Thu. Aug 22nd, 2019

ਕਰਤਾਰਪੁਰ ਲਾਂਘੇ ਪ੍ਰਤੀ ਝੂਠ ਬੋਲ ਕੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਸਿਧੂ ਤੇ ਰਾਹੁਲ ਗਾਂਧੀ ਗੋਡੇਭਾਰ ਹੋ ਕੇ ਲੋਕਾਂ ਤੋਂ ਤੁਰੰਤ ਮੁਆਫੀ ਮੰਗੇ : ਮਜੀਠੀਆ

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖ਼ਾਲਸਾ ਮਾਰਚ ਪਿੰਡ ਨਾਗ ਨਵੇ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਸ਼ਾਨੋ ਸ਼ੌਕਤ ਨਾਲ ਰਵਾਨਾ
ਕਰਤਾਰਪੁਰ ਲਾਂਘੇ ਪ੍ਰਤੀ ਝੂਠ ਬੋਲ ਕੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਸਿਧੂ ਤੇ ਰਾਹੁਲ ਗਾਂਧੀ ਗੋਡੇਭਾਰ ਹੋ ਕੇ ਲੋਕਾਂ ਤੋਂ ਤੁਰੰਤ ਮੁਆਫੀ ਮੰਗੇ : ਮਜੀਠੀਆ

ਮਜੀਠਾ 4 ਸਤੰਬਰ (ਨਿਰਪੱਖ ਆਵਾਜ਼ ਬਿਊਰੋ): ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਇਕ ‘ਨਾਚਾ’ ਕਰਾਰ ਦਿਤਾ ਅਤੇ ਕਿਹਾ ਕਿ ਕਰਤਾਰਪੁਰ ਲਾਂਘੇ ਪ੍ਰਤੀ ਝੂਠ ਬੋਲ ਕੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਨਵਜੋਤ ਸਿੰਘ ਸਿਧੂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੁੰ ਗੋਡੇਭਾਰ ਹੋ ਕੇ ਲੋਕਾਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
ਸ: ਮਜੀਠੀਆ ਦਸਮੇਸ਼ ਪਿਤਾ ਵਲੋਂ ਰੰਘਰੇਟਾ ਗੁਰੂ ਕਾ ਬੇਟਾ ਵਜੋਂ ਵਰੋਸਾਏ ਗਏ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਨਵੇ ਨਾਗ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਸਜਾਏ ਗਏ ਖਾਲਸਾ ਮਾਰਚ ਦੀ ਰਵਾਨਗੀ ਮੌਕੇ ਹਾਜਰੀ ਭਰਨ ਆਏ ਸਨ। ਜੋ ਇਥੋਂ ਨੇੜਲੇ ਪਿੰਡ ਨਵੇ ਨਾਗ ਦੇ ਗੁਰਦਵਾਰਾ ਬਾਬਾ ਜੀਵਨ ਸਿੰਘ ਜੀ ਤੋਂ ਸਵੇਰੇ 10:30 ਵਜੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੂਰੀ ਸ਼ਾਨੋ ਸ਼ੌਕਤ ਨਾਲ ਰਵਾਨਾ ਹੋਇਆ । ਸ: ਮਜੀਠੀਆ ਨੇ ਕਿਹਾ ਕਿ ਅਜ ਦਾ ਵਿਸ਼ਾਲ ਇਕਠ ਅਮਨ ਸ਼ਾਂਤੀ ਨੂੰ ਅਗਾਂਹ ਲੈ ਕੇ ਜਾਣ ਦੇ ਸੰਦੇਸ਼ ਨਾਲ ਕਾਂਗਰਸ ਦੇ ਉਹਨਾਂ ਲੋਕਾਂ ਨੂੰ ਸੰਗਤ ਵਲੋਂ ਠੋਕਵਾਂ ਜਵਾਬ ਹੈ ਜੋ ਭਰਾ ਮਾਰੂ ਜੰਗ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਸ ਮੌਕੇ ਪ੍ਰੈਸ ਨਾਲ ਗਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਹੁਣ ਪਾਕਿ ਸਰਕਾਰ ਦੇ ਬੁਲਾਰੇ ਵਲੋਂ ਗੁਰਦਵਾਰਾ ਸ੍ਰੀ ਕਰਤਾਰਪੁਰ ਲਾਂਘੇ ਪ੍ਰਤੀ ਕੋਈ ਨੀਤੀ ਨਾ ਹੋਣ ਦੀ ਪੁਸ਼ਟੀ ਸਾਹਮਣੇ ਆਉਣ ਨਾਲ ਸਿੱਧੂ ਦਾ ਝੂਠ ਵੀ ਬੇਨਕਾਬ ਹੋਗਿਆ ਹੈ। ਉਹਨਾਂ ਕਿਹਾ ਕਿ ਭਾਰਤੀ ਫੌਜੀਆਂ ਨੂੰ ਸ਼ਹੀਦ ਕਰਨ ਲਈ ਜਿਮੇਵਾਰ ਪਾਕਿ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾ ਕੇ ਸਨਮਾਨ ਦੇਣ ‘ਤੇ ਪੈਦਾ ਹੋਏ ਲੋਕ ਰੋਹ ਨੂੰ ਭਾਂਪਦਿਆਂ ਲੋਕਾਂ ਨੂੰ ਗੁਮਰਾਹ ਕਰਨ ਹਿਤ ਲਾਂਘੇ ਦਾ ਸ਼ੋਸ਼ਾ ਛਡਣ ਵਾਲੇ ਨਵਜੋਤ ਸਿੰਘ ਸਿੱਧੂ ਨੁੰ ਲੋਕ ਮੁਆਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਅਜਿਹਾ ਕਰਨ ਲਈ ਸਿੱਧੂ ਨੂੰ ਰਾਹੁਲ ਗਾਂਧੀ ਦੀ ਸ਼ਹਿ ਹਾਸਲ ਸੀ।
ਉਹਨਾਂ ਵਿਧਾਨ ਸਭਾ ਸੈਸ਼ਨ ਨੁੰ ਸਰਕਾਰ ਦਾ ‘ਧਿਆਨ ਭਟਕਾਊ ਸੈਸ਼ਨ’ ਕਰਾਰ ਦਿਤਾ। ਉਹਨਾਂ ਕਿਹਾ ਕਿ ਸਰਕਾਰ ਹਰ ਫਰੰਟ ‘ਤੇ ਫੇਲ ਸਾਬਿਤ ਹੋਈ ਹੈ ਅਤੇ ਲੋਕਾਂ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਹਟਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ‘ਤੇ ਵਿਚਾਰ ਕਰਨ ਦੇ ਨਾਂ ‘ਤੇ ਵਿਧਾਨ ਸਭਾ ਸੈਸ਼ਨ ਦਾ ਛੜਯੰਤਰ ਰਚਿਆ ਗਿਆ। ਉਹਨਾਂ ਬੜੇ ਦੁਖ ਨਾਲ ਕਿਹਾ ਕਿ ਬੇਅਦਬੀਆਂ ਬਾਰੇ ਵਿਚਾਰ ਕਰਨ ਲਈ ਬੁਲਾਈ ਸਭਾ ‘ਚ ਕਾਂਗਰਸ ਦੇ ਵਿਧਾਇਕਾਂ ਵਲੋਂ ਕੀਤੀਆਂ ਗਈਆਂ ਮਸ਼ਕਰੀਆਂ ਨਾਲ ਉਹਨਾਂ ਦੀ ਮਾਨਸਿਕਤਾ ਵੀ ਸਭ ਦੇ ਸਾਹਮਣੇ ਪ੍ਰਤਖ ਹੋਈ ਹੈ। ਉਹਨਾਂ ਕਿਹਾ ਕਿ ’84 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਤੋਪਾਂ ਟੈਕਾਂ ਨਾਲ ਹਮਲਾ ਕਰਨ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ, ਉਸ ਵਕਤ ਹਜਾਰਾਂ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਅਤੇ ਨਵੰਬਰ ’84 ‘ਚ ਨਿਰਦੋਸ਼ ਸਿਖਾਂ ਦੇ ਕਤਲੇਆਮ ਲਈ ਦੋਸ਼ੀ ਕਾਂਗਰਸ ਜਮਾਤ ਤੋਂ ਪੰਥ ਦੇ ਭਲੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਡਰਾਮੇਬਾਜੀ ਅਤੇ ਛੜਯੰਤਰ ਦੇ ਬਾਵਜੂਦ ਆਪਣੀ ਬਣਾਈ ਕਮਿਸ਼ਨ ਦੀ ਰਿਪੋਰਟ ‘ਚ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਗੁਨਾਹਗਾਰ ਸਾਬਿਤ ਨਹੀਂ ਕਰ ਪਾਏ। ਉਨਾਂ ਦੋਸ਼ ਲਾਇਆ ਕਿ ਕਾਂਗਰਸ ਸ੍ਰੋਮਣੀ ਕਮੇਟੀ ‘ਤੇ ਕਬਜਾ ਕਰ ਕੇ ਇੰਦਰਾ ਗਾਂਧੀ ਦੇ ਸੁਪਨੇ ਨੁੰ ਸਾਕਾਰ ਕਰਨਾ ਚਾਹੁੰਦੀ ਹੈ। ਜਿਸ ਲਈ ਉਹ ਮਾਹੌਲ ‘ਚ ਉਕਸਾਹਟ ਪੈਦਾ ਕਰ ਰਹੇ ਹਨ, ਜਿਸ ਪ੍ਰਤੀ ਕੇਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਵੀ ਉਹਨਾਂ ਨੁੰ ਚਿਤਾਵਨੀ ਦਿਤੀ ਜਾ ਚੁਕੀ ਹੈ।
ਸ: ਮਜੀਠੀਆ ਨੇ ਕਿਹਾ ਕਿ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਜੇ ਨਿਰਪਖ ਹੋਈਆਂ ਤਾਂ ਲੋਕ ਕਾਗਰਸ ਦੀਆਂ ਲੋਕਮਾਰੂ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦੇ ਕੇ ਹਿਸਾਬ ਚੁਕਤਾ ਕਰ ਦੇਣਗੇ। ਉਹਨਾਂ ਜੇਲ ਮੰਤਰੀ ਨੂੰ ਕਿਹਾ ਕਿ ਇਹ ਸਮਾਂ ਹੀ ਦਸੇਗਾ ਕੌਣ ਕਿਥੇ ਜਾਂਦਾ ਹੈ ਪਰ ਜਿਸ ਸਰਕਾਰ ਦਾ ਜੇਲ ਮੰਤਰੀ ਜੇਲ ਸੁਧਾਰਾਂ ਲਈ ਮਾਹਿਰਾਂ ਦੀਆਂ ਸੇਵਾਵਾਂ ਲੈਣ ਦੀ ਥਾਂ ਪੁਲੀਸ ਅਤੇ ਆਮ ਸ਼ਹਿਰੀਆਂ ਨੂੰ ਨਿਸ਼ਾਨਾ ਬਨਾਉਣ ਵਾਲੇ ਗੈਗਸਟਰਾਂ ਦੀ ਖਿਦਮਤ ਕਰਨ ਲਗਜਾਣ ਉਸ ਸਰਕਾਰ ਤੋਂ ਲੋਕਾਂ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਐਸ ਸੀ ਭਾਈਚਾਰੇ ਨੂੰ ਦਬਾਅ ਰਹੀ ਹੈ। ਜਿਥੇ ਕਾਂਗਰਸ ਦੇ ਚੁਣੇ ਹੋਏ ਐਸ ਸੀ ਵਿਧਾਇਕ ਨਥੂ ਰਾਮ ਨੂੰ ਹਲਕੇ ਦੇ ਵਿਕਾਸ ਕੰਮਾਂ ਲਈ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਜਾਖੜ ਦੇ ਪਰਿਵਾਰ ਹਥੋਂ ਹੀ ਜਲੀਲ ਹੋਣਾ ਪੈ ਰਿਹਾ ਹੋਵੇ ਉਥੇ ਬਾਕੀਆਂ ਦੇ ਹਾਲ ਦਾ ਅੰਦਾਜਾ ਲਾਉਣ ਔਖਾ ਨਹੀਂ ਹੈ। ਅਜਿਹੀ ਸ਼ਿਕਾਇਤ ਕਾਂਗਰਸ ਵਿਧਾਇਕ ਚਰਨਜੀਤ ਚੰਨੀ ਵੀ ਕਰ ਚੁਕੇ ਹਨ।
ਇਸ ਤੋਂ ਪਹਿਲਾਂ ਸ: ਮਜੀਠੀਆ ਵਲੋਂ ਖਾਲਸਾ ਮਾਰਚ ‘ਚ ਸ਼ਾਮਿਲ ਪੰਜ ਪਿਆਰਿਆਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਗੁਰਦਵਾਰਾ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਬਾਬਾ ਜੀਵਨ ਸਿੰਘ ਜੀ ਦੀਆਂ ਕੁਰਬਾਨੀਆਂ ਅੱਗੇ ਸੀਸ ਨਿਵਾਉਂਦਿਆਂ ਕਿਹਾ ਕਿ ਮੁਸ਼ਕਲ ਹਾਲਤਾਂ ਵਿੱਚ ਵੀ ਬਾਬਾ ਜੀਵਨ ਸਿੰਘ ਜੀ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਿਆਂ ਗੁਰੂ ਘਰ ਪ੍ਰਤੀ ਪਿਆਰ, ਸਤਿਕਾਰ ਅਤੇ ਜ਼ਿੰਮੇਵਾਰੀ ਦੀ ਵੱਡੀ ਮਿਸਾਲ ਕਾਇਮ ਕੀਤੀ । ਉਹਨਾਂ ਦੀ ਪੰਥ ਅਤੇ ਗੁਰੂਘਰ ਪ੍ਰਤੀ ਵੱਡੀ ਦੇਣ ਸਦਕਾ ਹੀ ਉਹਨਾਂ ਨੂੰ ਗੁਰੂ ਦਸਮੇਸ਼ ਪਿਤਾ ਨੇ ਰੰਘਰੇਟਾ ਗੁਰੂ ਕਾ ਬੇਟਾ ਹੋਣ ਦਾ ਮਾਣ ਬਖਸ਼ਿਆ।ਉਹਨਾਂ ਕਿਹਾ ਕਿ ਐਸ ਸੀ ਭਾਈਚਾਰਾ ਅਕਾਲੀ ਦਲ ਦਾ ਅਟੁੱਟ ਅੰਗ ਰਿਹਾ ਹੈ ਅਤੇ ਰਹੇਗਾ। ਖਾਲਸਾ ਮਾਰਚ ਦੇ ਪ੍ਰਬੰਧਕ ਸ: ਜੈਲ ਸਿੰਘ ਗੋਪਾਲਪੁਰਾ, ਬਾਬਾ ਰਾਮ ਸਿੰਘ ਅਬਦਾਲ, ਜਸਵੰਤ ਸਿੰ ਮੁਗੋਸੋਹੀ ਅਤੇ ਪ੍ਰਗਟ ਸਿੰਘ ਨਾਗ ਨਵੇਂ ਤੋਂ ਇਲਾਵਾ ਸੈਕੜੇ ਬਸਾਂ ਅਤੇ ਕਾਰਾ ਦਾ ਕਾਫਲਾ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਤਪ ਅਸਥਾਨ ‘ਤੇ ਪਹੁੰਚੇਗਾ।
ਇਸ ਮੌਕੇ ਰਾਜਮਿੰਦਰ ਸਿੰਘ ਮਜੀਠਾ, ਡਾ: ਦਲਬੀਰ ਸਿੰਘ ਵੇਰਕਾ, ਤਲਬੀਰ ਸਿੰਘ ਗਿੱਲ, ਮੇਰ ਸ਼ਿਵੀ, ਬਾਬਾ ਅਜੈਬ ਸਿੰਘ ਮਖਣਵਿੰਡੀ, ਬਾਬਾ ਸਜਨ ਸਿੰਘ ਬੇਰ ਸਾਹਿਬ, ਬਾਬਾ ਬੀਰ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਪ੍ਰਗਟ ਸਿੰਘ, ਹਰਵਿੰਦਰ ਸਿੰਘ ਭੁਲਰ, ਸਰਬਜੀਤ ਸਿੰਘ ਸਪਾਰੀਵਿੰਡ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਰਾਕੇਸ਼ ਪ੍ਰਾਸ਼ਰ, ਸ੍ਰੋਮਣੀ ਕਮੇਟੀ ਮੈਬਰ ਭਗਵੰਤ ਸਿੰਘ ਸਿਆਲਕਾ, ਅਮਰਜੀਤ ਸਿੰਘ ਬੰਡਾਲਾ, ਮੇਜਰ ਸਿੰਘ ਕਲੇਰ, ਸਵਰਨ ਸਿੰਘ ਮੁਨੀਮ, ਪ੍ਰਭਦਿਆਲ ਸਿੰਘ ਪੰਨਵਾਂ, ਮੈਨੇਜਰ ਜਸਪਾਲ ਸਿੰਘ ਢਡੇ, ਸਰੂਪ ਸਿੰਘ, ਅਮਰੀਕ ਸਿੰਘ ਢਡੇ, ਹਰਵਿੰਦਰ ਸਿੰਘ, ਸੁਲਤਾਨ ਸਿੰਘ ਅਰਦਾਸੀਆ, ਬਲਬੀਰ ਸਿੰਘ ਚੰਦੀ, ਸਜਨ ਸਿੰਘ ਬੁਢਾਥੇਹ, ਸੁਚਾ ਸਿੰਘ ਹੈਡ ਗੰ੍ਰਥੀ, ਬਾਬਾ ਲਖਬੀਰ ਸਿੰਘ, ਐਡਵੋਕੇਟ ਮੋਨੂ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: