Fri. Oct 18th, 2019

ਕਰਤਾਰਪੁਰ ਲਾਂਘੇ ‘ਤੇ ਲਾਏ ਜਾ ਰਹੇ ਸਰਵਿਸ ਟੈਕਸ ਨੂੰ ਹਟਾਉਣ ਲਈ ਕੈਪਟਨ ਨੇ ਮੋਦੀ ਤੋਂ ਮੰਗੀ ਮਦਦ

ਕਰਤਾਰਪੁਰ ਲਾਂਘੇ ‘ਤੇ ਲਾਏ ਜਾ ਰਹੇ ਸਰਵਿਸ ਟੈਕਸ ਨੂੰ ਹਟਾਉਣ ਲਈ ਕੈਪਟਨ ਨੇ ਮੋਦੀ ਤੋਂ ਮੰਗੀ ਮਦਦ

ਹਾਲ ਹੀ ‘ਚ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਜਾਨ ਵਾਲੇ ਸ਼ਰਧਾਲੂਆਂ ਤੋਂ ਸਰਵਿਸ ਟੈਕਸ ਵਸੂਲਣ ਦੇ ਪ੍ਰਸਤਾਵ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮਦਦ ਮੰਗੀ ਹੈ , ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਗੱਲ ‘ਤੇ ਦਖ਼ਲ ਦੇਣ ਤਾਂਜੋ ਪਾਕਿਸਤਾਨ ਸਰਵਿਸ ਟੈਕਸ ਨਾ ਲਾਵੇ।

ਇਸ ਸਬੰਧੀ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ‘ਚ ਸੁਝਾਅ ਦਿੱਤਾ ਹੈ ਕਿ ਵਿਦੇਸ਼ ਮੰਤਰਾਲੇ ਦੁਵੱਲੀ ਮੀਟਿੰਗ ‘ਚ ਇਸ ਮੁੱਦੇ ਨੂੰ ਅੱਗੇ ਰੱਖੇ । ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਰਵਿਸ ਚਾਰਜ ਅਸਲ ‘ਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਅਜਿਹਾ ਵਿੱਤੀ ਬੋਝ ਹੈ ਜੋ ਹਰ ਕੋਈ ਝੱਲਣ ਦੇ ਸਮਰੱਥ ਨਹੀਂ ਹੈ।

ਇਸ ਤੋਂ ਪਹਿਲਾਂ ਵੀ ਕਈ ਮੁੱਦਿਆਂ ‘ਤੇ ਮੁੱਖ ਮੰਤਰੀ ਨੇ ਭਾਰਤ ਸਰਕਾਰ ਕੋਲ ਕਈ ਮੰਗਾਂ ਰੱਖੀਆਂ ਹਨ। ਉਹਨਾਂ ਵਲੋਂ ਪਹਿਲਾਂ ਬੇਨਤੀ ਕੀਤੀ ਗਈ ਸੀ ਕਿ ਪਾਕਿਸਤਾਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ‘ਤੇ ਕੋਈ ਵੀਜ਼ਾ ਜਾਂ ਕੋਈ ਹੋਰ ਫੀਸ ਆਦਿ ਦੇਣ ਦੀ ਸ਼ਰਤ ਨਾ ਲਾਈ ਜਾਵੇ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ‘ਤੇ ਪਾਕਿਸਤਾਨ ਸਥਿਤ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਤੋਂ ‘ਖੁੱਲ੍ਹੇ ਦਰਸ਼ਨ ਦੀਦਾਰ’ ਦੀ ਅਰਦਾਸ ਪ੍ਰਵਾਨ ਹੋਈ ਹੈ।

Leave a Reply

Your email address will not be published. Required fields are marked *

%d bloggers like this: