ਕਮਿਉਨਿਟੀ ਸੁਵਿਧਾ ਸੈਂਟਰ ਪੱਟੀ ਦੀ ਮੀਟਿੰਗ ਹੋਈ

ss1

ਕਮਿਉਨਿਟੀ ਸੁਵਿਧਾ ਸੈਂਟਰ ਪੱਟੀ ਦੀ ਮੀਟਿੰਗ ਹੋਈ

24-20
ਪੱਟੀ, 23 ਜੂਨ (ਅਵਤਾਰ ਸਿੰਘ ਢਿੱਲੋਂ): ਕਮਿਉਨਿਟੀ ਪੁਲੀਸ ਸੁਵਿਧਾ ਸੈਂਟਰ (ਸਾਂਝ ਕੇਂਦਰ ਪੱਟੀ) ਦੀ ਮੀਟੰਗ ਡੀ.ਐਸ.ਪੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਹਾਜਿਰ ਕੌਂਸਲਰਾਂ ਅਤੇ ਕਮੇਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਐਸ.ਐਚ.ਓ ਥਾਣਾ ਸਿਟੀ ਪੱਟੀ ਰਾਜਵਿੰਦਰ ਕੌਰ ਬਾਜਵਾ ਨੇ ਕਿਹਾ ਕਿ ਇਸ ਸਬ-ਡਵੀਜ਼ਨ ਦੇ ਲੋਕ ਸਾਂਝ ਕੇਂਦਰ ਪੱਟੀ ਵਿੱਚ ਇੱਕੋ ਛੱਤ ਹੇਠਾਂ ਮਿਲਦੀਆਂ ਸਹੂਲਤਾਂ ਦਾ ਫਾਇਦਾ ਲੈਣ। ਉਨਾਂ ਦੱਸਿਆ ਕਿ ਇਸ ਕਮਿਉਨਿਟੀ ਪੁਲੀਸ ਸੁਵਿਧਾ ਸੈਂਟਰ ਵਿੱਚ ਵਿਦੇਸ਼ੀਆਂ ਦੀ ਰਜਿਸਟਰੇਸ਼ਨ, ਵਿਦੇਸ਼ੀਆਂ ਦੇ ਰਿਹਾਇਸ਼ੀ ਪਰਮਿਟ ਦਾ ਵਾਧਾ, ਐਫ ਆਈ ਆਰ ਦੀ ਕਾਪੀ, ਲਾਊਡ ਸਪੀਕਰਾਂ ਦੀ ਵਰਤੋਂ ਲਈ ਐਨ ਓ ਸੀ, ਮੇਲਿਆਂ ਲਈ ਐਨ ਓ ਸੀ, ਸਟਰੇਂਜਰ ਵੈਰੀਫਿਕੇਸ਼ਨ, ਕਿਰਾਏਦਾਰ, ਨੌਕਰ ਪੜਤਾਲ, ਸਰਵਿਸ ਵੈਰੀਫਿਕੇਸ਼ਨ, ਆਚਰਨ ਪੜਤਾਲ, ਅਸਲਾ ਲਾਇਸੰਸ ਦੇ ਨਵਾਂ ਬਨਾਉਣ ਅਤੇ ਨਵੀਨੀਕਰਨ ਲਈ ਪੜਤਾਲ, ਪਾਸਪੋਰਟ ਪੜਤਾਲ ਆਦਿ ਸਮਾਂਬੱਧ ਸੂਚੀ ਦੇ ਨਾਲ ਘੱਟ ਫੀਸ ਦੇ ਕੇ ਪੰਜਾਬ ਸਰਕਾਰ ਇੱਕੋ ਛੱਤ ਹੇਠਾਂ ਇਹ ਸੁਵਿਧਾਵਾਂ ਮੁਹਈਆ ਕਰਵਾ ਰਹੀ ਹੈ। ਉਨਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਸਾਡੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਜਾਗਰੂਕ ਕਰੀਏ। ਉਨਾਂ ਨੇ ਹਾਜਿਰ ਕੌਂਸਲਰਾਂ ਨੂੰ ਕਿਹਾ ਕਿ ਸੱਭ ਤੋਂ ਜਰੂਰੀ ਹੈ ਉਹ ਆਪਣੀ ਵਾਰਡ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਦੀ ਸੂਚੀ ਬਨਾਉਣ ਅਤੇ ਮਕਾਨ ਮਾਲਕਾਂ ਨੂੰ ਹਦਾਇਤ ਕਰਨ ਕਿ ਉਹ ਆਪਣੇ ਕਿਰਾਏਦਾਰਾਂ ਦੀ ਰਜਿਸਟਰੇਸ਼ਨ ਕਰਵਾਉਣ।

ਇਸ ਨਾਲ ਜੁਰਮ ਨੂੰ ਵੀ ਨੱਥ ਪਾਉਣ ਵਿੱਚ ਮਦਦ ਮਿਲੇਗੀ। ਇਸ ਤਰਾਂ ਕਰਨ ਨਾਲ ਪ੍ਰਵਾਸੀ ਅਤੇ ਕਿਰਾਏਦਾਰ ਸਰਕਾਰ ਵਲੋਂ ਮਿਲਦੀਆਂ ਸਹੂਲਤਾਂ ਲੈਣ ਦੇ ਹੱਕਦਾਰ ਹੋਣਗੇ। ਇਸ ਮੌਕੇ ਥਾਣਾ ਮੁਖੀ ਨੇ ਮੋਬਾਈਲ ਕੁਨੈਕਸ਼ਨ ਵੇਚਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਕਿਸੇ ਵੀ ਕੰਪਨੀ ਦੀ ਸਿਮ ਵੇਚਣ ਤੋਂ ਪਹਿਲਾਂ ਕਾਨੂੰਨ ਅਨੁਸਾਰ ਸਹੀ ਕਾਗਜ਼ਾਤ ਜਰੂਰ ਲੈਣ ਤਾਂ ਜੋ ਜੁਰਮ ਨੂੰ ਘਟਾਇਆ ਜਾ ਸਕੇ। ਇਸ ਮੌਕੇ ਸਾਂਝ ਕੇਂਦਰ ਪੱਟੀ ਦੇ ਇੰਚਾਰਜ ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਪੁਲੀਸ ਵਿੱਚ ਹੋ ਰਹੀ ਭਰਤੀ ਲਈ ਇਸ ਸਾਂਝ ਕੇਂਦਰ ਵਿੱਚ 25 ਰੁਪਏ ਕੰਸਲਟੇਸ਼ਨ ਫੀਸ ਲੈ ਕੇ ਫਾਰਮ ਭਰੇ ਜਾ ਰਹੇ ਹਨ ਤੇ ਬੈਂਕ ਦੀ ਫੀਸ ਵੀ ਇਥੋਂ ਦੇ ਮੁਲਾਜ਼ਮ ਆਪ ਜਮਾਂ ਕਰਵਾ ਕੇ ਆਉਂਦੇ ਹਨ ਤਾਂ ਜੋ ਫਾਰਮ ਭਰਨ ਵਾਲੇ ਨੂੰ ਕੋਈ ਅਸੁਵਿਧਾ ਨਾ ਹੋਵੇ ਪਰ ਵੀ ਬਹੁਤੇ ਲੋਕ ਬਾਹਰ ਪ੍ਰਾਈਵੇਟ ਦਲਾਲਾਂ ਕੋਲ ਵੱਧ ਫੀਸ ਖਰਚ ਕੇ ਫਾਰਮ ਭਰ ਰਹੇ ਹਨ ਤੇ ਬੈਂਕ ਵਿੱਚ ਵੀ ਖੁੱਦ ਲਾਈਨਾਂ ਵਿੱਚ ਲੱਗ ਕੇ ਫੀਸ ਜਮਾਂ ਕਰਵਾਉਂਦੇ ਹਨ। ਇਸ ਨਾਲ ਉਨਾਂ ਦਾ ਖਰਚ ਵੀ ਵੱਧ ਆਉਂਦਾ ਹੈ ਤੇ ਪਰੇਸ਼ਾਨੀ ਵੀ ਝਲਣੀ ਪੈਂਦੀ ਹੈ। ਲੋਕਾਂ ਨੂੰ ਜਾਗਰਿਤ ਕਰਨ ਦੀ ਬਹੁਤ ਲੋੜ ਹੈ। ਇਸ ਮੌਕੇ ਕਮੇਟੀ ਮੈਂਬਰ ਵਾਈਸ ਚੇਅਰਮੈਨ ਪਨਸਪ ਪੰਜਾਬ ਕੁਲਦੀਪ ਸਿੰਘ ਪਨਗੋਟਾ, ਨਗਰ ਕੌਂਸਲ ਪੱਟੀ ਦੇ ਮੀਤ ਪ੍ਰਧਾਨ ਕਵਲਪ੍ਰੀਤ ਸਿੰਘ, ਕੈਮਿਸਟ ਐਸੋਸੀਏਸ਼ਨ ਪੱਟੀ ਦੇ ਪ੍ਰਧਾਨ ਕੁਲਵਿੰਦਰ ਪਾਲ ਸਿੰਘ ਬੋਨੀ, ਸ਼ਿਵ ਸ਼ਕਤੀ ਨਰਸਿੰਗ ਕਾਲਜ ਦੇ ਡਾਇਰੈਕਟਰ ਜਤਿੰਦਰ ਕੁਮਾਰ, ਰਾਜਬੀਰ ਸਿੰਘ ਰਾਜੂ, ਹਰਮਿੰਦਰ ਸਿੰਘ ਸੇਵਾਮੁਕਤ ਐਸ.ਆਈ, ਲਖਬੀਰ ਸਿੰਘ ਲੁਹਾਰੀਆ, ਸਤਪਾਲ ਅਰੋੜਾ, ਸੁਖਚੈਨ ਸਿੰਘ (ਤਿੰਨੇ ਕੌਂਸਲਰ), ਏ.ਐਸ.ਆਈ ਗੁਰਮੀਤ ਸਿੰਘ, ਐਚ.ਸੀ ਕੁਲਵੰਤ ਸਿੰਘ, ਐਚ.ਸੀ ਬਲਰਾਜ ਸਿੰਘ, ਐਚ.ਸੀ ਪਰਮਜੀਤ ਸਿੰਘ, ਕਾਂਸਟੇਬਲ ਸੁਖਵੰਤ ਸਿੰਘ, ਕਾਂਸਟੇਬਲ ਮਨਦੀਪ ਕੌਰ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *