Wed. Jul 24th, 2019

ਕਰਨਾਟਕ : ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ ਹੁਣ ਤੱਕ 14 ਦੀ ਮੌਤ

ਕਰਨਾਟਕ : ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ ਹੁਣ ਤੱਕ 14 ਦੀ ਮੌਤ

ਉਤਰੀ ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਵਿਚ ਤਿੰਨ ਦਿਨ ਪਹਿਲਾਂ ਡਿੱਗੀ ਇਕ ਨਿਰਮਾਣ ਅਧੀਨ ਇਮਾਰਤ ਦੇ ਮਲਬੇ ਵਿਚ਼ ਲਾਸ਼ਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਹੁਣ ਤੱਕ ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਰਮੀਆਂ ਵੱਲੋਂ ਵੀਰਵਾਰ ਨੂੰ ਤਿੰਨ ਹੋਰ ਲਾਸ਼ਾਂ ਨੂੰ ਕੱਢਿਆ। ਇਸ ਹਾਦਸੇ ਵਿਚ ਹੁਣ ਤੱਕ 56 ਲੋਕਾਂ ਦੀ ਜਾਨ ਬਚਾਈ ਹੈ। ਉਥੇ ਅਜੇ 12 ਲੋਕ ਗੁੰਮ ਹਨ। ਇਹ ਹਾਦਸਾ 19 ਮਾਰਚ ਨੂੰ ਵਾਪਰਿਆ ਸੀ।

ਪੁਲਿਸ ਨੇ ਦੱਸਿਆ ਕਿ ਦਿਵਿਆ ਉਨਾਕਲ (8) ਅਤੇ ਹੋਰ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਬਚਾਅ ਅਭਿਆਨ ਦੇ ਤੀਜੇ ਦਿਨ ਮਲਬੇ ਵਿਚੋਂ ਕੱਢਿਆ ਗਿਆ।

ਬਚਾਅ ਕਰਮੀਆਂ ਨੂੰ ਘੱਟੋ ਤੋਂ ਘੱਟ 12 ਤੋਂ 15 ਹੋਰ ਲੋਕਾਂ ਦੇ ਮਲਬੇ ਵਿਚੋਂ ਦਬੇ ਹੋਣ ਦਾ ਡਰ ਹੈ ਕਿਉਂਕਿ ਉਨ੍ਹਾਂ ਨੂੰ ਮਲਬੇ ਵਿਚੋਂ ਅਵਾਜ਼ ਆਉਣੀ ਸੁਣੀ ਹੈ। ਚਾਰ ਮੰਜ਼ਿਲਾ ਇਮਾਰਤ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਵਿਜੈ ਕੁਲਕਰਣੀ ਦੇ ਰਿਸ਼ਤੇਦਾਰਾਂ ਵਿਚੋਂ ਇਕ ਦੀ ਸੀ।

ਕਾਂਗਰਸ ਆਗੂ ਵਿਨਯ ਕੁਲਕਰਨੀ ਨੇ ਕਿਹਾ ਸੀ ਕਿ ਇਮਾਰਤ ਦੇ ਹਿੱਸੇਦਾਰਾਂ ਵਿਚੋਂ ਇਕ ਉਨ੍ਹਾਂ ਦੇ ਰਿਸ਼ਤੇਦਾਰ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਚ ਜੋ ਵੀ ਸ਼ਾਮਲ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮਲਬੇ ਵਿਚ ਫਸੇ ਹੋਏ ਜ਼ਿਆਦਾਤਰ ਲੋਕ ਉਤਰ ਭਾਰਤ ਦੇ ਪ੍ਰਵਾਸੀ ਮਜ਼ਦੂਰ ਹਨ ਜੋ ਉਥੇ ਟਾਈਲ ਲਗਾ ਰਹੇ ਸਨ।

Leave a Reply

Your email address will not be published. Required fields are marked *

%d bloggers like this: