ਕਮੇਡੀ ਕਿੰਗ ਮੇਹਰ ਮਿੱਤਲ ਨੂੰ ਅੰਤਮ ਸਰਧਾਂਜਲੀ

ਕਮੇਡੀ ਕਿੰਗ ਮੇਹਰ ਮਿੱਤਲ ਨੂੰ ਅੰਤਮ ਸਰਧਾਂਜਲੀ

ਕਮੇਡੀ ਪੰਜਾਬੀ ਫਿਲਮਾਂ ਦੇ ਬਾਦਸਾਹ ਮੇਹਰ ਮਿੱਤਲ ਦੀ ਅੰਤਮ ਅਰਦਾਸ ਤੇ ਸ਼ਰਧਾਜਾਂਲੀ ਸਮਾਗਮ ਮੇਹਰ ਮਿੱਤਲ ਦੀ ਜ਼ਨਮ ਭੂੰਮੀ ਪਿੰਡ ਚੁੱਘੇ ਖੁਰਦ (ਬਠਿੰਡਾ) ਦੇ ਗੁਰੂ ਘਰ ਵਿਚ ਮਿੱਤਲ ਸਾਹਿਬ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਸ੍ਰੀ ਸਹਿਜਪਾਠ ਦਾ ਭੋਗ ਪਾਇਆ ਗਿਆ ਇਸ ਮੌਕੇ ਅੰਤਿਮ ਅਰਦਾਸ ਤੇ ਸ਼ਰਧਜਾਲੀ ਦੇਣ ਲਈ ਮਿੱਤਲ ਸਾਹਿਬ ਦੇ ਭਰਾ ਭਤੀਜਿਆਂ ਸਮੇਤ ਸਮੁੱਚੇ ਪਰਿਵਾਰ ਨੇ ਮਿੱਤਲ ਸਾਹਿਬ ਨੂੰ ਸਰਧਾ ਦੇ ਫੁੱਲ ਭੇਟ ਕਰਦਿਆ ਉਨਾਂ ਦੇ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆ । ਸਾਬਕਾ ਸਰਪੰਚ ਨਿਰੰਜਣ ਸਿੰਘ ਨੇ ਮਿੱਤਲ ਸਾਹਿਬ ਬਾਰੇ ਗੱਲਾਂ ਕਰਦਿਆਂ ਹੋਇਆਂ ਉਨਾਂ ਦੀ ਯਾਦ ਤਾਜਾ ਰੱਖਣ ਲਈ ਹਰ ਸਾਲ ਉਨ੍ਹਾਂ ਦੀ ਬਰਸੀ ਮਨਾਉਣ ਦਾ ਸੁਝਾਆ ਦਿੱਤਾ । ਮਿੱਤਲ ਸਾਹਿਬ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਬਠਿੰਡਾ ਦੀ ਉਘੀ ਸਖਸ਼ੀਅਤ ਪ੍ਰਿ. ਜਗਦੀਸ ਘਈ ਜੀ ਨੇ ਮਿੱਤਲ ਸਾਹਿਬ ਦੀ ਤੁਲੰਨਾ ਚਾਰਲੀ ਚਾਪਲਣ ਨਾਲ ਕਰਦਿਆਂ ਉਨਾਂ ਨੂੰ ਕਮੇਡੀ ਫਿਲਮਾਂ ਦਾ ਬਾਬਾ ਬੋਹੜ ਕਿਹਾ । ਬਲਦੇਵ ਸਿੰਘ ਪਟਵਾਰੀ, ਗਾਇਕ ਕਰਤਾਰ ਨੰਗੀਨਾ ਨੇ ਮਿੱਤਲ ਸਾਹਿਬ ਨੂੰ ਪਿੰਡ ਦਾ ਮਾਣ ਦਸਦਿਆਂ ਉਨਾਂ ਦੀ ਯਾਦ ਹਰ ਸਾਲ ਤਾਜ਼ਾ ਰੱਖਣ ਲਈ ਕੋਈ ਨਾ ਕੋਈ ਉਪਰਾਲਾ ਕਰਨ ਤੇ ਜ਼ੋਰ ਦਿੱਤਾ । ਪਿੰਡ ਅਤੇ ਮਿੱਤਲ ਸਾਹਿਬ ਦੇ ਪਰਿਵਾਰ ਵੱਲੋ ਦੂਰ ਨੇੜੇ ਤੋਂ ਪਹੁੰਚੇ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਮਿੱਤਲ ਪਰਿਵਾਰ ਤੇ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਉਹ ਆਪਣੀ ਜਨਮ ਭੂਮੀ ਨਾਲ ਲਗਾਉ ਰੱਖਣ ਵਾਲੇ ਸ਼ਖਸ ਸਨ ਇਸ ਮੌਕੇ ਸੰਤ ਬਾਬਾ ਸੁਖਦੇਵ ਸਿੰਘ ਰਿੰਖੀ ਮੰਨੀ ਜੀ ਉਚੇਰੇ ਤੌਰ ਤੇ ਪਹੁੰਚੇ ਹੋਏ ਸਨ ,ਸਮਾਜ ਸੇਵਕ ਤੇ ਟੀਕਾਕਰਨ ਮਿਸ਼ਨ ਦੇ ਸੰਸਾਥਾਪਕ ਲਾਲ ਚੰਦ ਸਿੰਘ ਅਤੇ ਕਹਾਣੀਕਾਰ ਗੁਰਸੇਵਕ ਚੁੱਘੇ ਖੁਰਦ ਨੇ ਮਿੱਤਲ ਸਾਹਿਬ ਦੇ ਨਾਮ ਉਪਰ ਪਿੰਡ ਵਿਚ ਲਾਇਬਰੇਰੀ ਸਥਾਪਤ ਕਰਨ ਦਾ ਸੁਝਾਆ ਦਿਤਾ । ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕੁਲੰਵਤ ਸਿੰਘ ਦੀ ਦੇਖ ਰੇਖ ਹੇਠ ਗੁਰੂ ਕਾ ਲੰਗਰ ਵੀ ਵਰਤਾਇਆਂ ਗਿਆਂ । ਇਸ ਮੌਕੇ ਧੰਨਾ ਸਿੰਘ, ਗੁਰਚਰਨ ਸਿੰਘ ਮਿੱਤਲ ਸਾਹਿਬ ਦੇ ਪੁਰਾਣੇ ਸਾਥੀ ਵੀ ਹਾਜ਼ਰ ਸਨ ।

ਗੁਰਸੇਵਕ ‘ ਚੁੱਘੇ ਖੁਰਦ’

Share Button

Leave a Reply

Your email address will not be published. Required fields are marked *

%d bloggers like this: