ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਕਮਿਊਨਿਟੀ ਰੇਡੀਓ ਫ਼ੋਰ ਈ.ਬੀ. ਪੰਜਾਬੀ ਭਾਸ਼ਾ ਗਰੁੱਪ ਦੀ ਨਵੀਂ ਕਮੇਟੀ ਦਾ ਗਠਨ

ਕਮਿਊਨਿਟੀ ਰੇਡੀਓ ਫ਼ੋਰ ਈ.ਬੀ. ਪੰਜਾਬੀ ਭਾਸ਼ਾ ਗਰੁੱਪ ਦੀ ਨਵੀਂ ਕਮੇਟੀ ਦਾ ਗਠਨ
ਹਰਜੀਤ ਲਸਾੜਾ ਤੀਸਰੀ ਵਾਰ ਸਰਬ ਸੰਮਤੀ ਨਾਲ ਬਣੇ ਕਨਵੀਨਰ

ਬ੍ਰਿਸਬੇਨ 7 ਨਵੰਬਰ (ਗੁਰਵਿੰਦਰ ਰੰਧਾਵਾ): ਇਥੋਂ ਦੇ ਸਥਾਨਕ ਬਹੁ-ਭਾਸ਼ਾਈ ਕਮਿਊਨਿਟੀ ਰੇਡੀਓ ਫ਼ੋਰ ਈ. ਬੀ. ਜੋ ਕਿ ਪਿੱਛਲੇ 40 ਸਾਲਾਂ ਤੋਂ ਸਥਾਨਕ ਤੇ ਵੱਖ-ਵੱਖ ਖਿੱਤਿਆਂ ਤੋਂ ਆ ਕੇ ਵਸੇ ਪ੍ਰਵਾਸੀਆਂ ਦੀਆਂ ਤਕਰੀਬਨ 50 ਦੇ ਕਰੀਬ ਭਾਸ਼ਾਵਾਂ ਦੇ ਰੇਡੀਓ ਪੇਸ਼ਕਾਰਾਂ (ਟਿੱਪਣੀਕਾਰ) ਨੂੰ ਵਿਦੇਸ਼ ਦੇ ਵਿਚ ਬਿਨ੍ਹਾਂ ਲਾਗਤ ਤੋਂ ਆਪਣੀ ਮਾਤ ਭਾਸ਼ਾ ਵਿਚ ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਮੌਕਾ ਪ੍ਰਦਾਨ ਕਰਕੇ ਵੱਖ-ਵੱਖ ਭਾਈਚਾਰਿਆਂ ਨੂੰ ਸਾਹਿਤਕ, ਸਮਾਜਿਕ, ਰਾਜਨੀਤਕ ਤੇ ਧਾਰਮਿਕ ਤੌਰ ‘ਤੇ ਪੁਸ਼ਤੈਨੀ ਜੜ੍ਹਾਂ ਨਾਲ ਜੋੜਨ ’ਚ ਸਹਾਈ ਹੋ ਕੇ ਪ੍ਰਵਾਸੀਆ ਦਾ ਹਮਸਫ਼ਰ ਬਣਿਆ ਹੋਇਆ ਹੈ।

ਬੀਤੇ ਦਿਨੀ ਰੇਡੀਓ ਫ਼ੋਰ ਈ. ਬੀ. ਦੇ ਪੰਜਾਬੀ ਭਾਸ਼ਾਂ ਗਰੁੱਪ ਦੀ ਸਲਾਨਾ ਜਨਰਲ ਮੀਟਿੰਗ ਹੋਈ, ਜਿਸ ’ਚ ਹਾਜਰ ਮੈਂਬਰਾਨ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪਿੱਛਲੇ ਲੰਬੇ ਅਰਸੇ ਤੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਰਜੀਤ ਲਸਾੜਾ ਨੂੰ ਉਨ੍ਹਾਂ ਵਲੋਂ ਕੀਤੇ ਜਾ ਰਹੇ ਸੁਚੱਜੇ ਕਾਰਜਾਂ ਲਈ ਤੀਸਰੀ ਵਾਰ ਫਿਰ ਕਨਵੀਨਰ, ਅਕਾਸ਼ਕਾ ਮੋਹਲਾ ਉੱਪ ਕਨਵੀਨਰ, ਦਵਿੰਦਰ ਕੌਰ ਸਕੱਤਰ, ਕਮਲਜੀਤ ਕੁਮਾਰ ਖਜ਼ਾਨਚੀ, ਰਸ਼ਪਾਲ ਹੇਅਰ, ਕ੍ਰਿਸ਼ਨ ਨਾਗੀਆਂ ਤੇ ਨਵਦੀਪ ਸਿੰਘ ਆਦਿ ਨੂੰ ਕਮੇਟੀ ਮੈਂਬਰ ਦੇ ਤੌਰ ‘ਤੇ ਚੋਣ ਕੀਤੀ ਗਈ। ਕਨਵੀਨਰ ਹਰਜੀਤ ਲਸਾੜਾ ਵਲੋਂ ਸਮੂਹ ਮੈਂਬਰਾਨ ਦਾ ਇਸ ਦਿੱਤੀ ਗਈ ਜ਼ਿੰਮੇਵਾਰੀ ਲਈ ਧੰਨਵਾਦ ਕੀਤ ਅਤੇ ਭਰੋਸਾ ਜਤਾਇਆ ਕਿ ਉਹ ਪੰਜਾਬੀ ਭਾਸ਼ਾ ਗਰੁੱਪ ਦੇ ਕਨਵੀਨਰ ਦੇ ਤੌਰ ਤੇ ਨਿਰਸਵਾਰਥ ਤੇ ਨਿਸ਼ਕਾਮ ਭਾਵਨਾ ਨਾਲ ਪ੍ਰਦੇਸੀ ਪੰਜਾਬੀਆਂ ਨੂੰ ਮਾਤ ਭਾਸ਼ਾ, ਸਾਹਿਤ, ਸੱਭਿਆਚਾਰਕ ਗੀਤ-ਸੰਗੀਤ, ਖ਼ਬਰਸਾਰ, ਨਿਰਪੱਖ ਤੇ ਪੁਖਤਾ ਜਾਣਕਾਰੀ ਸਰੋਤਿਆਂ ਨੂੰ ਰੇਡੀਓ ਦੀਆ ਤਰੰਗਾਂ ਰਾਹੀ ਪ੍ਰਦਾਨ ਕਰਦੇ ਹੋਏ, ਵਤਨ ਦੀ ਮਿੱਟੀ ਨਾਲ ਜੋੜ ਕੇ ਮਾਤ ਭਾਸ਼ਾਂ ਦੀ ਵਰਣਮਾਲਾਂ ਦੀ ਮਹਿਕ ਪੰਜਾਬੀ ਭਾਈਚਾਰੇ ਵਿਚ ਹਰ ਪਾਸੇ ਖਿਲਾਰਦੇ, ਵਿਦੇਸ਼ ਦੇ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਸਮੁੱਚੀ ਟੀਮ ਦੇ ਸਹਿਯੋਗ ਦੇ ਨਾਲ਼ ਹਮੇਸ਼ਾਂ ਹੀ ਯਤਨਸ਼ੀਲ ਰਹਿਣਗੇ।

ਹਰਜੀਤ ਲਸਾੜਾ ਵਲੋਂ ਇਸ ਕਮਿਊਨਿਟੀ ਅਦਾਰੇ ’ਚ ਪਿਛਲੇ 30 ਸਾਲਾਂ ਤੋਂ ਕ੍ਰਿਸ਼ਨ ਨਾਗੀਆਂ ਸਾਬਕਾ ਕਨਵੀਨਰ ਅਤੇ ਰਸ਼ਪਾਲ ਸਿੰਘ ਹੇਅਰ ਡਾਇਰੈਕਟਰ ਦੇ ਤੌਰ ਨਿਭਾਈਆ ਗਈਆ ਸੇਵਾਵਾਂ ਲਈ ਪੰਜਾਬੀ ਭਾਈਚਾਰੇ ਦੀ ਤਰਫੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ। ਇੱਥੇ ਇਹ ਵੀ ਗੌਰਤਾਲਬ ਹੈ ਕਿ ਹਰਜੀਤ ਲਸਾੜਾ ਸੰਸਥਾ ਹੋੋਪਿੰਗ ਈਰਾ ਆਸਟ੍ਰੇਲੀਅ ਅਤੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਜਿਹੇ ਸਨਮਾਨਯੋਗ ਤੇ ਵੱਕਾਰੀ ਸੰਸਥਾਵਾਂ ਦੇ ਪਹਿਲਾ ਹੀ ਪ੍ਰਬੰਧਕੀ ਮੈਂਬਰ ਹਨ, ਤੇ ਹੁਣ ਰੇਡੀਓ ਫ਼ੋਰ ਈ. ਬੀ. ਦਾ ਕਨਵੀਨਰ ਦਾ ਅਹੁਦਾ ਤੀਸਰੀ ਵਾਰ ਫਿਰ ਮਿਲਣ ’ਤੇ ਉਨ੍ਹਾਂ ਨੂੰ ਤੇ ਸਮੁੱਚੀ ਨਵੀਂ ਬਣੀ ਕਮੇਟੀ ਨੂੰ ਵੱਖ-ਵੱਖ ਸਮਾਜਿਕ, ਧਾਰਮਿਕ, ਸਾਹਿਤਕ, ਰਾਜਨੀਤਕ, ਮੀਡੀਆਂ ਤੇ ਹੋਰ ਵੀ ਸੰਸਥਾਵਾਂ ਵਲੋਂ ਵਧਾਈਆਂ ਦਿੱਤੀਆ ਜਾ ਰਹੀਆ ਹਨ।ਦੱਸਣਯੋਗ ਹੈ ਕਿ ਸੰਸਥਾ ਇਬਕਾ (IABCA – ਇੰਡੀਆ ਆਸਟ੍ਰੇਲੀਆ ਬਿਜ਼ਨਸ ਐਂਡ ਕਮਿਊਨਟੀ ਅਵਾਰਡਸ) ਵਲੋਂ ਹਰਜੀਤ ਲਸਾੜਾ ਨੂੰ ਇਸ ਸਾਲ ਆਪਣੀਆਂ ਨਿਰਵਿਘਨ ਕਮਿਊਨਟੀ ਸੇਵਾਵਾਂ ਬਦਲੇ ਆਸਟ੍ਰੇਲੀਆ ਦਾ ਵੱਕਾਰੀ “ਐਕਸੀਲੈਂਸ ਕਮਿਊਨਟੀ ਸਰਵਿਸ ਅਵਾਰਡ 2019” ਤਹਿਤ ਸਿਡਨੀ ਵਿਖੇ ਸਨਮਾਨਿਆ ਜਾ ਚੁੱਕਾ ਹੈ।

Leave a Reply

Your email address will not be published. Required fields are marked *

%d bloggers like this: