Sat. Apr 4th, 2020

ਕਰਫਿਊ ਦੇ ਚਲਦਿਆਂ ਲੋੜਵੰਦਾਂ ਤੱਕ ਪੈਕੇਟਬੰਦ ਭੋਜਨ ਪਹੁੰਚਾਉਣ ਦਾ ਜਿੰਮਾ ਸ਼੍ਰੋਮਣੀ ਕਮੇਟੀ ਨੇ ਉਠਾਇਆ

?????????????????????????????????????????????????????????????????????????????????????????????????????????????????????????????????????????????????????????????????????????????????????????????????

ਕਰਫਿਊ ਦੇ ਚਲਦਿਆਂ ਲੋੜਵੰਦਾਂ ਤੱਕ ਪੈਕੇਟਬੰਦ ਭੋਜਨ ਪਹੁੰਚਾਉਣ ਦਾ ਜਿੰਮਾ ਸ਼੍ਰੋਮਣੀ ਕਮੇਟੀ ਨੇ ਉਠਾਇਆ

ਤਲਵੰਡੀ ਸਾਬੋ, 26 ਮਾਰਚ (ਗੁਰਜੰਟ ਸਿੰਘ ਨਥੇਹਾ)- ਸੂਬੇ ਵਿੱਚ ਬੀਤੇ ਦਿਨਾਂ ਤੋਂ ਚੱਲ ਰਹੇ ਕਰਫਿਊ ਅਤੇ ਹੁਣ ਦੇਸ਼ ਵਿੱਚ ਲਾਕਡਾਊਨ ਦੇ ਸਥਿੱਤੀ ਦੇ ਚਲਦਿਆਂ ਜਿੱਥੇ ਉੱਚ ਤੇ ਮੱਧਮ ਵਰਗ ਦੇ ਲੋਕਾਂ ਨੇ ਆਪਣੇ ਘਰਾਂ ਵਿੱਚ ਰਾਸ਼ਨ ਦੇ ਭੰਡਾਰ ਕਰ ਲਏ ਹਨ ਉੱਥੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋੜਵੰਦਾਂ ਤੱਕ ਪੈਕੇਟਬੰਦ ਭੋਜਨ ਪਹੁੰਚਾਉਣ ਦਾ ਜਿੰਮਾ ਸੰਭਾਲ ਲਿਆ ਹੈ ਜਿਸ ਦੇ ਚਲਦਿਆਂ ਅੱਜ ਸੈਂਕੜੇ ਲੋਕਾਂ ਲਈ ਭੋਜਨ ਵੰਡਿਆ ਗਿਆ ਤੇ ਇਸ ਮੌਕੇ ਪੁਲਿਸ ਨੇ ਪੂਰਾ ਸਾਥ ਦਿੱਤਾ।

ਅੱਜ ਸਥਾਨਕ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਭੋਜਨ ਦੇ ਪੈਕੇਟਾਂ ਨਾਲ ਭਰੀ ਇੱਕ ਗੱਡੀ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਗਈ ਤੇ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਡੀ.ਐੱਸ.ਪੀ ਤਲਵੰਡੀ ਸਾਬੋ ਨਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੀ ਸ਼੍ਰੋਮਣੀ ਕਮੇਟੀ ਮੁਲਾਜਮਾਂ ਦੇ ਨਾਲ ਸੀ ਤੇ ਉਨਾਂ ਨੇ ਕਿਤੇ ਵੀ ਭੋਜਨ ਦੀ ਵੰਡ ਸਮੇਂ ਇਕੱਠ ਨਹੀ ਹੋਣ ਦਿੱਤਾ। ਤਖਤ ਸਾਹਿਬ ਦੇ ਮੈਨੇਜਰ ਭਾਈ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਮੁੱਚੀ ਸ਼੍ਰੋਮਣੀ ਕਮੇਟੀ ਨੂੰ ਕਰਫਿਊ ਦੌਰਾਨ ਲੋੜਵੰਦ ਲੋਕਾਂ ਲਈ ਭੋਜਨ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ ਤੇ ਹੁਣ ਦਮਦਮਾ ਸਾਹਿਬ ਵਿੱਚ ਵੀ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੇ ਇਹ ਸੇਵਾ ਆਰੰਭ ਦਿੱਤੀ ਗਈ ਹੈ।ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਗਰੀਬ ਬਸਤੀਆਂ ਵਿੱਚ ਇਹ ਭੋਜਨ ਮੁਹੱਈਆ ਕਰਵਾਇਆ ਜਾਂਦਾ ਰਹੇਗਾ।

ਇਸ ਮੌਕੇ ਹਾਜਿਰ ਡੀ.ਐੱਸ.ਪੀ ਨਰਿੰਦਰ ਸਿੰਘ ਨੇ ਕਿਹਾ ਕਿ ਲੰਗਰ ਵੰਡਣ ਸਮੇਂ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਪੁਲਿਸ ਹਰ ਬਣਦਾ ਸਹਿਯੋਗ ਸ਼੍ਰੋਮਣੀ ਕਮੇਟੀ ਨੂੰ ਦੇਵੇਗੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: