ਕਰਜਾ ਕੁਰਕੀ ਖਤਮ ਫ਼ਸਲ ਦੀ ਪੂਰੀ ਰਕਮ ਤਹਿਤ ਫਾਰਮ ਭਰੇ

ss1

ਕਰਜਾ ਕੁਰਕੀ ਖਤਮ ਫ਼ਸਲ ਦੀ ਪੂਰੀ ਰਕਮ ਤਹਿਤ ਫਾਰਮ ਭਰੇ

img-20161017-wa0014ਮੂਣਕ 17 ਅਕਤੂਬਰ (ਕੁਲਵੰਤ ਛਾਜਲੀ) ਪੰਜਾਬ ਕਾਗਰਸ ਦੀ ਸਕੀਮ ਕਰਜਾ ਕੁਰਕੀ ਖਤਮ ਫ਼ਸਲ ਦੀ ਪੂਰੀ ਰਕਮ ਦੀ ਮੁਹਿੰਮ ਹਲਕਾ ਲਹਿਰਾ ਅੰਦਰ ਨੂੰ ਘਰ ਘਰ ਪਹੁੰਚਾਉਣ ਲਈ ਯੂਥ ਕਾਗਰਸੀ ਆਗੂ ਨੇਤਾ ਪੰਜਾਬ ਕਿਸਾਨ ਪ੍ਰਦੇਸ਼ ਸੈਲ ਦੇ ਵਾਈਸ ਸੂਬਾ ਪ੍ਰਧਾਨ ਜਸਵਿੰਦਰ ਰਿੰਪੀ ਦੀ ਟੀਮ ਵੱਲੋ ਇਸ ਮਹਿੰਮ ਨੂੰ ਪੂਰੇ ਜੋਰਾ ਨਾਲ ਸੁਰੂ ਕਰ ਦਿੱਤਾ।ਉਨਾ ਨ ਦੱਸਿਆ ਕੇਪਿੰਡ ਲੇਹਲ ਕਲਾ ਅਤੇ ਹੋਰ ਪਿੰਡਾ ਵਿਖੇ ਘਰ ਘਰ ਜਾ ਕੇ ਕਿਸਾਨਾਂ ਦੇ ਫ਼ਾਰਮ ਭਰੇ,ਜਾ ਰਹੇ ਹਨ ।ਤੇ ਉਨਾ ਨੂੰ ਕਾਗਰਸ ਦੀਆ ਨੀਤੀਆਂ ਬਾਰੇ ਦੱਸਿਆ ਜਾ ਰਿਹਾ।ਉਨਾ ਨੇ ਦੱਸਿਆ ਕੇ ਉਹ ਇਸ ਮੁਹਿੰਮ ਨੂੰ ਹਲਕੇ ਦੇ ਹਰ ਪਿੰਡ ਵਿੱਚ ਘਰ -ਘਰ ਪਹੁੰਚਾਇਆ ਜਾਵੇਗਾ ਉਨਾ ਨੇ ਕਿਹਾ ਬਾਦਲ ਦੀ ਅਗਵਾਈ ਵਾਲੀ ਸਰਕਾਰ ਜੋ ਕਿਸਾਨਾਂ ਦੀ ਹਮਦਰਦ ਕਹਾਉਂਦੀ ਹੈ ਉਸ ਵਿੱਚ ਕਿਸਾਨ ਹਰ ਰੌਜ ਖੁਦਕੁਸੀਆ ਕਰ ਰਿਹਾ ਹੈ ।ਪਰ ਗਠਜੌੜ ਸਰਕਾਰ ਕੋਈ ਵੀ ਇਸ ਮਸਲੇ ਦਾ ਪੱਕਾ ਹੱਲ ਨਹੀ ਲੱਭ ਰਹੀ ਦੂਜੇ ਪਾਸੇ ਇੱਕ ਅਕਤੂਬਰ ਤੋ ਝੌਨਾ ਦੀ ਖਰੀਦ ਦਾ ਸਰਕਾਰ ਨੇ ਐਲਾਣ ਕੀਤਾ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨ ਆਪਣਾ ਝੌਨਾ ਵੇਚਣ ਲਈ ਮੰਡੀਆ ਵਿੱਚ ਰੁੱਲ ਰਿਹਾ ਹੈ ਪਰ ਸਰਕਾਰ ਨੂੰ ਕਿਸਾਨਾਂ ਦੀ ਕੋਈ ਫ਼ਿਕਰ ਨਹੀ ਜਦੋ ਕੇ ਕਾਗਰਸ ਦੇ ਰਾਜ ਵਿੱਚ ਕਿਸਾਨ ਆਪਣੀ ਫ਼ਸਲ ਵੇਚ ਕੇ ਸਵੇਰੇ ਆ ਕੇ ਸਾਮ ਨੂੰ ਵਾਪਸ ਚਲਾ ਜਾਦਾ ਸੀ ਉਨਾ ਨੇ ਕਿਹਾ ਕਾਗਰਸ ਸਰਕਾਰ ਬਣਦੇ ਹੀ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਜਾਵੇਗਾ ਅਤੇ ਕਿਸਾਨਾ ਮਜਦੂਰਾ ਦੀਆ ਖੁਦਕੁਸੀਆ ਰੋਕਣ ਲਈ ਕਾਗਰਸ ਸਰਕਾਰ ਬਣਦੇ ਹੀ ਇਸ ਬਾਰੇ ਠੋਸ ਨੀਤੀ ਬਣਾਈ ਜੀਵੇਗੀ ਇਸ ਮੋਕੇ ਹਲਕੇ ਦੇ ਹੋਰ ਵੀ ਕਾਗਰਸੀ ਵਰਕਰ ਉਨਾ ਨਾਲ ਹਾਜਰ ਸਨ।

Share Button

Leave a Reply

Your email address will not be published. Required fields are marked *