Sun. Apr 21st, 2019

ਕਰਜੇ ਦੇ ਦੈਤ ਨੇ ਇੱਕ ਹੋਰ ਕਿਸਾਨ ਨਿਗਲਿਆ

ਕਰਜੇ ਦੇ ਦੈਤ ਨੇ ਇੱਕ ਹੋਰ ਕਿਸਾਨ ਨਿਗਲਿਆ
ਬੁਰਜ ਗਿੱਲ ਦੇ ਕਿਸਾਨ ਨੇ ਜ਼ਹਿਰ ਖਾ ਕੇ ਕੀਤੀ ਆਤਮ ਹੱਤਿਆ

ਰਾਮਪੁਰਾ ਫੂਲ, 21 ਜੂਨ (ਦਲਜੀਤ ਸਿੰਘ ਸਿਧਾਣਾ): ਪੰਜਾਬ ਵਿੱਚ ਕਰਜੇ ਤੋ ਸਤਾਏ ਕਿਸਾਨਾ ਦੀਆ ਖੁਦਕਸ਼ੀਆ ਦਾ ਦੋਰ ਰੁਕਣ ਦਾ ਨਾਅ ਨਹੀ ਲੈ ਰਿਹਾ । ਅੱਜ ਇੱਥੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਬੁਰਜ ਗਿੱਲ ਵਿਖੇ ਇੱਕ ਕਿਸਾਨ ਵੱਲੋ ਜ਼ਹਿਰ ਖਾ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਤੇ ਮ੍ਰਿਤਕ ਕਿਸਾਨ ਦੀ ਪਤਨੀ ਕੁਲਵਿੰਦਰ ਕੌਰ ਅਨੁਸਾਰ ਉਸਦਾ ਪਤੀ ਭੋਲਾ ਸਿੰਘ ਪੁੱਤਰ ਪ੍ਰੀਤਮ ਸਿੰਘ ਉਮਰ 50 ਸਾਲ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸਦੀ ਆਰਥਿਕ ਹਾਲਤ ਚੰਗੀ ਨਹੀ ਸੀ ਜਿਸ ਕਾਰਨ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ ਬੀਤੀ ਰਾਤ ਉਸਨੇ ਆਪਣੇ ਖੇਤ ਵਾਲੇ ਕੋਠੇ ਵਿੱਚ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ। ਜਿਸਦਾ ਅੱਜ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਕੇ ਲਾਸ਼ ਵਾਰਿਸਾ ਦੇ ਹਵਾਲੇ ਕਰ ਦਿੱਤੀ ਗਈ ਸੰਬੰਧਤ ਥਾਣਾ ਫੂਲ ਵਿਖੇ ਮਾਮਲਾ ਦਰਜ ਕਰਕੇ 174 ਦੀ ਕਾਰਵਾਈ ਨੂੰ ਅਮਲ ਚ ਲਿਆਦਾ।

Share Button

Leave a Reply

Your email address will not be published. Required fields are marked *

%d bloggers like this: