ਕਰਜ਼ਾ ਮੁਕਤੀ, ਰੋਜ਼ਗਾਰ ਅਤੇ ਪਲਾਟ ਪ੍ਰਾਪਤੀ ਧਰਨਾਂ 232ਵੇਂ ਦਿਨ ਵਿੱਚ ਸ਼ਾਮਲ

ss1

ਕਰਜ਼ਾ ਮੁਕਤੀ, ਰੋਜ਼ਗਾਰ ਅਤੇ ਪਲਾਟ ਪ੍ਰਾਪਤੀ ਧਰਨਾਂ 232ਵੇਂ ਦਿਨ ਵਿੱਚ ਸ਼ਾਮਲ

ਮਾਨਸਾ 20 ਨਵੰਬਰ ( ਜਗਦੀਸ/ਰੀਤਵਾਲ ) ਅੱਜ ਕਰਜ਼ਾ ਮੁਕਤੀ, ਰੋਜ਼ਗਾਰ ਅਤੇ ਪਲਾਟ ਪ੍ਰਾਪਤੀ ਧਰਨਾਂ 232ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਮੋਦੀ ਸਰਕਾਰ ਵਲੋਂ ਨੋਟਾਂ ਤੇ ਲਾਈ ਪਾਬੰਦੀ ਦੀ ਸਖਤ ਨਿਖੇਧੀ ਕਰਦਿਆਂ ਇਸਦੇ ਖਿਲਾਫ ਮਾਨਸਾ ਜਿਲ੍ਹੇ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਇਹ ਐਲਾਨ ਕਰਦਿਆਂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਨੋਟਾਂ ਤੇ ਲਾਈ ਪਾਬੰਦੀ ਕਾਰਨ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਦੀ ਮਾਰ ਝੱਲਣੀ ਪੈ ਰਹੀ ਹੈ। ਸਹਿਕਾਰੀ ਬੈਂਕਾਂ ਵਿੱਚ ਲੈਣ ਦੇਣ ਬੰਦ ਹੋਣ ਕਾਰਣ ਕਿਸਾਨਾਂ ਦਾ ਮੰਦਾ ਹਾਲ ਹੈ ਕਿਉਂਕਿ ਉਨ੍ਹਾਂ ਲਈ ਖੇਤੀ ਲਈ ਬੀਜ, ਤੇਲ ਆਦਿ ਜਰੂਰੀ ਵਸਤਾਂ ਖਰੀਦ ਕਰਨ ਅਤੇ ਆਪਣੇ ਚੁਲ੍ਹੇ ਚਲਾਉਣਾ ਵੀ ਦੁੱਭਰ ਹੋ ਰਿਹਾ ਹੈ। ਪੰਜਾਬ ਦਾ ਕਿਸਾਨ ਪਹਿਲਾਂ ਹੀ ਆਰਥਿਕ ਤੌਰ ਤੇ ਬਹੁਤ ਹੀ ਕਮਜ਼ੋਰ ਹੋ ਚੁੱਕਾ ਹੈ ਅਤੇ ਅਜਿਹੇ ਸਮੇਂ ਮੋਦੀ ਸਰਕਾਰ ਦਾ ਨੋਟ ਬੰਦੀ ਦਾ ਫੈਸਲਾ ਖੇਤੀ ਅਰਥਚਾਰੇ ਨੂੰ ਮੰਦਹਾਲੀ ਵੱਲ ਧੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੇ ਵਿਰੋਧ ਵਿੱਚ ਕੱਲ੍ਹ ਮਿਤੀ 21.11.2016 ਨੂੰ ਪਿੰਡਾਂ ਅੰਦਰ ਰੋਸ ਰੈਲੀਆਂ ਸ਼ੁਰੂ ਕੀਤੀਆਂ ਜਾਣਗੀਆਂ । ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੈਂਕਾਂ ਵੱਲੋਂ ਕਿਸਾਨਾਂ ਤੋਂ ਦਸਖਤ ਕਰਵਾਏ ਖਾਲੀ ਚੈੱਕ ਕਿਸਾਨਾਂ ਨੂੰ ਵਾਪਿਸ ਕੀਤੇ ਜਾਣ ਕਿਉਂਕਿ ਇਹ ਗੈਰਕਾਨੂੰਨੀ ਹੈ ਕਿਉਂਕਿ ਇਸ ਦੇ ਬਦਲੇ ਕਿਸਾਨ ਆਪਣੀ ਜ਼ਮੀਨ ਦੀ ਗਾਰੰਟੀ ਦੇ ਚੁੱਕੇ ਹਨ। ਅੱਜ ਧਰਨੇ ਤੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਗੁਰਨਾਮ ਭੀਖੀ ਦੀ ਅਗਵਾਈ ਹੇਠ ਇੱਕ ਜਥਾ ਸ਼ਹੀਦ ਮਾਤਾ ਗੁਰਦੇਵ ਕੌਰ ਜਲੂਰ ਦੇ ਕਤਲ ਅਤੇ ਦਲਿਤਾਂ ਤੇ ਅੱਤਿਆਚਾਰ ਕਰਨ ਵਾਲੇ ਅਕਾਲੀ ਆਗੂ ਅਤੇ ਪੇਂਡੂ ਧਨਾਢ ਨੂੰ ਗ੍ਰਿਫਤਾਰ ਕਰਵਾਉਣ ਲਈ ਵਿੱਤ ਮੰਤਰੀ ਦੀ ਕੋਠੀ ਅੱਗੇ ਅੱਗੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਇਸ ਸਮੇਂ ਬਜ਼ੁਰਗ ਕਮਿਊਨਿਸਟ ਆਗੂ ਕਾਮਰੇਡ ਕ੍ਰਿਪਾਲ ਬੀਰ, ਕਰਨੈਲ ਸਿੰਘ ਮਾਨਸਾ, ਕੇਵਲ ਅਕਲੀਆ, ਸਾਧੂ ਸਿੰਘ ਬੁਰਜ ਢਿੱਲਵਾਂ, ਬਲਵੀਰ ਮਾਨ, ਮੇਜਰ ਸਿੰਘ ਮਾਨ, ਸੁਰਜੀਤ ਸਿੰਘ ਕੋਟ ਧਰਮੂ, ਉੱਗਰ ਸਿੰਘ ਮੀਰਪੁਰੀਆ, ਜੀਵਨ ਭਾਰਦਵਾਜ, ਹਰਜਿੰਦਰ ਸਿੰਘ ਮਾਨਸ਼ਾਹੀਆ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *