Tue. Apr 23rd, 2019

ਕਰਨਾਟਕ ਦੀ ਘਟਨਾਵਾਂ ਨੇ ਕਾਂਗਰਸ ਦੇ ਨੈਤਿਕ ਅਤੇ ਸਿਆਸੀ ਸਟੈਂਡ ਦੀ ਪੁਸ਼ਟੀ ਕੀਤੀ : ਮੁੱਖ ਮੰਤਰੀ

ਕਰਨਾਟਕ ਦੀ ਘਟਨਾਵਾਂ ਨੇ ਕਾਂਗਰਸ ਦੇ ਨੈਤਿਕ ਅਤੇ ਸਿਆਸੀ ਸਟੈਂਡ ਦੀ ਪੁਸ਼ਟੀ ਕੀਤੀ : ਮੁੱਖ ਮੰਤਰੀ

ਚੰਡੀਗੜ, 19 ਮਈ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਵਿਧਾਨ ਸਭਾ ਦੀਆਂ ਅੱਜ ਦੀਆਂ ਘਟਨਾਵਾਂ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਕਾਂਗਰਸ ਪਾਰਟੀ ਦੇ ਨੈਤਿਕ ਅਤੇ ਸਿਆਸੀ ਸਟੈਂਡ ਦੀ ਪੁਸ਼ਟੀ ਹੋਈ ਹੈ ਅਤੇ ਭਾਰਤੀ ਜਨਤਾ ਪਾਰਟੀ ਨੂੰ ਬੂਰੀ ਤਰਾਂ ਮੁੰਹ ਦੀ ਖਾਣੀ ਪਈ ਹੈ ਜਿਸਨੇ ਵਿੰਗੇ-ਟੇਡੇ ਢੰਗ ਨਾਲ ਸੱਤਾ ‘ਤੇ ਕਾਬਜ਼ ਹੋਣ ਦੀਆਂ ਨਵੀਆਂ ਸਿਆਸੀ ਨਿਵਾਣਾਂ ਨੂੰ ਛੁਇਆ ਹੈ। ਵਿਧਾਨ ਸਭਾ ਵਿੱਚ ਬਹੁਤ ਹੀ ਅਹਿਮ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਬੀ ਐਸ ਯੇਦੂਯਰੱਪਾ ਦੇ ਅਸਤੀਫੇ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਦੀ ਭੁਖੀ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿਚੋਂ ਭਾਰਤੀ ਜਮੂਹਰੀਅਤ ਦੀ ਮੁਕੰਮਲ ਤਬਾਹੀ ਨੂੰ ਬਚਾਇਆ ਗਿਆ ਹੈ। ਜਿਸਦੇ ਨਾਲ ਦੇਸ਼ ਦੇ ਸਵਿਧਾਨ ਦੇ ਸਿਧਾਂਤਾਂ ਨੂੰ ਬਣਾਈ ਰਖਿਆ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅੱਜ ਦੀਆਂ ਘਟਨਾਵਾਂ ਨਾਲ ਭਾਜਪਾ ਅਤੇ ਕਰਨਾਟਕ ਦੇ ਰਾਜਪਾਲ ਵਿਚਕਾਰ ਨਾਪਾਕ ਗਠਜੋੜ ਨੰਗਾ ਹੋਇਆ ਹੈ ਜਿਸਨੇ ਸਵਿਧਾਨ ਦੇ ਸਾਰੇ ਨਿਯਮਾਂ ਅਤੇ ਜਮਹੂਰੀ ਸਿਧਾਂਤਾਂ ਦੀ ਆਪਣੇ ਆਕਾਵਾਂ ਦੇ ਹਿੱਤਾਂ ਦੀ ਸੇਵਾ ਕਰਨ ਵਾਸਤੇ ਉਲੰਘਣਾ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜਪਾਲ ਵਾਜੂਭਾਈ ਰੁਦਾਭਾਈ ਵਾਲਾ ਨੂੰ ਸਦਨ ਵਿਚ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਵਾਲਾ ਆਰ ਐਸ ਐਸ ਦਾ ਕਾਰਕੁਨ ਹੈ ਜੋ ਕਿ ਸਪਸ਼ਟ ਤੌਰ ‘ਤੇ ਭਾਜਪਾ ਦੀ ਲੀਡਰਸ਼ਿਪ ਦੀ ਤਰਫੋਂ ਕਾਰਜ ਕਰ ਰਿਹਾ ਸੀ। ਉਨਾਂ ਕਿਹਾ ਕਿ ਰਾਜਪਾਲ ਨੇ ਆਪਣੇ ਅਹੁਦੇ ਦੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਗਵਾਂ ਦਿੱਤਾ ਹੈ। ਉਨਾਂ ਕਿਹਾ ਕਿ ਵਾਲਾ ਨੇ ਰਾਜਪਾਲ ਦੇ ਪਵਿੱਤਰ ਅਹੁਦੇ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ। ਉਨਾਂ ਕਿਹਾ ਕਿ ਜੇ ਵਾਲਾ ਅਸਤੀਫਾ ਨਹੀਂ ਦਿੰਦਾ ਤਾਂ ਸੁਪਰੀਮ ਕੋਰਟ ਨੂੰ ਉਸ ਦੀ ਬਰਖਾਸਤਗੀ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੀ ਭੂਮਿਕਾ ਦੀ ਸਰਹਾਨਾ ਕਰਦੇ ਹੋਏ ਕਿਹਾ ਹੈ ਕਿ ਹਨੇਰਗਰਦੀ ਵਿੱਚ ਨਿਆਂਪਾਲਿਕਾ ਅਜੇ ਵੀ ਉਮੀਦ ਦੀ ਕਿਰਨ ਹੈ।
ਮੁੱਖ ਮੰਤਰੀ ਨੇ ਕਰਨਾਟਕ ਵਿਚ ਜਮਹੂਰੀਅਤ ਦੀ ਜੰਗ ਲੜਨ ਅਤੇ ਇਸ ਨੂੰ ਅੰਤਿਮ ਸਿੱਟੇ ਦੇ ਪਹੁੰਚਾਉਣ ਲਈ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਵਧਾਈ ਦਿੱਤੀ ਹੈ। ਉਨਾ ਨੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਗੋਡੇ ਨਾ ਟੇਕਣ ਲਈ ਵੀ ਕਰਨਾਟਕ ਦੇ ਆਗੂਆਂ ਅਤੇ ਵਿਧਾਇਕਾਂ ਨੂੰ ਵਧਾਈ ਦਿੱਤੀ ਹੈ ਜਿਨਾ ਨੇ ਆਪਣੇ ਦ੍ਰਿਢ ਯਤਨਾਂ ਨਾਲ ਭਾਜਪਾ ਨੂੰ ਸਦਨ ਵਿੱਚ ਬਹੁਮਤ ਸਾਬਤ ਕਰਨ ਲਈ ਮਜ਼ਬੂਰ ਕੀਤਾ ਜਿਸ ਦੌਰਾਨ ਉਸ ਨੂੰ ਬੂਰੀ ਤਰ੍ਹਾਂ ਮੁਹ ਹੀ ਖਾਣੀ ਹੈ।

Share Button

Leave a Reply

Your email address will not be published. Required fields are marked *

%d bloggers like this: