Fri. Apr 19th, 2019

ਕਰਜ਼ਾ ਮੁਕਤੀ ਅਤੇ ਰੁਜ਼ਗਾਰ ਤੇ ਪਲਾਟ ਪ੍ਰਾਪਤੀ ਧਰਨਾ 210ਵੇਂ ਦਿਨ ਵਿੱਚ ਸ਼ਾਮਿਲ

ਕਰਜ਼ਾ ਮੁਕਤੀ ਅਤੇ ਰੁਜ਼ਗਾਰ ਤੇ ਪਲਾਟ ਪ੍ਰਾਪਤੀ ਧਰਨਾ 210ਵੇਂ ਦਿਨ ਵਿੱਚ ਸ਼ਾਮਿਲ

ਮਾਨਸਾ 29 ਅਕਤੂਬਰ (ਰੀਤਵਾਲ) ਕਰਜ਼ਾ ਮੁਕਤੀ ਅਤੇ ਰੁਜ਼ਗਾਰ ਤੇ ਪਲਾਟ ਪ੍ਰਾਪਤੀ ਧਰਨਾ ਅੱਜ 210ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਧਰਨੇ ਦੀ ਅਗਵਾਈ ਕਰਦਿਆਂ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੀਰੀ ਦਾ ਝਾੜ ਘੱਟ ਨਿਕਲਣ ਕਰਕੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਬੋਨਸ ਸਰਕਾਰ ਵੱਲੋਂ ਦਿੱਤਾ ਜਾਣਾ ਚਾਹੀਦਾ ਹੈ। ਮੰਡੀਆਂ ਵਿੱਚ ਕਿਸਾਨਾਂ ਦੀ ਨਮੀ ਅਤੇ ਟੁੱਟ ਦੇ ਨਾਮ ਤੇ ਲੁੱਟ ਕੀਤੀ ਜਾ ਰਹੀ ਹੈ। ਹਰਿਆਣਾ ਪ੍ਰਾਂਤ ਵਿੱਚ ਨਮੀ 22% ਹੈ ਜੋਕਿ ਇੱਥੇ ਵੀ ਨਮੀ 22% ਕੀਤੀ ਜਾਵੇ। ਅਕਾਲੀ ਸਰਕਾਰ ਵੱਲੋਂ ਕੱਲ ਮੀਟਿੰਗ ਵਿੱਚ ਮੁੱਖ ਮੰਤਰੀ ਬਾਦਲ ਨੇ ਕਰਜ਼ਾ ਮੁਆਫ ਕਰਨ ਤੋਂ ਮੁੱਕਰ ਰਿਹਾ ਹੈ ਜੋਕਿ ਬਹੁਤ ਹੀ ਮੰਦਭਾਗਾ ਹੈ। ਉਨਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਇਸ ਵਾਰ ਕਾਲੀ ਦੀਵਾਲੀ ਮਨਾਈ ਜਾਵੇ । ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਕੋਈ ਦੀਵਾਲੀ ਨਹੀਂ ਮਨਾਈ ਜਾਵੇਗੀ। ਧਰਨੇ ਤੇ ਬੈਠੇ ਅਕਾਲੀ ਦਲ ਦੇ ਜਿਲਾ ਜਨਰਲ ਸਕੱਤਰ ਸੁਖਜੀਤ ਸਿਘ ਮਾਨਸ਼ਾਹੀਆ ਅਤੇ ਸਰਕਲ ਸਕੱਤਰ ਕੁਲਦੀਪ ਸਿੰਘ ਮਾਨਸ਼ਾਹੀਆ ਨੇ ਬਿਆਨ ਵਿੱਚ ਕਿਹਾ ਕਿ ਅਸੀ ਰੋਜ਼ ਜਦੋਂ ਪਿੰਡਾਂ ਵਿੱਚ ਜਾਂਦੇ ਹਾਂ ਤਾਂ ਲੋਕ ਕਰਜ਼ਾ ਮੁਆਫੀ ਬਾਰੇ ਪੁੱਛਦੇ ਹਨ। ਅਖਬਾਰ ਪੜਨ ਤੋਂ ਪਤਾ ਚਲਦਾ ਰਹਿੰਦਾ ਹੈ ਕਿ ਬਾਦਲ ਸਾਹਿਬ ਕਰਜ਼ੇ ਬਾਰੇ ਕੁੱਝ ਨਹੀਂ ਬੋਲ ਰਹੇ। ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਨੁਕਸਾਨ ਝੱਲਣਾ ਪਵੇਗਾ ਤੇ ਯਕੀਨਨ ਹਾਰ ਦਾ ਮੂੰਹ ਵੇਖਣਾ ਪਵੇਗਾ। ਧਰਨੇ ਨੂੰ ਕ੍ਰਿਪਾਲ ਬੀਰ, ਬਲਵੀਰ ਮਾਨ, ਜੀਵਨ ਭਾਰਦਵਾਜ ਅਤੇ ਦਵਿੰਦਰ ਮਾਨਸ਼ਾਹੀਆ ਨੇ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *

%d bloggers like this: