ਕਰਨੀ ਸੈਨਾ ਨੂੰ ਦੀਪਿਕਾ ਦੇ ਪ੍ਰਸ਼ੰਸ਼ਕਾਂ ਦਾ ਜਵਾਬ

ss1

ਕਰਨੀ ਸੈਨਾ ਨੂੰ ਦੀਪਿਕਾ ਦੇ ਪ੍ਰਸ਼ੰਸ਼ਕਾਂ ਦਾ ਜਵਾਬ

 

ਦੀਪਿਕਾ ਪਦੁਕੋਨ ਦੀ ਫਿਲਮ ਪਦਮਾਵਤ ਦੀ ਰਿਲੀਜ਼ ਦੇ ਨਾਲ, ਸ਼ੋਸ਼ਲ ਮੀਡੀਆ ਤੇ ਅਭਿਨੇਤਰੀ ਦੇ ਦੇ ਪ੍ਰਸ਼ੰਸਕਾਂ ਦਾ ਉਹਨਾਂ ਪ੍ਰਤੀ ਪਾਗਲਪਨ ਸਾਫ ਦੇਖਣ ਨੂੰ ਮਿਲ ਰਿਹਾ ਹੈ I ਜਿਥੇ ਇੱਕ ਪਾਸੇ ਕਰਨੀ ਸੈਨਾ ਨੇ ਭਾਰਤ ਦੇ ਅੱਲਗ ਅੱਲਗ ਥਾਵਾਂ ਤੇ ਧਰਨਾ ਦੇ ਕੇ ਪਦਮਾਵਤ ਫਿਲਮ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਉਥੇ ਹੀ ਦੂਜੇ ਪਾਸੇ ਦੀਪਿਕਾ ਪਦੁਕੋਨ ਦੇ ਫੈਨਸ ਨੇ ਦੀਪਿਕਾ ਦੇ ਵਲ੍ਹ ਆਪਣੀ ਰੂਚੀ ਦਿਖਾਈ ਹੈ I

ਸ਼ੋਸ਼ਲ ਮੀਡੀਆ ਤੇ #DP1stDay1stShow ਇਸ ਹੈਸ਼ ਟੈਗ ਦੇ ਨਾਲ ਦੁਨੀਆਂ ਭਰ ਤੋਂ ਪ੍ਰਸ਼ੰਸ਼ਕ ਇੱਕ ਜੁੱਟ ਹੋਕੇ ਫਿਲਮ ਪਦਮਾਵਤ ਦੀ ਰਿਲੀਜ਼ ਦਾ ਜਸ਼ਨ ਮਨ ਰਹੇ ਹਨ I ਇਸਦੇ ਨਾਲ ਹੀ ਉਹ ਸਾਰੇ ਲੋਕ ਦਰਸ਼ਕਾਂ ਨੂੰ ਘਰੋਂ ਨਿਕਲ ਕੇ ਸਿਨੇਮਾਘਰਾਂ ਵਿਚ ਜਾ ਕੇ ਫਿਲਮ ਦੇਖਣ ਦੀ ਪ੍ਰੇਰਨਾ ਕਰ ਰਹੇ ਹਨ I

ਅਦਾਕਾਰਾ ਦੇ ਪ੍ਰਸ਼ੰਸ਼ਕ ਫਿਲਮ ਦੀ ਰਿਲੀਜ਼ ਨੂੰ ਇੱਕ ਤਿਉਹਾਰ ਵਾਂਗ ਮਨ੍ਹਾ ਰਹੇ ਹਨ ਜਿਥੇ ਵੱਡੀ ਗਿਣਤੀ ਵਿੱਚ ਦਰਸ਼ਕ ਸਿਨੇਮਾਘਰਾਂ ਵਿੱਚ ਫਿਲਮ ਦੇਖਣ ਆਏ ਹਨ I ਇਸ ਫਿਲਮ ਦੇ ਨਾਲ ਦੀਪਿਕਾ ਨੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨਾਲ ਆਪਣੀ ਹੈਟ੍ਰਿਕ ਪੂਰੀ ਕਰ ਲਈ ਹੈ I

ਆਲੋਚਕਾਂ ਅਤੇ ਦਰਸ਼ਕਾਂ ਵਲੋਂ ਦੀਪਿਕਾ ਦੇ ਪਸਦਮਾਵਤੀ ਦੇ ਰੋਲ ਨੂੰ ਹੁਣ ਤੱਕ ਦਾ ਸਭ ਤੋਂ ਪ੍ਰਭਾਵਸ਼ਾਲੀ ਰੋਲ ਦੱਸਿਆ ਗਿਆ ਹੈ ਅਤੇ ਇਹ ਇਸ ਵਿੱਚ ਕੋਈ ਸੱਕ ਨਹੀਂ ਕਿ ਪਦਮਾਵਤ ਫਿਲਮ ਮੀਲ ਦਾ ਪੱਥਰ ਸਾਬਤ ਹੋਵੇਗੀ I

Share Button

Leave a Reply

Your email address will not be published. Required fields are marked *