Wed. Oct 23rd, 2019

”ਕਮਲਨਾਥ ਨੂੰ ਇੰਚਾਰਜ ਲਾਉਣਾ ਸਿੱਖ ਕੌਮ ਦੇ ਵਲੂੰਧਰੇ ਹਿਰਦਿਆਂ ”ਤੇ ਨਮਕ ਛਿੜਕਣ ਦੇ ਬਰਾਬਰ’

”ਕਮਲਨਾਥ ਨੂੰ ਇੰਚਾਰਜ ਲਾਉਣਾ ਸਿੱਖ ਕੌਮ ਦੇ ਵਲੂੰਧਰੇ ਹਿਰਦਿਆਂ ”ਤੇ ਨਮਕ ਛਿੜਕਣ ਦੇ ਬਰਾਬਰ’

14-23

ਨਵਾਂਸ਼ਹਿਰ, 13 ਜੂਨ (ਏਜੰਸੀ): : ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਕਮਲਨਾਥ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾਉਣ ਦਾ ਫੈਸਲਾ ਸਿੱਖ ਕੌਮ ਦੇ ਵਲੂੰਧਰੇ ਹਿਰਦਿਆਂ ‘ਤੇ ਨਮਕ ਛਿੜਕਣ ਦੇ ਬਰਾਬਰ ਹੈ, ਜਿਸ ਦੀ 1984 ਦੇ ਕਤਲੇਆਮ ਵਿੱਚ ਸ਼ਮੂਲੀਅਤ ਨੂੰ ਨਾਨਾਵਤੀ ਕਮਿਸ਼ਨ ਵੀ ਸਿੱਧ ਕਰ ਚੁੱਕਾ ਹੈ। ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਨਵਾਂਸ਼ਹਿਰ-ਵਾਰਾਣਸੀ ਟਰੇਨ ਨੂੰ ਰਵਾਨਾ ਕਰਨ ਆਏ ਚੰਦੂਮਾਜਰਾ ਨੇ ਕਿਹਾ ਕਿ ਕਮਲਨਾਥ ਨੂੰ ਪੰਜਾਬ ਇੰਚਾਰਜ ਲਾ ਕੇ ਕਾਂਗਰਸ ਨੇ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਫ਼ਿਰ ਜ਼ਾਹਿਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਨਵੰਬਰ, 1984 ਵਿੱਚ ਸਿੱਖਾਂ ਦਾ ਸਾਜਿਸ਼ੀ ਕਤਲੇਆਮ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕੀਤੀ ਅਤੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਪੁਲਸ ਤੋਂ ਗੋਲੀ ਚਲਵਾ ਕੇ ਅਨੇਕਾਂ ਨਿਰਦੋਸ਼ੇ ਸਿੱਖਾਂ ਦਾ ਕਤਲ ਕਰਵਾਇਆ, ਅਜਿਹੇ ਲੋਕਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿਵਾਉਣਾ ਤਾਂ ਦੂਰ ਦੀ ਗੱਲ, ਸਗੋਂ ਸਿੱਖ ਵਸੋਂ ਦੀ ਬਹੁਤਾਤ ਵਾਲੇ ਅਤੇ ਇਨਸਾਫ਼ ਨਾ ਮਿਲਣ ਦੀ ਟੀਸ ਸਹਿ ਰਹੇ ਸੂਬੇ ਦਾ ਪਾਰਟੀ ਇੰਚਾਰਜ ਲਾਉਣ ਨੂੰ ਚੰਦੂਮਾਜਰਾ ਨੇ ਕਾਂਗਰਸ ਦੀ ਸਭ ਤੋਂ ਵੱਡੀ ਗਲਤੀ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸਿੱਖ ਕੌਮ ਦੇ ਅੱਲ੍ਹੇ ਜ਼ਖਮਾਂ ‘ਤੇ ਮਲ੍ਹਮ ਲਾਈ ਜਾਂਦੀ ਅਤੇ ਅਜਿਹੇ ਨੇਤਾਵਾਂ ਨੂੰ ਪਾਰਟੀ ‘ਚੋਂ ਬਾਹਰ ਦਾ ਰੁੱਖ ਦਿਖਾਇਆ ਜਾਂਦਾ ਪਰ ਕਾਂਗਰਸ ਆਪਣੇ ਸਿੱਖ ਵਿਰੋਧੀ ਚਿਹਰੇ ਤੇ ਮਾਨਸਕਿਤਾ ਦਾ ਹੀ ਦਿਖਾਵਾ ਕਰ ਗਈ ਹੈ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਵੱਲੋਂ ਮੁੜ ਤੋਂ ਅੱਲ੍ਹੇ ਜ਼ਖਮਾਂ ਨੂੰ ਹਰੇ ਕਰਨ ਦੀ ਇਸ ਅਫ਼ਸੋਸ ਜਨਕ ਕਾਰਵਾਈ ਦਾ ਪਾਰਟੀ ਨੂੰ ਸੂਬੇ ‘ਚੋਂ ਬਿਲਕੁਲ ਹੀ ਨਕਾਰ ਕੇ ਜਵਾਬ ਦੇਣਗੇ।

Leave a Reply

Your email address will not be published. Required fields are marked *

%d bloggers like this: