ਕਰਜਾ ਕੁਰਕੀ ਖਤਮ ਫਸਲ ਦੀ ਪੁਰੀ ਰਕਮ ਪ੍ਰੋਗਰਾਮ ਤਹਿਤ ਕਾਕਾ ਰਟੋਲ ਨੇ ਫਾਰਮ ਭਰੇ

ss1

ਕਰਜਾ ਕੁਰਕੀ ਖਤਮ ਫਸਲ ਦੀ ਪੁਰੀ ਰਕਮ ਪ੍ਰੋਗਰਾਮ ਤਹਿਤ ਕਾਕਾ ਰਟੋਲ ਨੇ ਫਾਰਮ ਭਰੇ

img-20161019-wa0180ਕੋਹਰੀਆਂ 20 ਅਕਤੂਬਰ (ਰਣ ਸਿੰਘ ਚੱਠਾ)ਪੰਜਾਬ ਕਾਂਗਰਸ ਦੇ ਸੂਬਾ ਪ੍ਧਾਨ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਹਲਕਾ ਇੰਚਾਰਜ ਮਾਂ ਅਜੈਬ ਸਿੰਘ ਰਟੋਲ ਹਲਕਾ ਯੂਥ ਪ੍ਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਅੱਜ ਨੇੜਲੇ ਪਿੰਡ ਰਟੋਲਾਂ ਵਿਖੇ ਯੂਥ ਕਾਂਗਰਸ ਦੇ ਜਰਨਲ ਸਕੱਤਰ ਕਾਕਾ ਸਿੰਘ ਰਟੋਲ ਵੱਲੋਂ ਘਰ-ਘਰ ਜਾਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਰੂ ਕੀਤੀ ਗਈ ਮੁਹਿੰਮ ਕਰਜਾ ਕੁਰਕੀ ਖਤਮ,ਫਸਲ ਦੀ ਪੁਰੀ ਰਕਮ ਤਹਿਤ ਕਿਸਾਨਾਂ ਦੇ ਕਰਜਾ ਮੁਆਫੀ ਫਾਰਮ ਭਰੇ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਕਾ ਰਟੋਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਫਾਰਮ ਭਰਨ ਦੇ ਨਾਲ-ਨਾਲ ਲੋਕਾਂ ਦੇ ਮੋਬਾਇਲਾਂ ਉੱਪਰ ਕਾਂਗਰਸ ਪਾਰਟੀ ਦੇ ਸਟਿੱਕਰ ਲਗਾਕੇ 90230-90230 ਨੰਬਰ ਉੱਪਰ ਮਿਸ ਕਾਲ ਕੀਤੀ ਜਾਂਦੀ ਹੈ।ਇਸ ਮਿਸਕਾਲ ਕਰਨ ਨਾਲ ਭਰੇ ਫਾਰਮ ਦਾ ਸਾਰਾ ਡਾਟਾ ਪਾਰਟੀ ਦਫਤਰ ਕੋਲ ਨੋਟ ਹੋ ਜਾਦਾਂ ਹੈ ਅਤੇ ਬਾਅਦ ਵਿੱਚ ਪਾਰਟੀ ਦਫਤਰ ਚੋਂ ਕਿਸਾਨ ਨੂੰ ਫੋਨ ਕੀਤਾ ਜਾਦਾਂ ਹੈ।ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਸਟਿੱਕਰ ਲੋਕਾਂ ਵੱਲੋਂ ਬੜੇ ਉਤਸਾਹ ਨਾਲ ਆਪਣੇ ਘਰਾਂ ਦੇ ਗੇਟਾਂ ਉੱਪਰ ਲਗਾਏ ਜਾ ਰਹੇ ਹਨ।ਰਟੋਲ ਨੇ ਕਿਹਾ ਕਿ 2017 ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਦੀ ਸਰਕਾਰ ਬਣਨ ਤੇ ਪੰਜਾਬ ਦਾ ਕਿਸਾਨ, ਮਜਦੂਰ, ਵਪਾਰੀ ਫਿਰ ਤੋਂ ਖੁਸ਼ਹਾਲ ਹੋਵੇਗਾ।ਇਸ ਮੋਕੇ ਗੁਰਮੇਲ ਸਿੰਘ,ਬੁੱਧ ਸਿੰਘ,ਗੁਰਸੇਵਕ ਸਿੰਘ,ਮੇਜਰ ਸਿੰਘ,ਅਜੈਬ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *