ਕਰਜਾ ਕੁਰਕੀ ਖਤਮ ਫਸਲ ਦੀ ਪੁਰੀ ਰਕਮ ਪ੍ਰੋਗਰਾਮ ਤਹਿਤ ਫਾਰਮ ਭਰੇ

ss1

ਕਰਜਾ ਕੁਰਕੀ ਖਤਮ ਫਸਲ ਦੀ ਪੁਰੀ ਰਕਮ ਪ੍ਰੋਗਰਾਮ ਤਹਿਤ ਫਾਰਮ ਭਰੇ

ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਦਾ ਕਿਸਾਨ ਮਜਦੂਰ ਖੁਸ਼ਹਾਲ ਹੋਵੇਗਾ, ਪੁਸਪਿੰਦਰ ਗੁਰੂ

img-20161014-wa0072ਦਿੜ੍ਹਬਾ ਮੰਡੀ 14 ਅਕਤੂਬਰ (ਰਣ ਸਿੰਘ ਚੱਠਾ)- ਅੱਜ ਪਿੰਡ ਹਰਿਆਉ, ਸੰਗਤਪੁਰਾ, ਗਾਗਾ, ਲਦਾਲ ਵਿਖੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਐਡਵੋਕੇਟ ਪੁਸ਼ਪਿੰਦਰ ਸਿੰਘ ਗੁਰੂ ਵੱਲੋਂ ਪਿੰਡ-ਪਿੰਡ  ਜਾਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਰੂ ਕੀਤੀ ਗਈ ਮੁਹਿੰਮ ਕਰਜਾ ਕੁਰਕੀ ਖਤਮ,ਫਸਲ ਦੀ ਪੁਰੀ ਰਕਮ ਤਹਿਤ ਕਿਸਾਨਾਂ ਦੇ ਕਰਜਾ ਮੁਆਫੀ ਫਾਰਮ ਭਰੇ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਗੁਰੂ ਨੇ ਕਿਹਾ ਕਿ ਇਸ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਫਾਰਮ ਭਰਨ ਦੇ ਨਾਲ-ਨਾਲ ਲੋਕਾਂ ਦੇ ਮੋਬਾਇਲਾਂ ਉੱਪਰ ਕਾਂਗਰਸ ਪਾਰਟੀ ਦੇ ਸਟਿੱਕਰ ਲਗਾਕੇ 90230-90230 ਨੰਬਰ ਉੱਪਰ ਮਿਸ ਕਾਲ ਕੀਤੀ ਜਾਂਦੀ ਹੈ।ਇਸ ਮਿਸਕਾਲ ਕਰਨ ਨਾਲ ਭਰੇ ਫਾਰਮ ਦਾ ਸਾਰਾ ਡਾਟਾ ਪਾਰਟੀ ਦਫਤਰ ਕੋਲ ਨੋਟ ਹੋ ਜਾਦਾਂ ਹੈ ਅਤੇ ਬਾਅਦ ਵਿੱਚ ਪਾਰਟੀ ਦਫਤਰ ਚੋਂ ਕਿਸਾਨ ਨੂੰ ਫੋਨ ਕੀਤਾ ਜਾਦਾਂ ਹੈ।ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਸਟਿੱਕਰ ਲੋਕਾਂ ਵੱਲੋਂ ਬੜੇ ਉਤਸਾਹ ਨਾਲ ਆਪਣੇ ਘਰਾਂ ਦੇ ਗੇਟਾਂ ਉੱਪਰ ਲਗਾਏ ਜਾ ਰਹੇ ਹਨ।ਐਡਵੋਕੇਟ ਗੁਰੂ ਨੇ ਕਿਹਾ ਕਿ 2017 ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਦੀ ਸਰਕਾਰ ਬਣਨ ਤੇ ਪੰਜਾਬ ਦਾ ਕਿਸਾਨ, ਮਜਦੂਰ, ਵਪਾਰੀ ਫਿਰ ਤੋਂ ਖੁਸ਼ਹਾਲ ਹੋਵੇਗਾ।ਇਸ ਮੋਕੇ ਸੁਰਿੰਦਰ ਛਿੰਦੂ ਹਰਿਆਉ,ਰਣਜੀਤ ਹਰਿਆਉ,ਭੋਲਾ ਸਿੰਘ,ਜੱਗੀ ਸੰਗਤਪੁਰਾ,ਲਾਡੀ ਧਰਮਗੜ੍ਹ,ਲੱਖਾ ਰਾਮਗੜ੍ਹ,ਪਰਵਿੰਦਰ ਸਿੰਘ ਚੱਠਾ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *