Wed. Jun 19th, 2019

ਕਰਨਾਲ ਕੋਰਟ ‘ਚ ਪੇਸ਼ੀ ਲਈ ਆਏ ਅੱਤਵਾਦੀ ਕਰੀਮ ਟੁੰਡਾ ‘ਤੇ ਹਮਲਾ

ਕਰਨਾਲ ਕੋਰਟ ‘ਚ ਪੇਸ਼ੀ ਲਈ ਆਏ ਅੱਤਵਾਦੀ ਕਰੀਮ ਟੁੰਡਾ ‘ਤੇ ਹਮਲਾ

ਪੇਸ਼ੀ ‘ਤੇ ਲਿਆਏ ਅੱਤਵਾਦੀ ਅਬਦੁਲ ਕਰੀਮ ਟੁੰਡਾ ‘ਤੇ ਕਰਨਾਲ ਕੋਰਟ ‘ਚ ਹਮਲਾ ਹੋ ਗਿਆ। ਟੁੰਡਾ ਦੇ ਨਾਲ ਇਕ ਹੋਰ ਪੇਸ਼ੀ ‘ਤੇ ਆਏ ਕੈਦੀ ਨੇ ਕੁੱਟਮਾਰ ਕੀਤੀ। ਉਨ੍ਹਾਂ ਨੇ ਕਰਨਾਲ ਕੋਰਟ ‘ਚ ਪੇਸ਼ ‘ਤੇ ਲਿਆਇਆ ਗਿਆ ਸੀ। ਸੂਚਨਾ ਦੇ ਬਾਅਦ ਮੌਕੇ ‘ਤੇ ਭਾਰੀ ਪੁਲਿਸ ਮੌਜੂਦ ਹੈ। ਸਖ਼ਤ ਸੁਰੱਖਿਆ ‘ਚ ਉਨ੍ਹਾਂ ਨੂੰ ਯੂਪੀ ਲਿਜਾਇਆ ਜਾ ਰਿਹਾ ਹੈ। ਉਤਰ ਪ੍ਰਦੇਸ਼ ਦੀ ਪੁਲਸ ਟੁੰਡਾ ਨੂੰ ਕਰਨਾਲ ਕੋਰਟ ‘ਚ ਪੇਸ਼ੀ ਲਈ ਲੈ ਕੇ ਆਈ ਸੀ। ਜਾਣਕਾਰੀ ਮੁਤਾਬਕ ਟੁੰਡਾ ‘ਤੇ ਇੱਕ ਕੈਦੀ ਨੇ ਹਮਲਾ ਕੀਤਾ ਸੀ, ਜਿਸ ਕੇਸ ਨੂੰ ਲੈ ਕੇ ਉਨ੍ਹਾਂ ਦੀ ਅੱਜ ਕੋਰਟ ‘ਚ ਪੇਸ਼ੀ ਸੀ, ਜਿੱਥੇ ਉਨ੍ਹਾਂ ‘ਤੇ ਕੋਰਟ ‘ਚ ਮੌਜੂਦ ਕੈਦੀ ਨੇ ਜਾਨਲੇਵਾ ਹਮਲਾ ਕੀਤਾ। ਟੁੰਡਾ ਨੂੰ ਅਗਸਤ 2013 ‘ਚ ਇੰਡੀਆ-ਨੇਪਾਲ ਬਾਰਡਰ ਦੇ ਨਜ਼ਦੀਕ ਰਕਸੌਲ ਤੋਂ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਟੁੰਡਾ ‘ਤੇ ਪਾਨੀਪਤ, ਸੋਨੀਪਤ ਅਤੇ ਰੋਹਤਕ ‘ਚ ਹੋਈ ਬੰਬ ਬਲਾਸਟ ਦਾ ਦੋਸ਼ ਹੈ। ਇਸ ਦੇ ਇਲਾਵਾ ਟੁੰਡਾ ਦਾ ਨਾਮ 40 ਤੋਂ ਜ਼ਿਆਦਾ ਬੰਬ ਬਲਾਸਟ ‘ਚ ਆਇਆ ਸੀ।

Leave a Reply

Your email address will not be published. Required fields are marked *

%d bloggers like this: