ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਫੂਡ ਸਪਲਾਈ ਦਫਤਰ ਦਾ ਘਰਾਓ 9 ਜੁਲਾਈ ਨੂੰ ਕੀਤਾ ਜਾਵੇਗਾ-ਅਰਜੁਨ ਸਿੰਘ

ss1

ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਫੂਡ ਸਪਲਾਈ ਦਫਤਰ ਦਾ ਘਰਾਓ 9 ਜੁਲਾਈ ਨੂੰ ਕੀਤਾ ਜਾਵੇਗਾ-ਅਰਜੁਨ ਸਿੰਘ

8-22
ਰਾਮਪੁਰਾ ਫੂਲ 7 ਜੁਲਾਈ, (ਕੁਲਜੀਤ ਸਿੰਘ ਢੀਗਰਾਂ ): ਕਰਮਚਾਰੀਆਂ ਦਾ ਮਸਲਾ ਹੱਲ ਕਰਨ ਲਈ ਭਲਕੇ ਤੋ ਅਣਮਿੱਥੇ ਸਮੇ ਲਈ ਫੂਡ ਸਪਲਾਈ ਦਫਤਰ ਦਾ ਘਰਾਓ ਕੀਤਾ ਜਾਵੇਗਾ । ਉਪਰੋਕਤ ਬਿਆਨ ਬਲਾਕ ਫੂਲ ਪ੍ਰਧਾਨ ਅਰਜੁਨ ਸਿੰਘ ਨੇ ਪਿੰਡ ਮਹਿਰਾਜ਼ ਨੇੜੇ ਓਰੀਗੋ ਕੰਪਨੀ ਖਿਲਾਫ ਅੱਗੇ ਲਗਾਏ ਧਰਨੇ ਦੋਰਾਨ ਦਿੱਤਾ । ਭਾਰਤੀ ਕਿਸ਼ਾਨ ਯੂਨੀਅਨ ਏਕਤਾ ਸਿੱਧੁਪੂਰਾ ਬਲਾਕ ਫੂਲ ਤੇ ਬਲਾਕ ਨਥਾਣਾ ਵੱਲੋ ਬਲਾਕ ਫੂਲ ਪ੍ਰਧਾਨ ਅਰਜੁਨ ਸਿੰਘ ਤੇ ਬਲਾਕ ਨਥਾਣਾ ਪ੍ਰਧਾਨ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਪਿੰਡ ਮਹਿਰਾਜ਼ ਨੇੜੇ ਉਰੀਗੋ ਕੰਪਨੀ ਦੇ ਗੋਦਾਮਾ ਅੱਗੇ ਅਣਮਿਥੇ ਸਮੇ ਲਈ ਧਰਨਾ ਲਗਾਇਆ ਗਿਆ । ਬਲਾਕ ਫੂਲ ਪ੍ਰਧਾਨ ਅਰਜੁਨ ਸਿੰਘ ਨੇ ਦੱਸਿਆ ਕਿ ਉਰੀਗੋ ਕੰਪਨੀ ਵੱਲੋ ਕੱਚੇ ਕਰਮਚਾਰੀਆਂ ਨੂੰ ਨੋਕਰੀ ਤੋ ਹਟਾ ਦਿੱਤਾ ਗਿਆ ਤੇ ਉਹਨਾਂ ਨੂੰ ਤਨਖ਼ਾਹ ਵੀ ਨਹੀ ਦਿੱਤੀ । ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੁਪੂਰਾ ਵੱਲੋ 27 ਜੂਨ ਤੋ ਪਿੰਡ ਪਿੱਥੋ ਨੇੜੇ ਬਣੇ ਉਰੀਗੋ ਕੰਪਨੀ ਦੇ ਬਾਲਾ ਜੀ ਗੋਦਾਮਾ ਅੱਗੇ ਲਗਾਤਾਰ ਧਰਨਾ ਲਗਾਇਆ ਹੋਇਆ ਹੈ । ਉਹਨਾਂ ਕਿਹਾ ਕਿ ਯੂਨੀਅਨ ਦੀਆਂ ਮੰਗਾ ਨਾ ਮੰਨੇ ਜਾਣ ਤੇ ਮਜਬੂਰਨ ਉਹਨਾਂ ਨੂੰ ਪਿੰਡ ਮਹਿਰਾਜ਼ ਨੇੜੇ ਵੀ ਗੋਦਾਮਾ ਅੱਗੇ ਧਰਨਾ ਲਗਾਉਣਾ ਪਿਆ । ਆਪਣੀਆਂ ਮੰਗਾ ਨੂੰ ਲੈ ਕੇ ਪਿਛਲੇ ਦਿਨੀ ਕਿਸਾਨ ਯੂਨੀਅਨ ਵੱਲੋ ਫੂਡ ਸਪਲਾਈ ਦਫਤਾਰ ਅੱਗੇ ਅਰਥੀ ਫੂਕ ਮੁਜਾਹਰਾ ਵੀ ਕੀਤਾ ਗਿਆ ਸੀ । ਉਹਨਾਂ ਕਿਹਾ ਕਿ ਜਿਹਨਾਂ ਚਿਰ ਕੰਮ ਤੋ ਕੱਢ 13 ਕਰਮਚਾਰੀਆਂ ਦੀਆਂ ਤਨਖ਼ਾਹਾ ਨਹੀ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਫਿਰ ਤੋ ਨੋਕਰੀ ਤੇ ਨਹੀ ਰੱਖਿਆ ਜਾਂਦਾ ਤਦ ਤੱਕ ਧਰਨਾ ਜਾyਰੀ ਰਹੇਗਾ । ਇਸ ਮੋਕੇ ਪਿੰਡ ਫੂਲ ਇਕਾਈ ਦੇ ਪ੍ਰਧਾਨ ਹਰਨੇਕ ਸਿੰਘ, ਜਗਿੰਦਰ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ ਧਿੰਗੜ, ਬਲਵੀਰ ਸਿੰਘ ਲਹਿਰਾ ਮਹੁੱਬਤ, ਕੁਲਜੀਤ ਸਿੰਘ, ਮੁਖਤਿਆਰ ਸਿੰਘ ਆਦਿ ਸਾਮਲ ਸਨ ।

Share Button

Leave a Reply

Your email address will not be published. Required fields are marked *