੱਲ ਅਤੇ ਗੁਰਦੀਪ ਸਿੰਘ ਨਹਿਲ ਦੀ ਨਿਰਦੇਸ਼ਨ ਅਧੀਨ ਬੜੀ ਸਫਲਤਾ ਨਾਲ ਕੀਤੇ ਗਏ। ਇਸ ਤੋਂ ੲਲਾਵਾ ਜੀ.ਐਚ.ਜੀ. ਡਾਂਸ ਅਤੇ ਸੰਗੀਤ ਅਕੈਡਮੀ ਫਰਿਜ਼ਨੋ ਦੇ ਬੱਚਿਆ ਨੇ ਭੰਗੜੇ ਦੀਆਂ ਦੋ ਗਰੁੱਪਾਂ ਵਿੱਚ ਪੇਸ਼ਕਾਰੀ ਕੀਤੀ। ਜਦ ਕਿ ਗਾਇਕਾ ਵਿੱਚ ਲੋਕ ਪ੍ਰਸਿੱਧ ਗਾਇਕਾ ਜੋਤ ਰਣਜੀਤ ਨੇ ਸ਼ਹੀਦੀ ਵਾਰਾ, ਪੱਪੀ ਭਦੌੜ ਨੇ ਅਜੋਕੇ ਸਿਖਾ ਦੀ ਗਾਥਾ, ਰਾਜ ਬਰਾੜ ਯਮਲਾ ਅਤੇ ਹਰਜੀਤ ਸਿੰਘ ਮਰਸਿੰਡ ਆਦਿਕ ਨੇ ਸ਼ਹੀਦਾਂ ਨਾਲ ਸੰਬੰਧਿਤ ਇਤਿਹਾਸਕ ਗੀਤ ਗਾਏ। ਸਮੂਹ ਹਿੱਸਾ ਲੈਣ ਵਾਲੇ ਬੱਚਿਆ ਅਤੇ ਗਾਇਕਾ ਦਾ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ। ਇਸ ਸਮੇਂ ਚਾਹ, ਪਕੌੜੇ, ਮਿਠਾਈਆਂ ਅਤੇ ਜਲੇਬੀਆਂ ਦੇ ਲੰਗਰ ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵੱਲੋਂ ਅਤੁੱਟ ਵਰਤਾਏ ਗਏ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਸੁਰਿੰਦਰ ਮਾਲੀ ਨੇ ਬਾਖ਼ੂਬੀ ਸਫਲਤਾ ਪੂਰਵਕ ਕੀਤਾ। ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆਂ ਇਹ ਵਿਸ਼ੇਸ਼ ਸਮਾਗਮ ਭਾਰੀ ਇਕੁੱਠ ਦੌਰਾਨ ਯਾਦਗਾਰੀ ਹੋ ਨਿੱਬੜਿਆ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਇੰਡੋ-ਅਮਰੀਕਨ ਹੈਰੀਟੇਜ ਫੋਰਮ, ਕਰਮਨ ਪੰਜਾਬੀ ਸਕੂਲ ਅਤੇ ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਦੇ ਸਮੂਹ ਪ੍ਰਬੰਧਕ ਵਧਾਈ ਦੇ ਪਾਤਰ ਹਨ।

Share Button

Leave a Reply

Your email address will not be published. Required fields are marked *

%d bloggers like this: