ਕਰਜੇ ਤੋਂ ਦੁੱਖੀ ਖੇਤ ਮਜਦੂਰ ਨੇ ਨਹਿਰ ‘ਚ ਛਾਲ ਮਾਰੀ

ss1

ਕਰਜੇ ਤੋਂ ਦੁੱਖੀ ਖੇਤ ਮਜਦੂਰ ਨੇ ਨਹਿਰ ‘ਚ ਛਾਲ ਮਾਰੀ

ਲੰਬੀ, 13 ਮਈ (ਆਰਤੀ ਕਮਲ) : ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਵਿਧਾਨ ਸਭਾ ਹਲਕੇ ਲੰਬੀ ਹਲਕੇ ਵਿਖੇ ਇਕ ਖੇਤ ਮਜਦੂਰ ਨੇ ਕਰਜੇ ਤੋਂ ਦੁੱਖੀ ਹੋ ਕੇ ਨਹਿਰ ‘ਚ ਛਾਲ ਮਾਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਖੇਤ ਮਜਦੂਰ ਗੁਰਮੀਤ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਪਿੰਡ ਬਣਵਾਲਾ ਅੰਨੂੰ ਦੇ ਸਿਰ ਕਾਫੀ ਕਰਜਾ ਸੀ ਅਤੇ ਉਪਰੋਂ ਲੜਕੀ ਦਾ ਵਿਆਹ ਵੀ ਰੱਖਿਆ ਹੋਇਆ ਸੀ । ਪਰਿਵਾਰਕ ਸੂਤਰਾਂ ਅਨੁਸਾਰ ਪਹਿਲਾ ਹੀ ਕਰਜਾ ਨਾ ਲਾਹ ਸਕਣ ਤੇ ਹੁਣ ਲੜਕੀ ਦੇ ਵਿਆਹ ਲਈ ਪੈਸਿਆਂ ਦੀ ਜਰੂਰਤ ਤੋਂ ਦੁਖੀ ਹੋ ਕੇ ਉਸਨੇ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ।

Share Button

Leave a Reply

Your email address will not be published. Required fields are marked *