Sun. Apr 21st, 2019

ਕਰਮਨ ਪੰਜਾਬੀ ਸਕੂਲ ਦਾ ਸਲਾਨਾ ਸੱਭਿਆਚਾਰਕ ਪ੍ਰੋਗਰਾਮ ਛੱਡ ਗਿਆ ਅਮਿੱਟ ਪੈੜਾ

ਕਰਮਨ ਪੰਜਾਬੀ ਸਕੂਲ ਦਾ ਸਲਾਨਾ ਸੱਭਿਆਚਾਰਕ ਪ੍ਰੋਗਰਾਮ ਛੱਡ ਗਿਆ ਅਮਿੱਟ ਪੈੜਾ

ਫਰਿਜ਼ਨੋ, 26 ਜੂਨ (ਰਾਜ ਗੋਗਨਾ): ਕੈਲੀਫੋਰਨੀਆਂ ਵਿੱਚ ਫਰਿਜ਼ਨੋ ਨਜ਼ਦੀਕੀ ਕਰਮਨ ਸ਼ਹਿਰ ਵਿਖੇ ‘ਕਰਮਨ ਪੰਜਾਬੀ ਸਕੂਲ’ ਵੱਲੋਂ ਸਾਲ ਦੀ ਸਮਾਪਤੀ ‘ਤੇ ਪਰਿਵਾਰਕ ਮਿਲਣੀ ਅਤੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ। ਇਹ ਸਕੂਲ ਪਿਛਲੇ ਕਈ ਸਾਲਾ ਤੋਂ ਬੱਚਿਆ ਨੂੰ ਪੰਜਾਬੀ ਮਾਂ ਬੋਲੀ, ਗੁਰਮੁੱਖੀ ਲਿੱਪੀ, ਗੁਰਮਤਿ ਸਿੱਖਿਆ ਅਤੇ ਪੰਜਾਬੀ ਸੱਭਿਆਚਾਰ ਦੀ ਸਿੱਖਿਆ ਦਿੰਦਾ ਆ ਰਿਹਾ ਹੈ। ਇਸ ਪ੍ਰੋਗਰਾਮ ਦੀ ਸੁਰੂਆਤ ਕੁਲਵੰਤ ਸਿੰਘ ਉੱਭੀ ਨੇ ਸਭ ਨੂੰ ‘ਜੀ ਆਇਆ’ ਕਹਿਣ ਨਾਲ ਕੀਤੀ। ਇਸ ਉਪਰੰਤ ਬੱਚਿਆ ਨੇ ਗੁਰਮਤਿ ਮਰਿਆਦਾ ਅਨੁਸਾਰ ‘ਮੂਲ-ਮੰਤਰ’ ਦਾ ਸਿਮਰਨ ਕੀਤਾ।

ਸਕੂਲ ਦੇ ਪ੍ਰਧਾਨ ਸ. ਗੁਰਜੰਟ ਸਿੰਘ ਗਿੱਲ ਨੇ ਸਮੁੱਚੇ ਪ੍ਰਬੰਧਕੀ ਬੋਰਡ ਮੈਂਬਰ ਜਿੰਨਾਂ ਵਿੱਚ ਕਮਲਜੀਤ ਸਿੰਘ ਸਰ੍ਹਾਂ, ਕੁਲਵੰਤ ਸਿੰਘ ਉੱਭੀ, ਜਸਮੀਤ ਕੌਰ ਮਾਨ, ਬਲਜੀਤ ਕੌਰ ਜੌਹਲ, ਕਮਲਜੀਤ ਕੌਰ ਬੈਂਸ ਅਤੇ ਹਰਦੀਪ ਕੌਰ ਜਾਨੀ ਸਮੇਤ ਬੋਲਦੇ ਹੋਏ ਸਕੂਲ ਪੰਜਾਬੀ ਦੇ ਵਿਕਾਸ ਪ੍ਰਤੀ ਪ੍ਰਾਪਤੀਆਂ ਦਾ ਜਿ਼ਕਰ ਕੀਤਾ। ਇਸ ਉਪਰੰਤ ਗੁਰਦੁਆਰਾ ਅਨੰਦਗੜ ਸਾਹਿਬ ਕਰਮਨ ਦੇ ਸਮੂੰਹ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

ਅਧਿਆਪਕਾਂ ਅਤੇ ਵਲੰਟੀਅਰਾ ਨੂੰ ਵੀ ਹਾਜ਼ਰੀਨ ਦੇ ਰੂਬਰੂ ਕਰਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਪੜਾਈ, ਗੁਰਬਾਣੀ ਉਚਾਰਨ ਅਤੇ ਸੱਭਿਆਚਾਰਿਕ ਸਰਗਰਮੀਆਂ ਿਵੱਚ ਪਹਿਲੇ ਸਥਾਨਾਂ ‘ਤੇ ਰਹਿਣ ਵਾਲੇ ਬੱਚਿਆ ਨੂੰ ਸਰਟੀਫ਼ਿਕੇਟ ਅਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਬਾਅਦ ਆਪਣੇ ਸੱਭਿਆਚਾਰ ਪ੍ਰਤੀ ਪਿਆਰ ਦਿਖਾਉਦੇ ਹੋਏ ਗਿੱਧੇ ਅਤੇ ਭੰਗੜੇ ਦੇ ਵੱਖ-ਵੱਖ ਗਰੁੱਪਾ ਵਿੱਚ ਜੌਹਰ ਦਿਖਾਏ। ਇਸ ਸਮੇਂ ਬੱਚਿਆ ਵੱਲੋਂ ਸਪੀਚ ਅਤੇ ਸਕਿੱਟਾ ਵੀ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਸਾਰੇ ਹਿੱਸਾ ਲੈਣ ਵਾਲੇ ਸਾਰੇ ਬੱਚਿਆ ਨੂੰ ਮੈਂਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪੰਜਾਬ ਤੋਂ ਪਹੁੰਚੇ ਹਰਜਿੰਦਰ ਸਿੰਘ ਖਾਲਸਾ ਅਤੇ ਕਰਮਨ ਸ਼ਹਿਰ ਦੀ ਪੁਲੀਸ਼ ਦੇ ਮੁੱਖੀ ਨੇ ਵੀ ਸੰਬੋਧਿਤ ਕੀਤਾ। ਕੈਲੀਫੋਰਨੀਆਂ ਦੇ ਪ੍ਰਸਿੱਧ ਕਮੇਡੀਅਨ ਵਿਜੈ ਸਿੰਘ ਨੇ ਕਮੇਡੀ ਅਤੇ ਗਾਇਕਾ ਰਣਜੀਤ ਕੌਰ ਨੇ ਗਾਇਕੀ ਰਾਹੀ ਹਾਜ਼ਰੀਨ ਦਾ ਮੰਨੋਰੰਜਨ ਕੀਤਾ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਕੁਲਵੰਤ ਸਿੰਘ ਉੱਭੀ ਅਤੇ ਦਵਿੰਦਰ ਕੌਰ ਸਰ੍ਹਾਂ ਨੇ ਬਾਖੂਬੀ ਕੀਤਾ। ਇਸ ਤੋਂ ਇਲਾਵਾ ਬੱਚਿਆ ਲਈ ਹੌਸਲਾ ਅਫਜ਼ਾਈ ਕਰਦੇ ਹੋਏ ਬਹੁਤ ਸਾਰੇ ਰੈਂਫਲ ਡਰਾਅ ਵੀ ਕੱਢੇ ਗਏ। ਇਸ ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਧਿਆਪਕ ਸੁਖਵਿੰਦਰ ਕੌਰ ਸਰ੍ਹਾਂ, ਰਾਜਿੰਦਰ ਕੌਰ ਗਿੱਲ, ਦਵਿੰਦਰ ਕੌਰ ਸਰ੍ਹਾਂ, ਬਲਜੀਤ ਕੌਰ ਜੌਹਲ, ਜਸਮੀਤ ਕੌਰ ਹੇਅਰ, ਸਿਮਰਦੀਪ ਕੌਰ ਹੇਅਰ, ਜਸਮੀਨ ਮਾਨ, ਬਲਜੀਤ ਕੌਰ ਸਰ੍ਹਾਂ, ਮਨੀ ਹੇਅਰ ਅਤੇ ਗੁਰਪ੍ਰੀਤ ਕੌਰ ਬਰਾੜ, ਗੁਰਪ੍ਰੀਤ ਗਿੱਲ, ਗੁਰਪ੍ਰੀਤ ਜਾਨੀ, ਗੁਰਦੀਪ ਨਾਹਲ ਆਦਿਕ ਨੇ ਬਹੁਤ ਯੋਗਦਾਨ ਪਾਇਆ। ਅੰਤ ਆਪਣੀਆਂ ਅਮਿੱਟ ਪੈੜਾ ਛੱਡਦਾ ਹੋਇਆਂ ਇਹ ਪ੍ਰੋਗਰਾਮ ਯਾਦਗਾਰੀ ਹੋ ਕੇ ਨਿਬੜਿਆ ।

Share Button

Leave a Reply

Your email address will not be published. Required fields are marked *

%d bloggers like this: