Fri. Oct 18th, 2019

ਕਰਤਾਰਪੁਰ ਲਾਂਘੇ ਦੇ ਨਿਰਮਾਣ ਦੀ ਜਾਸੂਸੀ ਕਰਦਾ ਨੌਜਵਾਨ ਗ੍ਰਿਫਤਾਰ

ਕਰਤਾਰਪੁਰ ਲਾਂਘੇ ਦੇ ਨਿਰਮਾਣ ਦੀ ਜਾਸੂਸੀ ਕਰਦਾ ਨੌਜਵਾਨ ਗ੍ਰਿਫਤਾਰ

ਚੰਡੀਗੜ੍ਹ,19 ਸਤੰਬਰ: ਪੰਜਾਬ ਦੇ ਗੁਰਦਾਸਪੁਰ ਵਿੱਚ ਤਿਬੜੀ ਮਿਲਟਰੀ ਇੰਟੈਲੀਜੈਂਸ ਨੇ ਇੱਕ ਨੌਜਵਾਨ ਨੂੰ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਕਾਰਜ ਦੀ ਜਾਸੂਸੀ ਕਰਦਾ ਇੱਕ ਨੌਜਵਾਨ ਗ੍ਰਿਫਤਾਰ ਕੀਤਾ ਹੈ। ਫੜੇ ਗਏ ਨੌਜਵਾਨ ਦੀ ਪਛਾਣ ਤਿਬੜੀ ਪੁਲ ਵਾਸੀ (ਗੁਰਦਾਸਪੁਰ) ਵਿਪਨ ਕੁਮਾਰ ਦੇ ਰੂਪ ਵੱਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਵਿੱਚ ਉਕਤ ਨੌਜਵਾਨ ਨੇ ਮੰਨਿਆ ਕਿ ਪਾਕਿਸਤਾਨ ਦੇ ਮੋਬਾਇਲ ਨੰਬਰ ‘ਤੇ ਕੁਝ ਤਸਵੀਰਾਂ ਭੇਜੀਆਂ ਸਨ ਅਤੇ ਭਾਰਤ ਵਾਲੇ ਪਾਸੇ ਦੀ ਹੋਰ ਜਾਣਕਾਰੀ ਵੀ ਮੰਗੀ ਗਈ ਸੀ, ਜਿਸਦੇ ਬਦਲੇ ਉਸਨੂੰ ਦਸ ਲੱਖ ਰੁਪਏ ਦਾ ਲਾਲਚ ਦਿੱਤਾ ਗਿਆ ਸੀ। ਪਾਕਿਸਤਾਨ ਨਾਲ ਗੱਲ ਕਰਨ ਦੇ ਲਈ ਉਸਨੇ ਵਾਇਸ ਕਾੱਲ ਦਾ ਇਸਤੇਮਾਲ ਕੀਤਾ ਸੀ।

ਮਿਲਟਰੀ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਕਰਤਾਰਪੁਰ ਦੇ ਕੋਰੀਡੋਰ ਦੇ ਨਿਰਮਾਣ ਕਾਰਜਾਂ ਤੋਂ ਹੋਰ ਵੀ ਜਾਣਕਾਰੀ ਵੀ ਭੇਜਣ ਦੀ ਫਿਰਾਕ ਵਿੱਚ ਸੀ ਪਰ ਉਸਨੂੰ ਪਹਿਲਾਂ ਹੀ ਕਾਬੂ ਕਰ ਲਿਆ। ਫੜੇ ਗਏ ਨੌਜਵਾਨ ਨੂੰ ਪੁੱਛਗਿੱਛ ਤੋਂ ਬਾਅਦ ਬੁੱਧਵਾਰ ਦੇਰ ਰਾਤ ਪੁਲਿਸ ਥਾਣਾ ਪੁਰਾਣਾ ਸ਼ਾਲਾ ਦੇ ਹਵਾਲੇ ਕਰ ਦਿੱਤਾ ਹੈ।

ਉਧਰ, ਗੁਰਦਾਸਪੁਰ ਦੇ ਐਸਪੀਡੀ ਹਰਵਿੰਦਰ ਸਿੰਘ ਨੇ ਵੀਰਵਾਰ ਸ਼ਾਮ ਦੱਸਿਆ ਕਿ ਹਾਲੇ ਸੈਨਾ ਨੇ ਸਾਡੀ ਪੁਲਿਸ ਨੂੰ ਕੋਈ ਜਾਸੂਸ ਨਹੀਂ ਸੌਂਪਿਆ ਹੈ।

Leave a Reply

Your email address will not be published. Required fields are marked *

%d bloggers like this: