Mon. Jun 17th, 2019

ਕਰਨਾਟਕ ਫ਼ਤਹਿ ਤੋਂ ਬਾਅਦ ਰਾਹੁਲ ਨੇ ਜੰਮ ਕੇ ਕੱਢੀ ਮੋਦੀ ਵਿਰੁੱਧ ਭੜਾਸ

ਕਰਨਾਟਕ ਫ਼ਤਹਿ ਤੋਂ ਬਾਅਦ ਰਾਹੁਲ ਨੇ ਜੰਮ ਕੇ ਕੱਢੀ ਮੋਦੀ ਵਿਰੁੱਧ ਭੜਾਸ

ਕਰਨਾਟਕ ‘ਚ ਢਾਈ ਦਿਨ ਸੀਐਮ ਦੀ ਕੁਰਸੀ ‘ਤੇ ਬੈਠਨ ਤੋਂ ਬਾਅਦ ਅੱਜ ਵਿਧਾਨ ਸਭਾ ‘ਚ ਫਲੋਰ ਟੈਸਟ ਤੋਂ ਪਹਿਲਾਂ ਹੀ ਬੀ.ਐਸ. ਯੇਦਿਯੁਰੱਪਾ ਨੇ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਬੀਜੇਪੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੇ ਵਿਧਾਇਕਾਂ ਨੂੰ ਖਰੀਦਣ ਦੀ ਪੂਰੀ ਵਾਹ ਲਾਈ ਸੀ।

ਰਾਹੁਲ ਨੇ ਕਿਹਾ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਬੀਜੇਪੀ ਵਿਧਾਇਕ ਤੇ ਸਪੀਕਰ ਕੌਮੀ ਤਰਾਨੇ ਤੋਂ ਪਹਿਲਾਂ ਹੀ ਸਦਨ ਵਿੱਚੋਂ ਉੱਠ ਗਏ, ਜੋ ਇਹ ਦਰਸਾਉਂਦਾ ਹੈ ਕਿ ਇਹ ਲੋਕ ਕਿਸੇ ਦਾ ਵੀ ਅਪਮਾਨ ਕਰ ਸਕਦੇ ਹਨ। ਰਾਹੁਲ ਨੇ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਨੂੰ ਲਗਦਾ ਹੈ ਕਿ ਉਹ ਸੱਤਾ ਦੇ ਸਿਰ ‘ਤੇ ਸੰਵਿਧਾਨਿਕ ਸੰਸਥਾ ਨੂੰ ਖ਼ਤਮ ਕਰ ਸਕਦੇ ਹਨ।

ਦੂਜੇ ਪਾਸੇ ਟੀਐਮਸੀ ਨੇਤਾ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰ ਕੇ ਕਿਹਾ ਕਿ ਲੋਕਤੰਤਰ ਦੀ ਜਿੱਤ ਹੋਈ ਹੈ, ਕਰਨਾਟਕ ਨੂੰ ਵਧਾਈ। ਬੀਜੇਪੀ ਦੇ ਸਾਬਕਾ ਨੇਤਾ ਤੇ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਬੀਜੇਪੀ ‘ਚ ਨੈਤਿਕਤਾ ਨਹੀਂ ਰਹੀ। ਉਨ੍ਹਾਂ ਕਿਹਾ ਕਿ ਹੁਣ ਗਵਰਨਰ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕੇਂਦਰ ਦੀਆਂ ਸਾਰੀਆਂ ਏਜੰਸੀਆਂ ਵੱਲੋਂ ਸਾਡੇ ਵਿਧਾਇਕਾਂ ਨੂੰ ਡਰਾਇਆ ਗਿਆ। ਇਥੋਂ ਤਕ ਕਿ ਵਿਧਾਇਕਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ। ਪਰ ਮੌਕਾ ਮਿਲਦਿਆਂ ਹੀ ਉਨ੍ਹਾਂ ਸਾਨੂੰ ਸਮਰਥਨ ਦਿੱਤਾ। ਉਨ੍ਹਾਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਨੂੰਨ ਦੀ ਜਿੱਤ ਹੈ।

Leave a Reply

Your email address will not be published. Required fields are marked *

%d bloggers like this: