ਕਬੱਡੀ

ਕਬੱਡੀ

ਕੋਡੀ-ਕੋਡੀ-ਕੋਡੀ, ਕਰਕੇ ਯਾਰੋ ਪੈਂਦੀ ਕੋਡੀ ਹੈ ,
ਖੇਡਾਂ ਵਿੱਚੋ ਖੇਡ ਨਿਰਾਲੀ ,ਇੱਕ ਖੇਡ ਕੱਬਡੀ ਹੈ I

ਦਿਖਾਵੇ ਪੰਜਾਬੀਆਂ ਦੇ ਜੀਵਨ ਤੇ ਇਤਿਹਾਸ ਨੂੰ ,
ਕਿਵੇਂ ਦੁਨੀਆਂ ਸਾਰੀ ਧਾਵੀ ਤੇ ਜਾਫੀ ‘ਚ ਵੰਡੀ ਹੈ ।

ਤੱਕੜਾ ਤਾਂ ਖੋਹ ਲੈਂਦਾ ਏ ਹੱਕ ਹਿੱਕ ਦੇ ਜ਼ੋਰ ਨਾਲ ,
ਜਾਨ ਮਾੜੇ ਦੀ ਦੁਨੀਆਂ ਨੇ ਡਰਾ-ਡਰਾ ਕੱਢੀ ਹੈ।

ਨੱਚਦੇ ਨੇ ਜਿੱਤ ਤੋਂ ਬਾਅਦ ਜਦ ਵੀ ਜੰਗੀ ਯੋਧੇ ,
ਵੇਖ ਮੱਚਦੇ ਨੇ ਵੈਰੀ ਵੱਢਦੇ ਉਗਲਾਂ ਤੇ ਦੰਦੀ ਹੈ I

ਏਥੇ ਵਿਕਦੇ ਖਿਡਾਰੀ! ਵਿਕ ਜਾਂਦੇ ਸਨਮਾਨ ਵੀ !!
ਮਨਦੀਪ ਐ ਦੁਨੀਆਂ ਸਾਰੀ!! ਪੈਸੇ ਦੀ ਮੰਡੀ ਹੈ I

ਮਨਦੀਪ ਗਿੱਲ ਧੜਾਕ
9988111134

Share Button

Leave a Reply

Your email address will not be published. Required fields are marked *

%d bloggers like this: