Mon. Jan 20th, 2020

ਕਰਤਾਰਪੁਰ ਜਾਣ ਵਾਲੀ ਸੰਗਤ ਦੀ ਮੁਫਤ ਰਜਿਸਟ੍ਰੇਸ਼ਨ ਲਈ ਸਿੱਖਸ ਆਫ ਅਮਰੀਕਾ ਨੇ ਖੋਲ੍ਹਿਆ ਦੂਜਾ ਦਫਤਰ

ਕਰਤਾਰਪੁਰ ਜਾਣ ਵਾਲੀ ਸੰਗਤ ਦੀ ਮੁਫਤ ਰਜਿਸਟ੍ਰੇਸ਼ਨ ਲਈ ਸਿੱਖਸ ਆਫ ਅਮਰੀਕਾ ਨੇ ਖੋਲ੍ਹਿਆ ਦੂਜਾ ਦਫਤਰ

ਸ. ਸਰਦਾਰਾ ਸਿੰਘ ਜੌਹਲ ਨੇ ਲੁਧਿਆਣਾ ਦੇ ਸਰਾਭਾ ਨਗਰ ਵਿਖੇ ਕੀਤਾ ਦਫਤਰ ਦਾ ਉਦਘਾਟਨ
ਸ. ਜਸਦੀਪ ਸਿੰਘ ਜੱਸੀ ਦੀ ਦੂਰ-ਅੰਦੇਸ਼ੀ ਤੇ ਸਕਾਰਤਮਕ ਸੋਚ ਸਦਕਾ ਹੋ ਰਹੇ ਨੇ ਕਾਰਜ : ਗਿੱਲ
ਭਾਰਤ ਸਰਕਾਰ ਕਰਤਾਰਪੁਰ ਲਾਂਘੇ ਵਾਸਤੇ ਪਾਸਪੋਰਟ ਦੀ ਸ਼ਰਤ ਹਟਾਵੇ : ਸ. ਜਸਦੀਪ ਸਿੰਘ ਜੱਸੀ

ਨਿਊਯਾਰਕ/ ਲੁਧਿਆਣਾ 5 ਦਸੰਬਰ (ਰਾਜ ਗੋਗਨਾ) – ਸਿੱਖਸ ਆਫ ਅਮਰੀਕਾ ਸੰਸਥਾ ਜੋ ਜਸਦੀਪ ਸਿੰਘ ਜੱਸੀ ਚੇਅਰਮੈਨ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ। ਜਿਸਦੇ ਮੁੱਖ ਸੇਵਾਦਾਰ ਸ੍ਰੀ ਕਰਤਾਰਪੁਰ ਕੋਰੀਡੋਰ ਰਾਹੀਂ 550ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਕਰਤਾਰਪੁਰ ਸਾਹਿਬ ਪਹਿਲੇ ਜਥੇ ਦੀ ਅਗਵਾਈ ਕਰਕੇ ਦਰਸ਼ਨ ਕਰਕੇ ਆਏ ਹਨ। ਸੰਸਥਾ ਦੇ ਮੁਖੀ ਸ. ਜਸਦੀਪ ਸਿੰਘ ਜੱਸੀ ਨੇ ਵਿਚਾਰਿਆ ਕਿ ਇਸ ਕਰਤਾਰਪੁਰ ਲਾਂਘੇ ਰਾਹੀਂ ਨਾਨਕ ਨਾਮ ਲੇਵਾ ਸੰਗਤਾਂ ਦਾ ਜਾਣਾ ਅਤੀ ਜਰੂਰੀ ਹੈ ਤਾਂ ਜੋ ਇਹ ਰਸਤਾ ਸਦਾ ਵਾਸਤੇ ਖੁਲ੍ਹਾ ਰਹੇ।
ਜ਼ਿਕਰਯੋਗ ਹੈ ਕਿ ਸਿੱਖਸ ਆਫ ਅਮਰੀਕਾ ਸੰਸਥਾ ਦੇ ਉਪਰਾਲੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਤਿਹਾਸਕ ਗੁਰੂਘਰਾਂ ਵਿੱਚ ਮੁਫਤ ਸੇਵਾ ਕੇਂਦਰ ਖੋਲ੍ਹੇ ਹਨ, ਪਰ ਉਨ੍ਹਾਂ ਦੀ ਕਾਰਗੁਜ਼ਾਰੀ ਥੋੜਾ ਮੱਠੀ ਹੈ। ਜਿਸ ਕਰਕੇ ਸਿੱਖਸ ਆਫ ਅਮਰੀਕਾ ਨੇ ਆਪ ਹੰਭਲਾ ਮਾਰਦਿਆਂ ਤਿੰਨ ਦਫਤਰ ਖੋਲ੍ਹਣ ਦਾ ਨਿਸਚਾ ਕੀਤਾ ਹੈ। ਜਿਸ ਦਾ ਪਹਿਲਾ ਦਫਤਰ ਦਮਦਮਾ ਸਾਹਿਬ ਚੱਲ ਰਿਹਾ ਹੈ। ਜਿਸਦੇ ਇੰਚਾਰਜ ਰਣਜਿੰਦਰ ਸਿੰਘ ਬਣਾਇਆ ਗਿਆ ਹੈ। ਦੂਸਰਾ ਦਫਤਰ ਸਿੰਘ ਸਭਾ ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਵਿਖੇ ਖੋਲ੍ਹਿਆ ਗਿਆ ਹੈ। ਜਿਸਦਾ ਉਦਘਾਟਨ ਸ. ਸਰਦਾਰਾ ਸਿੰਘ ਜੌਹਲ ਚਾਂਸਲਰ ਕੇਂਦਰੀ ਯੂਨੀਵਰਸਿਟੀ ਨੇ ਕਰ ਦਿੱਤਾ ਹੈ। ਉਹੀ ਇਸ ਦਫਤਰ ਦੇ ਮੁੱਖ ਨਿਗਰਾਨ ਹਨ, ਜੋ ਸਮੇਂ-ਸਮੇਂ ਸਿੱਖਸ ਆਫ ਅਮਰੀਕਾ ਨਾਲ ਮਿਲ ਕੇ ਸੇਵਾਵਾਂ ਦੇਣਗੇ।
ਜੌਹਲ ਸਾਹਿਬ ਮੁਤਾਬਕ ਪਹਿਲੇ ਦਿਨ ਹੀ ਦਫਤਰ ਖੁਲ੍ਹਣ ਮੌਕੇ 13 ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਕੇ ਗਏ ਜੋ ਬਾਬੇ ਨਾਨਕ ਦੇ ਤੇਰਾਂ-ਤੇਰਾਂ ਨੂੰ ਸਮਰਪਿਤ ਸਨ। ਸ਼ਾਮ ਤੱਕ ਪੰਜਾਹ ਤੋਂ ਵੱਧ ਨਾਨਕ ਨਾਮ ਲੇਵਾ ਸੰਗਤਾਂ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਸਨ। ਅਜਿਹੇ ਕੇਂਦਰ ਹੋਰ ਖੋਲ੍ਹਣ ਦੀ ਲੋੜ ਹੈ ਤਾਂ ਜੋ ਪੰਜ ਹਜ਼ਾਰ ਦੀ ਸੰਗਤ ਰੋਜ਼ ਕਰਤਾਰਪੁਰ ਸਾਹਿਬ ਜਾਵੇ।
ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪਾਸਪੋਰਟ ਦੀ ਸ਼ਰਤ ਭਾਰਤ ਸਰਕਾਰ ਨੂੰ ਹਟਾਉਣੀ ਚਾਹੀਦੀ ਹੈ ਕਿਉਂਕਿ ਇਸ ਨੂੰ ਕੇਵਲ ਪਛਾਣ ਪੱਤਰ ਵਜੋਂ ਹੀ ਚੈੱਕ ਕੀਤਾ ਜਾਂਦਾ ਹੈ, ਜਦਕਿ ਅਧਾਰ ਕਾਰਡ ਜ਼ਿਆਦਾ ਪ੍ਰਭਾਵੀ ਤੇ ਜ਼ਿਆਦਾ ਠੋਸ ਪਹਿਚਾਣ ਪੱਤਰ ਹੈ।
ਕੇਂਦਰ ਸਰਕਾਰ ਜੇਕਰ ਪਾਸਪੋਰਟ ਦੀ ਸ਼ਰਤ ਹਟਾ ਦਿੰਦੀ ਹੈ ਤਾਂ ਸੰਗਤਾਂ ਹੋਰ ਵੀ ਜ਼ਿਆਦਾ ਦਰਸ਼ਨਾਂ ਲਈ ਜਾ ਸਕਦੀਆਂ ਹਨ। ਕਿਉਂਕਿ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਪਾਸਪੋਰਟ ਬਣਾਉਣਾ ਔਖਾ ਵੀ ਲਗਦਾ ਹੈ, ਜਦਕਿ ਅਧਾਰ ਕਾਰਡ ਸਭ ਦੇ ਕੋਲ ਮੌਜੂਦ ਹੈ।
ਇੱਥੇ ਦੱਸਣਾ ਵਾਜਬ ਹੈ ਕਿ ਇਹ ਦੋਵੇਂ ਦਫਤਰ ਖੋਲ੍ਹਣ ਵਿੱਚ ਡਾ. ਸੁਰਿੰਦਰ ਸਿੰਘ ਗਿੱਲ ਬੋਰਡ ਆਫ ਡਾਇਰੈਕਟਰ ਦਾ ਵਿਸ਼ੇਸ਼ ਯੋਗਦਾਨ ਹੈ। ਜੋ ਜਸਦੀਪ ਸਿੰਘ ਜੱਸੀ ਦੇ ਦਿਸ਼ਾ ਨਿਰਦੇਸ਼ਾਂ ਤੇ ਕਰਤਾਰਪੁਰ ਕੋਰੀਡੋਰ ਸਬੰਧੀ ਕਾਰਜ ਕਰਦੇ ਆ ਰਹੇ ਹਨ। ਡਾ. ਗਿੱਲ ਨੇ ਕਿਹਾ ਕਿ ਤੀਸਰਾ ਦਫਤਰ ਜਲਦੀ ਹੀ ਡੇਰਾ ਬਾਬਾ ਨਾਨਕ ਖੋਲ੍ਹਿਅ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਿੱਖਸ ਆਫ ਅਮਰੀਕਾ ਸੰਸਥਾ ਉਤਨੀ ਦੇਰ ਨਹੀਂ ਬੈਠੇਗੀ ਜਿੰਨੀ ਦੇਰ ਸੰਗਤਾਂ ਪੰਜ ਹਜ਼ਾਰ ਰੋਜ਼ਾਨਾ ਦਾ ਅੰਕੜਾ ਪਾਰ ਨਹੀਂ ਕਰ ਜਾਂਦੀਆਂ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਬਾਬਤ ਵੱਡਾ ਹੰਭਲਾ ਮਾਰਨ ਦੀ ਜਰੂਰਤ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: