Fri. Aug 23rd, 2019

ਕਰਨ ਔਜਲਾ ਨੇ ਆਪਣੇ ‘ਤੇ ਹੋਏ ਹਮਲੇ ਬਾਰੇ ਦੱਸੀ ਸੱਚਾਈ

ਕਰਨ ਔਜਲਾ ਨੇ ਆਪਣੇ ‘ਤੇ ਹੋਏ ਹਮਲੇ ਬਾਰੇ ਦੱਸੀ ਸੱਚਾਈ

ਹਾਲ ਹੀ ਵਿੱਚ ਖਬਰਾਂ ਆਈਆਂ ਸਨ ਕਿ ਪੰਜਾਬੀ ਸਿੰਗਰ – ਰੈਪਰ ਕਰਨ ਔਜਲਾ ਉੱਤੇ ਕਨੇਡਾ ਵਿੱਚ ਕੁੱਝ ਗੁੰਡਿਆਂ ਨੇ ਹਮਲਾ ਕਰ ਦਿੱਤਾ ਸੀ। ਕਿਹਾ ਜਾ ਰਿਹਾ ਸੀ ਕਿ ਜਦੋਂ ਉਨ੍ਹਾਂ ਉੱਤੇ ਅਟੈਕ ਹੋਇਆ ਤਾਂ ਉਹ ਕਨੇਡਾ ਵਿੱਚ ਰੇਹਾਨ ਰਿਕਾਰਡਸ ਦੇ ਮਾਲਿਕ ਸੰਦੀਪ ਰੇਹਾਨ ਅਤੇ ਸਿੰਗਰ ਦੀਪ ਜੰਡੂ ਦੇ ਨਾਲ ਸਨ। ਹਾਲਾਂਕਿ ਹੁਣ ਸਿੰਗਰ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਅਫਵਾਹ ਦੱਸਦੇ ਹੋਏ, ਹਮਲੇ ਦੀ ਖਬਰ ਦਾ ਖੰਡਨ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤਾ ਹੈ। ਕਰਨ ਔਜਲਾ ਦਾ ਇਹ ਵੀਡੀਓ ਪੰਜਾਬੀ ਵਿੱਚ ਹੈ, ਜਿਸ ਦਾ ਮਤਲਬ ਹੈ ਕਿ ਸਵੇਰ ਤੋਂ ਮੈਨੂੰ ਲੋਕਾਂ ਦੇ ਕਾਲਸ ਆ ਰਹੇ ਹਨ।

ਉਹ ਮੇਰੇ ਤੋਂ ਪੂੱਛ ਰਹੇ ਹਨ ਕਿ ਮੈਂ ਠੀਕ ਹਾਂ ਨਾ ਅਤੇ ਅਸਲ ਵਿੱਚ ਹੋਇਆ ਕੀ ਹੈ। ਇਹ ਸਿਰਫ ਇੱਕ ਅਫਵਾਹ ਹੈ। ਮੇਰੀ ਕਿਸੇ ਨਾਲ ਦੁਸ਼ਮਨੀ ਨਹੀਂ ਹੈ ਅਤੇ ਕੁੱਝ ਨਹੀਂ ਹੋਇਆ ਹੈ। ਭਗਵਾਨ ਦੀ ਕ੍ਰਿਪਾ ਅਤੇ ਤੁਹਾਡੀਆਂ ਦੁਆਵਾਂ ਨਾਲ ਮੈਂ ਬਿਲਕੁੱਲ ਠੀਕ ਹਾਂ। ਇਸ ਵੀਡੀਓ ਵਿੱਚ ਕਰਣ ਨੇ ਦੱਸਿਆ ਕਿ ਉਹ ਅਗਲੇ ਮਹੀਨੇ ਆਪਣਾ ਨਵਾਂ ਗਾਣਾ ਰਿਲੀਜ਼ ਕਰਨ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀ ਸਭ ਕ੍ਰਿਪਾ ਕਰਕੇ ਸੁਪੋਰਟ ਕਰੋ। ਮੈਂ ਜਲਦ ਹੀ ਗਾਣੇ ਦੀ ਡੇਟ ਰਿਲੀਜ਼ ਕਰਾਗਾਂ।

ਇਹ 15 – 16 ਜੁਲਾਈ ਤੋਂ ਬਾਅਦ ਰਿਲੀਜ਼ ਹੋਵੇਗਾ। ਤੁਹਾਡਾ ਸਭ ਦਾ ਧੰਨਵਾਦ। ਜਾਣਕਾਰੀ ਮੁਤਾਬਿਕ ਹਾਲ ਹੀ ‘ਚ ਦੀਪ ਜੰਡੂ ਦੇ ਪਿਤਾ ਨੇ ਇੱਕ ਇੰਟਰਵਿਊ ਦੌਰਾਨ ਘਟਨਾ ਦੀ ਪੁਸ਼ਟੀ ਕੀਤੀ ਹੈ। ਪਰਮਿੰਦਰ ਜੰਡੂ ਨੇ ਦੱਸਿਆ ਕਿ ਬੀਤੇ ਮਹੀਨੇ ਜਦ ਕਰਨ ਔਜਲਾ ਤੇ ਦੀਪ ਜੰਡੂ ਭਾਰਤ ਵਿੱਚ ਕਿਸੇ ਪ੍ਰੋਗਰਾਮ ਲਈ ਗਏ ਹੋਏ ਸੀ ਤਾਂ ਕਰਨ ਔਜਲਾ ਨੂੰ ਬੁੱਢਾ ਗਰੁੱਪ ਵੱਲੋਂ ਫਿਰੌਤੀ ਦੀ ਧਮਕੀ ਦੇ ਕੇ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।

ਉਨ੍ਹਾਂ ਇਹ ਮਾਮਲਾ ਪੰਜਾਬ ਪੁਲਿਸ ਕੋਲ ਦਰਜ ਕਰਵਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਪੁਲਿਸ ਸਟੇਸ਼ਨ ਵਿੱਚ ਹੀ whatsapp ਰਾਹੀਂ ਬੁੱਢਾ ਗਰੁੱਪ ਦੀ ਫਿਰ ਧਮਕੀ ਆਈ ਕੇ ਉਹ 20 ਲੱਖ ਰੁਪਏ ਦੀ ਬਜਾਏ 40 ਲੱਖ ਰੁਪਏ ਦੀ ਫਿਰੌਤੀ ਲਏਗਾ ਨਹੀਂ ਤਾਂ ਗੋਲ਼ੀ ਮਾਰ ਦੇਵੇਗਾ।

ਪਰਮਿੰਦਰ ਜੰਡੂ ਨੇ ਕਰਨ ਔਜਲਾ ‘ਤੇ ਗੋਲ਼ੀ ਚਲਾਏ ਜਾਣ ਦੀ ਘਟਨਾ ਦੀ ਪੁਸ਼ਟੀ ਵੀ ਕੀਤੀ ਹੈ।

Leave a Reply

Your email address will not be published. Required fields are marked *

%d bloggers like this: