Sun. Nov 17th, 2019

ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਹਿ ‘ਕੋਏ ਸਿੱਲੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ

ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਹਿ ‘ਕੋਏ ਸਿੱਲੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ

ਉਜਾਗਰ ਸਿੰਘ

ਕਰਨ ਅਜਾਇਬ ਸਿੰਘ ਦੇ ਕਾਵਿ ਸੰਗ੍ਹਿ ‘ਕੋਏ ਸਿੱਲੇ ਪੱਥਰਾਂ ਦੇ ’ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਵਿਚ ਬਿਰਹੋਂ ਦਾ ਸੰਕਲਪ ਹੀ ਬਦਲਕੇ ਰੱਖ ਦਿੱਤਾ। ਆਮ ਤੌਰ ਤੇ ਬਿਰਹੋਂ ਦੇ ਗੀਤ ਪਿਆਰ ਵਿਗੁਚੇ ਪ੍ਰੇਮੀਆਂ ਦੇ ਮਿਲਾਪ ਲਈ ਤੜਪ ਦੀ ਅਰਜੋਈ ਹੁੰਦੀ ਹੈ ਪ੍ੰਤੂ ਇਸ ਕਾਵਿ ਸੰਗ੍ਹਿ ਵਿਚ ਇੱਕ ਪਿਤਾ ਵੱਲੋਂ ਆਪਣੇ ਵਿਛੜੇ ਸਪੁੱਤਰ ਦੇ ਮਿਲਾਪ ਲਈ ਗੀਤਾਂ ਅਤੇ ਕਵਿਤਾਵਾਂ ਰਾਹੀਂ ਪਾਏ ਕੀਰਨੇ ਹਨ, ਜਿਨਾਂ ਨੂੰ ਪੜਕੇ ਹਰ ਸੁਹਿਰਦ ਇਨਸਾਨ ਦਾ ਦਿਲ ਵਲੂੰਧਰਿਆ ਜਾਂਦਾ ਹੈ। ‘ਕੋਏ ਸਿੱਲੇ ਪੱਥਰਾਂ ਦੇ’ ਨਾਂ ਹੀ ਪ੍ਤੀਕਾਤਮਿਕ ਹੈ ਜਿਸਤੋਂ ਸਾਫ਼ ਜ਼ਾਹਰ ਹੁੰਦਾ ਹੈ ਇਹ ਕਾਵਿ ਸੰਗ੍ਹਿ ਵਿਚ ਵਿਛੋੜੇ ਦੇ ਦਰਦ ਨਾਲ ਪੱਥਰ ਹੋਈਆਂ ਅੱਖਾਂ ਹੰਝੂਆਂ ਨਾਲ ਸਿੱਲੀਆਂ ਹੋਈਆਂ ਹਨ। ਕੋਏ ਸਿਲੇ ਪੱਥਰਾਂ ਦੇ 87 ਪੰਨਿਆਂ ਦੇ ਕਾਵਿ ਸੰਗ੍ਹਿ ਵਿਚ 18 ਗੀਤ ਅਤੇ 39 ਕਵਿਤਾਵਾਂ ਹਨ। ਇਸ ਕਾਵਿ ਸੰਗ੍ਹਿ ਦੀ ਕੀਮਤ ਦੇਸ਼ 80 ਰੁਪਏ, ਵਿਦੇਸ਼ ਅਮਰੀਕਾ ਤੇ ਕੈਨੇਡਾ 5-5 ਡਾਲਰ ਅਤੇ ਇੰਗਲੈਂਡ ਲਈ 3 ਪੌਂਡ ਹੈ, ਜੋ ਨਾਨਕ ਸਿੰਘ ਪੁਸਤਕ ਮਾਲਾ ਅੰਮ੍ਤਿਸਰ ਨੇ ਪ੍ਕਾਸ਼ਤ ਕੀਤੀ ਹੈ। ਕਰਨ ਅਜਾਇਬ ਸਿੰਘ ਦਾ ਸਪੁੱਤਰ ਕਰਨਜੀਤ ਸਿੰਘ ਸੰਘਾ ਅਚਾਨਕ ਭਰ ਜਵਾਨੀ ਵਿਚ ਸਵਰਗ ਸਿਧਾਰ ਗਿਆ ਸੀ, ਜਿਸਦੇ ਵਿਛੋੜੇ ਵਿਚ ਅਜਾਇਬ ਸਿੰਘ ਨੇ ਇਹ ਕਵਿਤਾਵਾਂ ਅਤੇ ਗੀਤ ਲਿਖੇ ਹਨ। ਉਸਦਾ ਲੜਕਾ ਕਰਨਵੀਰ ਸਿੰਘ ਆਪਣੇ ਪਿਤਾ ਦੀਆਂ ਕਵਿਤਾਵਾਂ ਦੀ ਪੁਸਤਕ ਪ੍ਕਾਸ਼ਤ ਕਰਵਾਉਣਾ ਚਾਹੁੰਦਾ ਸੀ ਪ੍ੰਤੂ ਅਚਾਨਕ ਉਸਦੀ ਮੌਤ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਇਕ ਕਿਸਮ ਨਾਲ ਇਹ ਪੁਸਤਕ ਵਿਛੜੇ ਪੁੱਤਰ ਨੂੰ ਪਿਤਾ ਵੱਲੋਂ ਸੋਗਮਈ ਕਵਿਤਾਵਾਂ ਅਤੇ ਗੀਤਾਂ ਦੇ ਰੂਪ ਵਿਚ ਸ਼ਰਧਾਂਜ਼ਲੀ ਹੀ ਹੈ। ਉਸਨੇ ਆਪਣੇ ਨਾਮ ਦੇ ਨਾਲ ਆਪਣੇ ਸਪੁੱਤਰ ਦਾ ਕਰਨ ਨਾਂ ਜੋੜ ਲਿਆ ਹੈ ਤਾਂ ਜੋ ਸਪੁੱਤਰ ਦੀ ਯਾਦ ਹਮੇਸ਼ਾ ਤਾਜਾ ਰਹੇ। ਇਸ ਕਾਵਿ ਸੰਗ੍ਹਿ ਦੇ ਗੀਤ ਅਤੇ ਕਵਿਤਾਵਾਂ ਪੜਕੇ ਹਰ ਪਾਠਕ ਦਾ ਦਿਲ ਪਸੀਜ ਜਾਂਦਾ ਹੈ ਅਤੇ ਕਰਨ ਅਜਾਇਬ ਸਿੰਘ ਦਾ ਦਰਦ ਆਪਣਾ ਲੱਗਣ ਲੱਗ ਜਾਂਦਾ ਹੈ। ਉਸਦਾ ਸਭ ਤੋਂ ਪਹਿਲਾ ਹੀ ਗੀਤ ਹੈ-

ਹੋ ਕੇ ਹੋਣੀ ਦਾ ਹਾਣ, ਤੂੰ ਹਿਸਾਬ ਮੁਕਾਅ ਦਿੱਤੇ,
ਸੌਂ ਕੇ ਮੌਤ ਤੋਂ ਪਹਿਲਾਂ, ਅੰਬਰੀਂ ਤਾਰੇ ਜਗਾਅ ਦਿੱਤੇ।
ਓ ਯਾਰਾ, ਰੁੱਸਣ ਦਾ ਇਹ ਕੀ ਢੰਗ ਹੋਇਆ,
ਅਸੀਂ ਵਿਲਕਦੇ ਰਹੇ, ਤੂੰ ਅੱਥਰੂ ਸੁਕਾਅ ਦਿੱਤੇ।

ਕਰਨ ਅਜਾਇਬ ਸਿੰਘ ਨੇ ਆਪਣੇ ਦਰਦ ਦਾ ਇਜ਼ਹਾਰ ਇਨਾਂ ਕਵਿਤਾਵਾਂ ਵਿਚ ਅਜਿਹੇ ਢੰਗ ਨਾਲ ਕੀਤਾ ਹੈ ਕਿ ਇਹ ਦਰਦ ਲੋਕਾਈ ਦਾ ਦਰਦ ਬਣਾ ਦਿੱਤਾ ਹੈ। ਬਾਕਾਇਦਾ ਉਸ ਦੀਆਂ ਕਵਿਤਾਵਾਂ ਲੈ ਬੱਧ ਅਤੇ ਸਰੋਦੀ ਹਨ। ਆਪਣੇ ਵਿਛੜੇ ਸਪੁੱਤਰ ਨਾਲ ਬਿਤਾਏ ਹਰ ਪਲ ਨੂੰ ਬਾਖ਼ੂਬੀ ਚਿਤਰਿਆ ਹੈ। ਕਵਿਤਾਵਾਂ ਵਿਚ ਪ੍ਤੀਕ ਬੜੀ ਸਰਲ ਭਾਸ਼ਾ ਵਿਚ ਅਤੇ ਰੋਜ ਮਰਹਾ ਦੀ ਜ਼ਿੰਦਗੀ ਵਿਚੋਂ ਲਏ ਹਨ। ਉਸਦੀ ਸਾਰੀ ਕਵਿਤਾ ਹੀ ਦ੍ਸ਼ਿਟਾਂਤਿਕ ਹੈ। ਕਵਿਤਾ ਪੜਕੇ ਸੀਨ ਅੱਖਾਂ ਸਾਹਮਣੇ ਆ ਜਾਂਦਾ ਹੈ। ਉਸਦੀ ਇਕ ਕਵਿਤਾ ਇਹ ਦਰਸਾਉਂਦੀ ਹੈ ਕਿ ਇਸ ਸੰਸਾਰ ਵਿਚ ਕੋਈ ਵੀ ਚੀਜ਼ ਸਥਾਈ ਨਹੀਂ ਹੁੰਦੀ, ਇਨਸਾਨ ਐਵੇਂ ਖਿਆਲੀ ਪਲਾਅ ਬਣਾਈ ਜਾਂਦਾ ਹੈ। ਇਸ ਜ਼ਿੰਦਗੀ ਦੀਆਂ ਰਹਿਮਤਾਂ ਤੇ ਬਹੁਤਾ ਮਾਣ ਨਹੀਂ ਕਰੀਦਾ। ਅਖ਼ੀਰ ਉਸ ਪਰਮਾਤਮਾ ਦੀ ਰਜਾ ਵਿਚ ਰਹਿਣਾ ਪੈਂਦਾ ਹੈ। ਉਸਦੀ ਕਵਿਤਾ ਹੈ-

ਪੌਣ ਦੀ ਪੌੜੀ ਲਾ, ਪਹਾੜ ਨਹੀਂ ਚੜੀ ਦੇ, ਹੱਥੋਂ ਗੁਆ ਕੇ ਹੀਰਾ, ਪੱਥਰ ਨਹੀਂ ਫੜੀਦੇ।
ਬੱਦਲਾਂ ਦੀ ਛਾਂ ਉਤੇ, ਮਾਣ ਨਹੀਂ ਕਰੀ ਦਾ, ਅਸਾਂ ਤਾਂ ਯਾਰ ਤੇਰੇ ਰੋਮ ਰੋਮ ਵੱਸੀ ਦਾ।

ਕਵੀ ਬਿਰਹਾ ਦੇ ਵਿਚ ਗ੍ਸਿਆ ਹੋਇਆ ਆਪਣੇ ਸਪੁੱਤਰ ਨੂੰ ਯਾਦ ਕਰਕੇ ਲਿਖਦਾ ਹੈ ਕਿ ਤੇਰੇ ਤੋਂ ਬਿਨਾ ਇਹ ਜੀਵਨ ਨਿਰਾਰਥਕ ਹੈ। ਹੁਣ ਸਾਡੇ ਪੱਲੇ ਪਰਮਾਤਮਾ ਨੇ ਕੁਝ ਵੀ ਨਹੀਂ ਛੱਡਿਆ ਅਤੇ ਅਸੀਂ ਟੁੱਟੇ ਮਨ ਨਾਲ ਬੇਰਸ ਜ਼ਿੰਦਗੀ ਜੀਅ ਰਹੇ ਹਾਂ। ਕਵਿਤਾ ਦੇ ਬੰਦ ਹਨ-

ਡੰਗ ਤੇਰੇ ਨੇ ਪਿੰਜਣੀ ਪਿੰਜਿਆ, ਕੀਤਾ ਤੂੰਬਾ ਤੂੰਬਾ,
ਪੱਲੇ ਸਾਡੇ ਕੁਝ ਨਹੀਂ ਛੱਡਿਆ ਦੇ ਕੇ ਲੈ ਗਿਓਂ ਹੂੰਝਾ।
ਲੋਕਾਂ ਭਾਣੇ ਰਾਤ ਚਾਨਣੀ ਲਈ ਸਾਡੇ ਕਾਲਾ ਨਾਗ,
ਦੇਹ ਵਿਗੋਚਾ ਟੁਰ ਗਿਓਂ ਨਾ ਪੁੱਛਿਆ ਸਾਡਾ ਹਾਲ।
ਲੋਕਾਂ ਭਾਣੇ ਚਰਖਾ ਕੱਤਾਂ ਮੈਂ ਕੱਤਾਂ ਹਿਜ਼ਰ ਦੀਆਂ ਪੂਣੀਆਂ,
ਸਾਧਾਂ ਆਪਣੇ ਡੇਰੇ ਛੱਡੇ, ਧੁਖ਼ਦੀਆਂ ਰਹਿ ਗਈਆਂ ਧੂਣੀਆਂ।
ਲੋਕਾਂ ਸਾਡਾ ਤਾਣਾ ਬਾਣਾ ਇਕੋ ਰੰਗ ਰੰਗਾਇਆ,
ਗ਼ਮ ਦੀ ਚਾਦਰ ਡੱਬ-ਖੜੱਬੀ ਤੰਦ ਵੱਖਰਾ ਤੈਂ ਪਾਇਆ।
ਯਾਦਾਂ ਦਾ ਮੁੱਲ ਕੋਈ ਨਾ ਜਾਣੇ, ਸਾਡੇ ਨੈਣਾ ਨੇ ਮੁੱਲ ਪਾਏ,
ਜਿਨੀਂ ਰਾਹੀਂ ਤੂੰ ਲੰਘਿਆ ਸੈਂ, ਉਥੇ ਹੰਝੂਆਂ ਦੇ ਹੜ ਆਏ।

ਕਵੀ ਆਪਣੀ ਹਰ ਕਵਿਤਾ ਵਿਚ ਆਪਣੇ ਸਪੁੱਤਰ ਨੂੰ ਯਾਦ ਕਰਦਾ ਹੈ। ਆਮ ਤੌਰ ਤੇ ਅਜਿਹੇ ਵਿਛੋੜਿਆਂ ਵਿਚ ਇਕ ਦੋ ਕਵਿਤਾਵਾਂ ਲਿਖਕੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪ੍ਗਟ ਕਰ ਲਿਆ ਜਾਂਦਾ ਹੈ ਪ੍ੰਤੂ ਕਰਨ ਅਜਾਇਬ ਸਿੰਘ ਨੇ ਹਰ ਕਵਿਤਾ ਅਤੇ ਗੀਤ ਨੂੰ ਬਿਰਹਾ ਦੇ ਨਾਲ ਜੋੜ ਦਿੱਤਾ ਹੈ। ਕਦੀ ਆਪਣੇ ਆਪ ਨੂੰ ਵਣਜਾਰੇ, ਅੱਖਾਂ, ਯਾਦਾਂ ਦੇ ਧਾਗੇ, ਨਦੀ ਆਦਿ ਕਹਿੰਦਾ ਹੋਇਆ ਲਿਖਦਾ ਹੈ-

ਕਿਵੇਂ ਸਮਝਾਈਏ ਦਿਲ ਝੱਲੇ ਨੂੰ, ਬਣ ਵਣਜਾਰੇ ਅਸੀਂ ਹਾਰਾਂ ਦੇ।
ਲੁੱਟਿਆ ਕਰਨ ਮੰਜ਼ਲ ਤੋਂ ਪਹਿਲਾਂ, ਕਿਵੇਂ ਤਾਰੀਏ ਮੁੱਲ ਉਪਕਾਰਾਂ ਦੇ।
ਅੱਖਾਂ ਦੇ ਵਿਚ ਇਸ਼ਕ ਇਲਾਹੀ, ਅੱਖਾਂ ਦੇ ਵਿਚ ਡੋਰੇ,
ਅੱਖਾਂ ਕੋਮਲ ਕਲੀਆਂ ਬਣੀਆਂ, ਬਣੇ ਦਿਲ ਉਡਾਰੂ ਭੌਰੇ।
ਅਸੀਂ ਤਾਂ ਦਾਸ ਅੱਖਾਂ ਦੇ ਹੋਏ, ਕਰਨ ਨੂੰ ਭਾਲਣ ਅੱਖਾਂ।
ਅੱਵਾਂ ਅੱਖਾਂ ਨੀ ਅੱਖਾਂ, ਤੁਹਾਨੂੰ ਰੱਬ ਦੀਆਂ ਰੱਖਾਂ।

ਭਾਵੇਂ ਇਹ ਕਾਵਿ ਸੰਗ੍ਹਿ ਮੁੱਖ ਤੌਰ ਤੇ ਕਵੀ ਨੇ ਆਪਣੇ ਸਪੁੱਤਰ ਦੀ ਯਾਦ ਵਿਚ ਲਿਖੀਆਂ ਕਵਿਤਾਵਾਂ ਦਾ ਸੰਗ੍ਹਿ ਹੈ ਪ੍ੰਤੂ ਇਸ ਵਿਚ ਕੁਝ ਕਵਿਤਾਵਾਂ ਸਮਾਜਿਕ ਸਰੋਕਾਰਾਂ ਅਤੇ ਰੋਮਾਂਸਵਾਦ ਨਾਲ ਸੰਬੰਧਤ ਵੀ ਹਨ। ਕਵੀ ਉਹੀ ਸਾਰਥਿਕ ਗਿਣਿਆਂ ਜਾਂਦਾ ਹੈ ਜਿਹੜਾ ਸਮਾਜਿਕ ਸਮੱਸਿਆਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਵੇ। ਰੋਮਾਂਟਿਕ ਕਵਿਤਾਵਾਂ ਵਿਚ ਵੀ ਲੋਕ ਭਲਾਈ ਦੇ ਮੁੱਦਿਆਂ ਨੂੰ ਵਿਸ਼ੇ ਬਣਾਵੇ। ਕਰਨ ਅਜਾਇਬ ਸਿੰਘ ਆਪਣੀਆਂ ਕਵਿਤਾਵਾਂ ਵਿਚ ਗ਼ਰੀਬੀ, ਭੁੱਖ ਮਰੀ, ਲਾਲਚ, ਫਰੇਬ, ਭਰਿਸ਼ਟਾਚਾਰ, ਪਰਵਾਸ, ਧਾਰਮਿਕ ਕੱਟੜਤਾ, ਸਿਆਸਤਦਾਨਾ ਦੇ ਲਾਰਿਆਂ ਬਾਰੇ ਭਾਰਤ ਮਾਂ ਕਵਿਤਾ ਵਿਚ ਕਵੀ ਲਿਖਦਾ ਹੈ-

ਕਿਵੇਂ ਆਖਾਂ ਤੇਰੇ ਮਗਰੂਰ ਰਹਿਬਰਾਂ ਨੂੰ, ਝੂਠੇ ਲਾਰਿਆਂ ਨਾਲ ਨਾ ਦੇਣ ਧੋਖਾ ਤੇਰੇ ਸਬਰਾਂ ਨੂੰ।
ਕੀ ਲਿਖਾਂ ਲਿਖਾਰੀਆਂ ਨੂੰ, ਅਫ਼ਸਰਾਂ ਤੇ ਅਧਿਕਾਰੀਆਂ ਨੂੰ, ਲੋਭੀ ਬਣੇ ਕਰਮਚਾਰੀਆਂ ਨੂੰ।
ਬਣੀਆਂ ਲਾ-ਇਲਾਜ ਬਿਮਾਰੀਆਂ ਨੂੰ, ਰਿਸ਼ਵਤ ਖ਼ੋਰੀ ਜਮਾ ਖ਼ੋਰੀ, ਲੁੱਟ ਮਾਰ ਟੈਕਸ ਚੋਰੀ।
ਜ਼ਬਰ ਜਨਾਹ ਭੁੱਖ ਮਰੀ, ਹਰ ਕਿਸੇ ਦੀ ਜ਼ਮੀਰ ਮਰੀ, ਕਿਧਰੇ ਰੇਸ਼ਮ ਕਿਧਰੇ ਤਨ ਲੀਰਾਂ।
ਘਰ ਘਰ ਰੋਣ ਤੇਰੀਆਂ ਹੀਰਾਂ, ਪੜੇ ਲਿਖੇ ਸਾਊ ਸੋਹਣੇ, ਵਿਦੇਸ਼ੀਂ ਜਾਣ ਘੱਤ ਵਹੀਰਾਂ।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕਰਨ ਅਜਾਇਬ ਸਿੰਘ ਦਾ ਪਲੇਠਾ ਕਦਮ ਸ਼ਲਾਘਾਯੋਗ ਹੈ, ਭਵਿਖ ਵਿਚ ਉਸ ਕੋਲੋਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਕਵਿਤਾਵਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
94178 13072  

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: