ਕਰਜੇ ਨੇ ਇੱਕ ਹੋਰ ਗ਼ਰੀਬ ਕਿਸਾਨ ਨੂੰ ਨਿਗਲਿਆ

ss1

ਕਰਜੇ ਨੇ ਇੱਕ ਹੋਰ ਗ਼ਰੀਬ ਕਿਸਾਨ ਨੂੰ ਨਿਗਲਿਆ

10 snap amardas singh
ਤਲਵੰਡੀ ਸਾਬੋ, ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਕੌਰੇਆਣਾ ਦੇ ਇੱਕ ਗ਼ਰੀਬ ਕਿਸਾਨ ਨੇ ਨਰਮੇ ਦੇ ਖਰਾਬੇ ਦੇੇ ਕਾਰਨ ਸਿਰ ਚੜੇ੍ਹ ਬੈਂਕਾਂ ਅਤੇ ਆੜਤੀਆਂ ਦੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੌਰੇਆਣਾ ਦੇ ਪਰਜਾਪਤ ਜਾਤੀ ਨਾਲ ਸੰਬੰਧਿਤ ਅਮਰਦਾਸ ਉਰਫ ਕਾਲਾ (37 ਸਾਲ) ਪੁੱਤਰ ਬਲਦੇਵ ਸਿੰਘ ਨੇ ਆਪਣੇ ਖੇਤ ਜਾ ਕੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮ੍ਰਿਤਕ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ ਜਿਸ ਦਾ ਕਾਰਨ ਸਿਰ ਚੀੜ੍ਹਆ 4-5 ਲੱਖ ਰੁਪਏ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਿਤਾ ਅਤੇ ਪਤਨੀ ਨੇ ਦੱਸਿਆ ਕਿ ਉਹਨਾਂ ਕੋਲ਼ ਆਪਣੀ ਮਸਾਂ ਹੀ ਕੁੱਝ ਕੁ ਕਨਾਲਾਂ ਜਮੀਨ ਸੀ ਤੇ ਉਹ ਹਿੱਸੇ ਠੇਕੇ ‘ਤੇ ਜਮੀਨ ਲੈ ਕੇ ਆਪਣਾ ਗੁਜ਼ਾਰਾ ਕਰਦੇ ਸਨ ਪਰ ਨਰਮੇ ਦੀ ਫਸਲ ‘ਤੇ ਐਸੀ ਮਾਰ ਪਈ ਕਿ ਉਸਦਾ ਪਤੀ ਉਹਨਾਂ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ।
ਸੀਂਗੋ ਮੰਡੀ ਦੇ ਚੌਕੀ ਇੰਚਾਰਜ ਅਮਰੀਕ ਸਿੰਘ ਨੇ ਘਟਨਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਪਤਨੀ ਗੁਰਬਿੰਦਰ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉੱਧਰ ਮ੍ਰਿਤਕ ਕਿਸਾਨ ਦੇ ਵਾਰਸਾਂ ਤੇ ਕਿਸਾਨ ਯੂਨੀਅਨ ਦੇ ਆਗੂ ਅਮਰੀਕ ਸਿੰਘ ਬਹਿਮਣ, ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ, ਤੇ ਲੱਖੋਵਾਲ ਦੇ ਜਿਲ੍ਹਾ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਪੀੜਿਤ ਪਰਿਵਾਰ ਨੂੰ 10 ਲੱਖ ਸਹਾਇਤਾ ਰਾਸੀ ਦੇ ਨਾਲ ਜਿੱਥੇ ਕਰਜਾ ਮਾਫੀ ਦੀ ਮੰਗ ਕੀਤੀ ਹੈ ਉੱਥੇ ਉਹਨਾਂ ਕਿਸਾਨਾਂ ਨੂੰ ਆਤਮ ਹੱਤਿਆ ਨਾ ਕਰਨ ਦੀ ਅਪੀਲ ਵੀ ਕੀਤੀ ਹੈ।ਮ੍ਰਿਤਕ ਕਿਸਾਨ ਆਪਣੇ ਪਿੱਛੇ ਮਾਪਿਆਂ, ਪਤਨੀ, ਸਮੇਤ ਇੱਕ ਲੜਕਾ-ਲੜਕੀ ਛੱਡ ਗਿਆ ਹੈ।

Share Button

Leave a Reply

Your email address will not be published. Required fields are marked *