ਕਰਮਚਾਰੀਆਂ ਨੂੰ ਸਰਕਾਰ ਦਾ ਝਟਕਾ

ss1

ਕਰਮਚਾਰੀਆਂ ਨੂੰ ਸਰਕਾਰ ਦਾ ਝਟਕਾ

ਬੰਗਲੂਰੂ: ਨੋਟਬੰਦੀ ਮਗਰੋਂ ਕਰਮਚਾਰੀ ਮੋਦੀ ਸਰਕਾਰ ਤੋਂ ਆਸਾਂ ਲਾਈ ਬੈਠੇ ਸਨ ਪਰ ਪ੍ਰੋਵੀਡੈਂਟ ਫੰਡ ਦੇ ਮਸਲੇ ‘ਤੇ ਤਾਂ ਸਰਕਾਰ ਨੇ ਝਟਕਾ ਦੇ ਦਿੱਤਾ ਹੈ। ਸਾਲ 2016-17 ਲਈ ਕਰਮਚਾਰੀ ਪ੍ਰੋਵੀਡੈਂਟ ਫੰਡ ਦੀ ਵਿਆਜ਼ ਦਰ 8.8 ਫੀਸਦੀ ਤੋਂ ਘਟਾ ਕੇ 8.65 ਫੀਸਦੀ ਕਰ ਦਿੱਤੀ ਹੈ।

ਪਿਛਲੇ ਵਿੱਚੀ ਸਾਲ 2015-16 ਵਿੱਚ ਪ੍ਰੋਵੀਡੈਂਟ ਫੰਡ ਦੀਆਂ ਵਿਆਜ਼ ਦਰਾਂ 8.8 ਫੀਸਦੀ ਸਨ। ਕਰਮਚਾਰੀਆਂ ਨੂੰ ਉਮੀਦ ਸੀ ਕਿ ਸਰਕਾਰ ਇਸ ਵਾਰ ਵਿਆਜ਼ ਦਰਾਂ ਵਿੱਚ ਵਾਧਾ ਕਰ ਸਕਦੀ ਹੈ। ਸਰਕਾਰ ਨੇ ਈ.ਪੀ.ਐਫ.ਓ. ਦੇ ਅੰਸ਼ਧਾਰਕਾਂ ਦੀ ਗਿਣਤੀ ਚਾਰ ਕਰੋੜ ਤੋਂ ਵੱਧ ਹੈ।

ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਨੇ 2015-16 ਲਈ ਵਿਆਜ਼ ਦਰਾਂ ਘਟਾ ਕੇ 8.7 ਫੀਸਦੀ ਕਰ ਦਿੱਤੀਆਂ ਸਨ। ਟਰੇਡ ਯੂਨੀਅਨ ਦੇ ਵਿਰੋਧ ਕਰਕੇ ਇਸ ਨੂੰ ਫਿਰ 8.8 ਫੀਸਦੀ ਕਰ ਦਿੱਤਾ ਸੀ।

Share Button

Leave a Reply

Your email address will not be published. Required fields are marked *